Videos

Sidhu moosewala new song: Sidhu Moosewala ਦਾ ਨਵਾਂ ਗਾਣਾ Mera Na' ਹੋਇਆ ਰਿਲੀਜ, 'ਹਰ ਪਾਸੇ, ਹਰ ਥਾਂ, ਮੇਰਾ ਨਾਮ '

Sidhu moosewala new song: ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਪਣਾ ਤੀਜਾ ਗੀਤ ਲਾਂਚ ਕੀਤਾ ਗਿਆ ਹੈ। ਇਸ ਗੀਤ 'ਚ 'ਹਰ ਪਾਸੇ, ਹਰ ਥਾਂ, ਮੇਰਾ ਨਾਮ ਹੈ' ਦੇ ਬੋਲਾਂ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਗੀਤ ਵਿੱਚ ਨਾਈਜੀਰੀਅਨ ਰੇਪਰ ਬਰਨਾ ਬਾਏ ਬੋਲ ਵੀ ਸ਼ਾਮਲ ਹਨ। ਇਸ ਗੀਤ 'ਚ ਸਿੱਧੂ ਦੇ ਕਤਲ ਤੋਂ ਬਾਅਦ ਮਰਹੂਮ ਗਾਇਕ ਪ੍ਰਤੀ ਜਨੂੰਨ ਨੂੰ ਦਿਖਾਇਆ ਗਿਆ ਜਿਸ ਵਿੱਚ ਪ੍ਰਸ਼ੰਸਕਾਂ ਦੇ ਹੱਥਾਂ ਵਿੱਚ ਬਣੇ ਟੈਟੂ, ਗੱਡੀਆਂ ਦੇ ਪਿੱਛੇ ਲੱਗੇ ਪੋਸਟਰ ਅਤੇ ਉਨ੍ਹਾਂ ਦੇ ਗੀਤਾਂ ਦੇ ਬਿਲਬੋਰਡਾਂ ਤੱਕ ਪਹੁੰਚਣ ਬਾਰੇ ਦੱਸਿਆ ਗਿਆ ਹੈ। ਦੱਸ ਦਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਸਿੱਧੂ ਦੇ ਨਵੇਂ ਗਾਣੇ ਨੂੰ ਲੈਕੇ ਫੈਨਜ਼ 'ਚ ਕਾਫੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ, ਵੀਡੀਓ ਦੇਖੋ ਤੇ ਜਾਣੋ..

Video Thumbnail
Advertisement
Read More