Videos

ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਨਸਾਫ਼ ਮੋਰਚੇ 'ਚ ਸ਼ਿਰਕਤ ਕਰਣਗੀ Sidhu Moosewala ਦੀ ਮਾਤਾ ਚਰਨ ਕੌਰ, ਕਿਹਾ 'ਸਿੱਧੂ ਨੇ ਰਿਹਾਈ ਲਈ ਗਾਇਆ ਸੀ ਗੀਤ ਪਰ ਕਰ ਦਿੱਤਾ ਗਿਆ ਬੈਨ'

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਗ੍ਰਾਮ ਪੰਚਾਇਤ ਮੂਸਾ ਤੇ ਆਮ ਲੋਕਾਂ ਦੇ ਨਾਲ ਚੰਡੀਗੜ੍ਹ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਏ ਹਨ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਇਨਸਾਫ਼ ਦੇ ਲਈ ਰਿਹਾਅ ਕਰਵਾਉਣ ਦੇ ਮਕਸਦ ਦੇ ਚਲਦਿਆ ਆਪਣਾ ਫ਼ਰਜ ਸਮਝਦੇ ਹੋਏ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੀਤ ਵੀ ਗਾਇਆ ਪਰ ਉਹ ਵੀ ਬੈਨ ਕਰ ਦਿੱਤਾ। ਸਾਡੇ ਦੇਸ਼ ਵਿੱਚ ਇਨਸਾਫ਼ ਲੈਣ ਦੇ ਲਈ ਜੱਦੋਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਪਿੰਡ ਵਾਸੀਆਂ ਦਾ ਫੈਸਲਾ ਸੀ ਕਿ ਕੌਮੀ ਇਨਸਾਫ਼ ਮੋਰਚੇ ਵਿੱਚ ਹਾਜਰੀ ਲਗਵਾਉਣੀ ਹੈ ਜਿਸ ਲਈ ਉਹ ਅੱਜ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ। ਇਸ ਮੌਕੇ ਭਾਨਾ ਸਿੱਧੂ ਨੇ ਵੀ ਕਿਹਾ ਕਿ ਇੱਥੇ ਪੈਸੇ ਵਾਲਿਆਂ ਦੇ ਲਈ ਇਨਸਾਫ਼ ਵੱਖ ਤੇ ਆਮ ਲੋਕਾਂ ਲਈ ਵੱਖ ਹੈ ਇਸ ਲਈ ਜੇਲਾਂ ਵਿੱਚ ਸਜਾਵਾ ਪੂਰੀਆ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।

Video Thumbnail
Advertisement
Read More