Videos

Nawanshahr truck accident: ਨਵਾਂਸ਼ਹਿਰ ਦੇ ਬਲਾਚੌਰ ਨੇੜੇ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ ਤੇ 1 ਦੀ ਹਾਲਤ ਗੰਭੀਰ

Nawanshahr truck accident: ਨਵਾਂਸ਼ਹਿਰ ਦੇ ਬਲਾਚੌਰ ਨੇੜੇ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ ਹੈ। ਜਾਡਲਾ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਵਾਂ ਮਜਾਰਾ ਦੇ ਨੈਸ਼ਨਲ ਹਾਈਵੇ 'ਤੇ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਹੈ। ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੇਖਿਆ ਕਿ ਇਕ ਕਾਰ 'ਚ 3 ਵਿਅਕਤੀ ਸਵਾਰ ਸਨ। ਜਿਸ ਵਿੱਚ 1 ਆਦਮੀ ਅਤੇ 2 ਔਰਤਾਂ ਮੌਜੂਦ ਸਨ। ਇੱਕ ਹੀ ਮੋਟਰਸਾਈਕਲ 'ਤੇ 2 ਲੋਕ ਸਵਾਰ ਸਨ, ਜਿਸ 'ਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਗਲਤ ਸਾਈਡ ਤੋਂ ਆ ਰਿਹਾ ਸੀ ਜਦੋਂਕਿ ਇੱਕ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਸੀ। ਕਾਰ ਚਾਲਕ ਨੇ ਮੋਟਰ ਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਕਾਰ ਪਲਟ ਦਿੱਤੀ, ਜੋ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Video Thumbnail
Advertisement
Read More