Videos

Pathankot News: ਪਠਾਨਕੋਟ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਸਿਟੀ ਸੀਲਿੰਗ

Pathankot News: ਪਠਾਨਕੋਟ 'ਚ ਪੁਲਿਸ ਵੱਲੋਂ ਆਪ੍ਰੇਸ਼ਨ ਸਿਟੀ ਸੀਲਿੰਗ ਚਲਾਇਆ ਗਿਆ। ਸੁਰੱਖਿਆ ਦੇ ਮੱਦੇਨਜਰ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਸਰਚ ਆਪ੍ਰੇਸ਼ਨ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਚਲਾਇਆ ਗਿਆ। ਪੁਲਿਸ ਵੱਲੋਂ ਹਰ ਆਉਣ-ਜਾਣ ਵਾਲੇ ਬੰਦੇ ਦੀ ਚੈਕਿੰਗ ਕੀਤੀ ਗਈ।  ਪਠਾਨਕੋਟ ਜੋ ਕਿ ਇੱਕ ਪਾਸੇ ਸਰਹੱਦੀ ਇਲਾਕਾ ਹੈ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਭਾਰਤ-ਪਾਕਿ ਸਰਹੱਦ ਲੱਗਦਾ ਹੈ, ਜਿਸ ਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਅੱਜ ਪਠਾਨਕੋਟ ਪੁਲੀਸ ਵੱਲੋਂ ਅਪਰੇਸ਼ਨ ਸਿਟੀ ਸੀਲ ਤਹਿਤ ਪੂਰੇ ਪਠਾਨਕੋਟ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਚੈਕਿੰਗ ਮੁਹਿੰਮ ਸਵੇਰੇ 4:00 ਵਜੇ ਤੋਂ ਸਵੇਰੇ 6:00 ਵਜੇ ਤੱਕ ਚਲਾਈ ਗਈ, ਜਿਸ ਤਹਿਤ ਐਸ.ਐਸ.ਪੀ ਪਠਾਨਕੋਟ ਦੀ ਅਗਵਾਈ ਹੇਠ ਪੂਰੇ ਸ਼ਹਿਰ ਵਿੱਚ 2 ਐਸ.ਪੀ., 5 ਡੀ.ਐਸ.ਪੀ., 6 ਗਜ਼ਟਿਡ ਅਫ਼ਸਰ, 5 ਐਸ.ਐਚ.ਓਜ਼ ਅਤੇ 200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਸ਼ਹਿਰ ਅੰਦਰ ਦਾਖਲ ਹੋਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਗਈ, ਇਹੀ ਨਹੀਂ ਵੱਖ-ਵੱਖ ਵਾਹਨਾਂ ਦੇ ਅੰਦਰ ਬੈਠੇ ਪੈਦਲ ਚੱਲਣ ਵਾਲੇ ਲੋਕਾਂ ਅਤੇ ਲੋਕਾਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਸ਼ਰਾਰਤੀ ਅਨਸਰ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।

Video Thumbnail
Advertisement
Read More