Videos

PU Student Union President: ਪੀਯੂ ਪ੍ਰਧਾਨ ਅਨੁਰਾਗ ਦਲਾਲ ਨੂੰ ਲੈ ਕੇ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਦਾ ਵੱਡਾ ਬਿਆਨ

PU Student Union President: ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਅਨੁਰਾਗ ਦਲਾਲ ਨੂੰ ਲੈ ਕੇ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ਼ਪ੍ਰੀਤ ਸਿੱਧੂ ਨੇ ਕਿਹਾ ਕਿ ਅਨੁਰਾਗ ਦਲਾਲ ਦੀ 5 ਤੋਂ 6 ਦਿਨਾਂ ਦੇ ਵਿੱਚ ਘਰ ਵਾਪਸੀ ਹੋ ਸਕਦੀ ਹੈ। ਪਰਿਵਾਰ ਵਿੱਚ ਲੜਾਈ ਜ਼ਰੂਰ ਹੋ ਜਾਂਦੀ ਹੈ ਪਰ ਪਰਿਵਾਰ ਨੇ ਰਹਿਣਾ ਇਕੱਠਾ ਹੀ ਹੈ। ਪਾਰਟੀ ਦੇ ਉਪਰਲੇ ਲੈਵਲ ਦੇ ਬੰਦੇ ਜੜ੍ਹਾਂ ਭੁੱਲ ਜਾਂਦੇ ਹਨ ਇਸ ਲਈ ਉਹ ਟਾਹਣੀਆਂ ਹਿਲਾ ਕੇ ਵੇਖਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿ ਪੰਜਾਬ ਦੇ ਕਈ ਲੀਡਰ ਹੰਕਾਰ ਕਰਦੇ ਸਨ ਕੀ ਅਸੀਂ ਆਪਣਾ ਉਮੀਦਵਾਰ ਜਿਤਾ ਦੇਵਾਂਗੇ। ਜੇਕਰ ਕਿਸੇ ਬੰਦੇ ਨਾਲ ਧੱਕਾ ਹੋਵੇਗਾ ਉਹ ਗਲਤ ਹੈ ਅਤੇ ਉਸ ਵਿਅਕਤੀ ਨਾਲ ਪ੍ਰਮਾਤਮਾ ਹੁੰਦਾ ਹੈ। ਅਨੁਰਾਗ ਦਲਾਲ ਆਜ਼ਾਦ ਜ਼ਰੂਰ ਜਿੱਤੇ ਹਨ ਪਰ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਹੀ ਜੁੜੇ ਹਨ।

Video Thumbnail
Advertisement
Read More