Videos

Anurag Thakur News: ਅਨੁਰਾਗ ਠਾਕੁਰ ਦਾ 'INDIA' ਗਠਜੋੜ 'ਤੇ ਬਿਆਨ, ਕਿਹਾ "ਪੰਜਾਬ ਅਤੇ ਹਰਿਆਣਾ ਹਨ ਮਿਸਾਲ"

Anurag Thakur on INDIA Alliance News: 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ 'INDIA' ਗਠਜੋੜ ਨੂੰ ਲੈਕੇ ਜਿੱਥੇ ਪੰਜਾਬ ਵਿੱਚ ਹੰਗਾਮਾ ਚੱਲ ਰਿਹਾ ਹੈ, ਉੱਥੇ ਹੀ ਸੱਤਾਧਾਰੀ ਨੁਮਾਇੰਦਿਆਂ ਵੱਲੋਂ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਭਾਜਪਾ ਨੇਤਾ ਅਨੁਰਾਗ ਠਾਕੁਰ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਪੰਜਾਬ ਅਤੇ ਹਰਿਆਣਾ ਇਸ ਗੱਲ ਦੀ ਮਿਸਾਲ ਹਨ ਕਿ ਕਿਵੇਂ ਗਠਜੋੜ ਦੇ ਭਾਈਵਾਲ ਇੱਕ ਦੂਜੇ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਗਠਜੋੜ ਦੇ ਇੱਕ ਨੇਤਾ ਦਾ ਕਹਿਣਾ ਹੈ ਕਿ ਇਹ ਭਾਜਪਾ ਦਾ ਜੀ-20 ਹੈ, ਪਰ ਇਹ ਭਾਰਤ ਦਾ ਜੀ-20 ਸੀ, ਹੈ ਅਤੇ ਹਮੇਸ਼ਾ ਰਹੇਗਾ।

Video Thumbnail
Advertisement
Read More