Videos

3 February History: ਜਾਣੋ 3 ਫਰਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਡਰਾਮਾ ਕੁਈਨ ਰਾਖੀ ਸਾਵੰਤ ਦਾ ਜਨਮ

3 February History: 3 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1815 – ਦੁਨੀਆ ਦੀ ਪਹਿਲੀ ਪਨੀਰ ਉਤਪਾਦਨ ਫੈਕਟਰੀ ਸਵਿਟਜ਼ਰਲੈਂਡ ਵਿੱਚ ਖੋਲ੍ਹੀ ਗਈ। 1916 – ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸ਼ੁਰੂਆਤ। 1925 – ਭਾਰਤ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਰੇਲ ਸੇਵਾ ਮੁੰਬਈ ਤੋਂ ਕੁਰਲਾ ਵਿਚਕਾਰ ਸ਼ੁਰੂ ਹੋਈ। 1934 – ਪਹਿਲੀ ਵਾਰ ਹਵਾਈ ਜਹਾਜ਼ਾਂ ਤੋਂ ਪਾਰਸਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ। 1954 – ਇਲਾਹਾਬਾਦ ਕੁੰਭ ਮੇਲੇ ਵਿੱਚ ਹਾਦਸੇ ਵਿੱਚ 500 ਤੋਂ ਵੱਧ ਮੌਤਾਂ ਹੋਈਆਂ। 1970 – ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਕੋਲਾ ਆਧਾਰਿਤ ਖਾਦ ਪਲਾਂਟ ਦਾ ਨੀਂਹ ਪੱਥਰ ਤਾਲਚਰ ਵਿਖੇ ਰੱਖਿਆ ਗਿਆ। 1980 – ਡਰਾਮਾ ਕੁਈਨ ਰਾਖੀ ਸਾਵੰਤ ਦਾ ਜਨਮਦਿਨ। 2003 – ਭਾਰਤ ਨੇ ਉਜ਼ਬੇਕਿਸਤਾਨ ਨਾਲ ਅੱਤਵਾਦ ਦੇ ਖਿਲਾਫ ਇੱਕ ਸੰਯੁਕਤ ਕਾਰਜ ਸਮੂਹ ਬਣਾਇਆ। 2018 – ਭਾਰਤ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਜੇਤੂ ਬਣਿਆ।

Video Thumbnail
Advertisement
Read More