Home >>ZeePHH Trending News

ਪੰਜਾਬ 'ਚ ਛਾਈ ਸੰਘਣੀ ਧੁੰਦ ਕਰਕੇ ਕੰਮਕਾਜ ਹੋਇਆ ਪ੍ਰਭਾਵਿਤ, ਇਨ੍ਹਾਂ ਜ਼ਿਲ੍ਹਿਆਂ ਰੈੱਡ ਅਲਰਟ ਜਾਰੀ

Weather Report: ਅਗਲੇ ਪੰਜ ਦਿਨਾਂ ਤੱਕ ਭਾਰਤ ਵਿਚ 'ਸੰਘਣੀ ਤੋਂ ਬਹੁਤ ਸੰਘਣੀ' ਧੁੰਦ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦੇ ਨਾਲ ਲੱਗਦੇ ਹਾਈਵੇਅ ਦੀ ਗੱਲ ਕਰੀਏ ਤਾਂ ਹਾਈਵੇ 'ਤੇ ਕਈ ਥਾਵਾਂ 'ਤੇ ਚਿੱਟੀ ਪੱਟੀ ਗਾਇਬ ਹੋ ਚੁੱਕੀ ਹੈ ਅਤੇ ਵਿਜ਼ੀਬਿਲਟੀ ਬਹੁਤ ਘੱਟ ਗਈ ਹੈ। 

Advertisement
ਪੰਜਾਬ 'ਚ ਛਾਈ ਸੰਘਣੀ ਧੁੰਦ ਕਰਕੇ ਕੰਮਕਾਜ ਹੋਇਆ ਪ੍ਰਭਾਵਿਤ, ਇਨ੍ਹਾਂ ਜ਼ਿਲ੍ਹਿਆਂ ਰੈੱਡ ਅਲਰਟ ਜਾਰੀ
Stop
Zee News Desk|Updated: Dec 21, 2022, 09:56 AM IST

Weather Report: ਪਹਾੜਾਂ 'ਤੇ ਬਰਫਬਾਰੀ ਅਤੇ ਧੁੰਦ ਕਾਰਨ ਸਰਦੀ ਵਧ ਗਈ ਹੈ। ਬਿਨਾਂ ਬਾਰਿਸ਼ ਦੇ ਸੁੱਕੀ ਸਰਦੀ ਸਿਹਤ ਨੂੰ ਹੋਰ ਵਿਗੜ ਰਹੀ ਹੈ। ਹਾਲਾਤ ਅਜਿਹੇ ਹਨ ਕਿ  ਪੂਰਾ ਦਿਨ ਸੂਰਜ ਨਹੀਂ ਚੜ੍ਹਿਆ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਨਾਲ ਸੂਬੇ ਭਰ ਵਿੱਚ ਸੀਤ ਲਹਿਰ ਨੇ ਦਸਤਕ ਦੇ ਦਿੱਤੀ ਹੈ। ਅੱਜ ਫਰੀਦਕੋਟ ਰੋਡ 'ਤੇ ਧੁੰਦ ਦਿਖਾਈ ਦਿੱਤੀ ਹੈ ਅਤੇ ਇਸ ਦੌਰਾਨ ਵਿਜ਼ੀਬਿਲਟੀ ਬਹੁਤ ਘੱਟ ਗਈ ਹੈ ਅਤੇ ਵਾਹਨਾਂ ਦੀ ਆਵਾਜ਼ ਹੌਲੀ ਹੈ। ਵਾਹਨਾਂ ਦੀਆਂ ਫੋਗ ਲਾਈਟਾਂ ਚਾਲੂ ਹਨ ਅਤੇ ਲੋਕ ਹੌਲੀ-ਹੌਲੀ ਚੱਲ ਰਹੇ ਹਨ। 

ਇਸ ਸੰਘਣੀ ਧੁੰਦ ਕਾਰਨ ਦਿਨ ਦਾ ਪਾਰਾ ਵੀ ਡਿੱਗਣ ਲੱਗਾ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਦੇ ਤਾਪਮਾਨ ਵਿੱਚ ਇੱਕ ਤੋਂ ਸੱਤ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਧੁੰਦ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 16 ਘੰਟੇ ਬਿਜਲੀ ਬੰਦ ਰਹੀ।  ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾ ਦੀ ਧੀਮੀ ਗਤੀ ਅਤੇ ਨਮੀ ਕਾਰਨ ਧੁੰਦ ਦੀ ਚਾਦਰ ਫੈਲ ਗਈ ਹੈ। ਭਾਵੇਂ ਸਵੇਰੇ 11 ਵਜੇ ਤੋਂ ਬਾਅਦ ਕੁਝ ਥਾਵਾਂ ਤੋਂ ਧੁੰਦ ਸਾਫ਼ ਹੋ ਗਈ ਪਰ ਠੰਢ ਤੋਂ ਕੋਈ ਰਾਹਤ ਨਹੀਂ ਮਿਲੀ। 

ਮੌਸਮ ਵਿਭਾਗ ਨੇ ਬੁੱਧਵਾਰ ਨੂੰ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਪੰਜਾਬ ਵਿੱਚ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ: CM ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ: ਅਮਨ ਅਰੋੜਾ 

ਜਾਣੋ ਪੰਜਾਬ ਦੇ ਜਿਲ੍ਹਿਆਂ ਦਾ ਹਾਲ 
ਲੁਧਿਆਣਾ ਵਿੱਚ ਸਵੇਰੇ 8.30 ਵਜੇ ਤੱਕ, ਅੰਮ੍ਰਿਤਸਰ ਵਿੱਚ ਸਵੇਰੇ 11.30 ਵਜੇ ਤੱਕ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ। ਸਵੇਰੇ ਫਰੀਦਕੋਟ ਵਿੱਚ ਸਿਰਫ਼ 50 ਮੀਟਰ ਵਿਜ਼ੀਬਿਲਟੀ, ਪਟਿਆਲਾ ਵਿੱਚ ਸਿਰਫ਼ 10 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦੇ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਠੰਡਾ ਰਿਹਾ।  ਮੌਸਮ ਵਿਭਾਗ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਜ਼ਿਲਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ।

Read More
{}{}