Home >>ZeePHH Trending News

Union Budget 2023 For Education: ਵਿੱਤ ਮੰਤਰੀ ਨੇ ਬਜਟ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ਕੀਤੇ ਵੱਡੇ ਐਲਾਨ

Education Budget 2023: 2014 ਤੋਂ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ।  

Advertisement
Union Budget 2023 For Education: ਵਿੱਤ ਮੰਤਰੀ ਨੇ ਬਜਟ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ਕੀਤੇ ਵੱਡੇ ਐਲਾਨ
Stop
Updated: Feb 01, 2023, 12:22 PM IST

Union Budget 2023 For Education: ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਵਿੱਤੀ ਸਾਲ 2023-24 ਦਾ  ਬਜਟ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਵਿੱਤ  ਨੇ ਬਜਟ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ਵੱਡੇ ਐਲਾਨ ਕੀਤੇ ਗਏ ਹਨ।  ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ। 2014 ਤੋਂ, ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ 157 ਨਵੇਂ ਨਰਸਿੰਗ (Education Budget 2023) ਕਾਲਜ ਖੋਲ੍ਹੇ ਜਾਣਗੇ।
 
ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ਵੱਡੇ ਕੀਤੇ ਐਲਾਨ--- Union Budget 2023 For Education
-ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ। 
-ਅਗਲੇ 3 ਸਾਲਾਂ ਵਿੱਚ 740 ਏਕਲਵਿਆ ਸਕੂਲਾਂ ਲਈ 38 ਹਜ਼ਾਰ 800 ਅਧਿਆਪਕ ਅਤੇ ਸਹਾਇਕ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇਗੀ।
-2014 ਤੋਂ  ਚੱਲ ਰਹੇ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ। 
-ਇਸ ਦੇ ਨਾਲ ਹੀ ਟੀਚਰ ਟ੍ਰੇਨਿੰਗ ਭਾਵ ਅਧਿਆਪਕ ਟਰੇਨਿੰਗ ਨੂੰ ਕਰਨ ਲਈ  ਵਿਸ਼ੇਸ਼ ਸੰਸਥਾਵਾਂ ਖੋਲੀਆਂ ਜਾਣਗੀਆਂ।   

ਇਹ ਵੀ ਪੜ੍ਹੋਂ: Budget 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਗਰੀਕਲਚਰ ਫੰਡ ਦਾ ਕੀਤਾ ਐਲਾਨ 

ਡਿਜੀਟਲ ਲਾਇਬ੍ਰੇਰੀ
ਬਜਟ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਲਈ ਡਿਜੀਟਲ ਲਾਇਬ੍ਰੇਰੀ ਦਾ ਐਲਾਨ ਵੀ ਕੀਤਾ ਗਿਆ ਸੀ। ਸਾਰੇ ਸਕੂਲਾਂ ਨੂੰ ਡਿਜੀਟਲ ਲਾਇਬ੍ਰੇਰੀ ਨਾਲ ਵੀ ਜੋੜਿਆ ਜਾਵੇਗਾ ਤਾਂ ਜੋ ਬੱਚਿਆਂ ਦੀ ਕਿਤਾਬਾਂ ਤੱਕ ਪਹੁੰਚ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ (Education Budget 2023) ਨੈਸ਼ਨਲ ਡਿਜੀਟਲ ਲਾਇਬ੍ਰੇਰੀ ਨੂੰ ਪੰਚਾਇਤ ਅਤੇ ਵਾਰਡ ਪੱਧਰ ਤੱਕ ਖੋਲ੍ਹਿਆ ਜਾਵੇਗਾ। ਕਿਤਾਬਾਂ ਖੇਤਰੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੋਣਗੀਆਂ। ਇਸ ਵਿੱਚ (Union Budget 2023 For Education) ਹਰ ਉਮਰ ਦੇ ਵਿਦਿਆਰਥੀਆਂ ਦੇ ਹਿਸਾਬ ਨਾਲ ਕਿਤਾਬਾਂ ਉਪਲਬਧ ਹੋਣਗੀਆਂ। ਆਓ ਜਾਣਦੇ ਹਾਂ ਕਿ ਡਿਜੀਟਲ ਲਾਇਬ੍ਰੇਰੀ ਦਾ ਵਿਦਿਆਰਥੀਆਂ ਨੂੰ ਕੀ ਫਾਇਦਾ ਹੋਵੇਗਾ।

ਡਿਜੀਟਲ ਲਾਇਬ੍ਰੇਰੀ ਕੀ ਹੈ?
ਇੱਕ ਡਿਜੀਟਲ ਲਾਇਬ੍ਰੇਰੀ ਇੱਕ ਲਾਇਬ੍ਰੇਰੀ ਹੁੰਦੀ ਹੈ ਜਿਸ ਵਿੱਚ ਕਿਤਾਬਾਂ ਦੇ ਡਿਜੀਟਲ ਸੰਸਕਰਣ ਉਪਲਬਧ ਹੁੰਦੇ ਹਨ। ਇਸ ਵਿੱਚ ਇਲੈਕਟ੍ਰਾਨਿਕ ਜਾਂ ਡਿਜੀਟਲ ਫਾਰਮੈਟ ਵਿੱਚ ਟੈਕਸਟ, ਫੋਟੋ, ਵੀਡੀਓ ਜਾਂ ਆਡੀਓ ਵੀ ਸ਼ਾਮਲ ਹੈ। ਡਿਜੀਟਲ ਲਾਇਬ੍ਰੇਰੀ ਨੂੰ ਕਿਸੇ ਵੀ ਥਾਂ ਤੋਂ ਪਹੁੰਚਿਆ ਜਾ ਸਕਦਾ ਹੈ, ਜਿਸ ਨਾਲ ਦੇਸ਼ ਦੇ ਹਰ ਕੋਨੇ ਵਿੱਚ ਸਥਿਤ ਵਿਦਿਆਰਥੀ ਇਸ ਦਾ ਲਾਭ ਲੈ ਸਕਣਗੇ। ਇੱਕ ਡਿਜੀਟਲ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਵਿੱਚ ਇੱਕ ਹਾਈ ਸਪੀਡ ਲੋਕਲ ਨੈੱਟਵਰਕ, ਰਿਲੇਸ਼ਨਲ ਡਾਟਾਬੇਸ, ਕਈ ਤਰ੍ਹਾਂ ਦੇ ਸਰਵਰ ਅਤੇ ਦਸਤਾਵੇਜ਼ ਪ੍ਰਬੰਧਨ ਸਿਸਟਮ ਸ਼ਾਮਲ ਹੁੰਦੇ ਹਨ।

ਦੱਸਣਯੋਗ ਹੈ ਕਿ ਸੀਤਾਰਮਨ ਨੇ ਸਵੇਰੇ 11 ਵਜੇ ਆਪਣਾ ਬਜਟ (Union Budget 2023) ਭਾਸ਼ਣ ਸ਼ੁਰੂ ਕੀਤਾ, ਜੋ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ। ਪਿਛਲੇ ਦੋ ਕੇਂਦਰੀ ਬਜਟਾਂ ਵਾਂਗ, ਕੇਂਦਰੀ ਬਜਟ 2023-24 ਵੀ ਕਾਗਜ਼ ਰਹਿਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਸਾਲ ਦਾ ਬਜਟ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਦੇਸ਼ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਅਪ੍ਰੈਲ-ਮਈ 2024 ਵਿੱਚ ਹੋਣੀਆਂ ਹਨ।

Read More
{}{}