Home >>ZeePHH Trending News

Tech News: ਹੁਣ ਨਹੀਂ ਮਿਲੇਗਾ Jio ਤੇ Airtel ਯੂਜਰ ਨੂੰ Free 5G ਡਾਟਾ

Tech News: ਦੋਵੇਂ ਦੂਰਸੰਚਾਰ ਕੰਪਨੀਆਂ 5ਜੀ ਡਾਟਾ ਵਰਤਣ ਲਈ ਪੇਡ ਪਲਾਨ ਲਿਆਉਣ ਦੀ ਪਲਾਨਿੰਗ ਕਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੀ ਦੂਜੀ ਛਮਾਹੀ ਵਿੱਚ ਮੁਫ਼ਤ 5ਜੀ ਇੰਟਰਨੈਟ ਸਰਵਿਸ ਨੂੰ ਬੰਦ ਕੀਤਾ ਜਾ ਸਕਦਾ ਹੈ। 

Advertisement
Tech News: ਹੁਣ ਨਹੀਂ ਮਿਲੇਗਾ Jio ਤੇ Airtel ਯੂਜਰ ਨੂੰ Free 5G ਡਾਟਾ
Stop
Manpreet Singh|Updated: Jan 16, 2024, 01:47 PM IST

Tech News: ਦੂਰਸੰਚਾਰ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ ਜਲਦ ਵੱਡਾ ਝੱਟਕਾ ਦੇ ਸਕਦੀਆਂ ਹਨ। ਦਰਅਸਲ ਪਿਛਲੇ ਇੱਕ ਸਾਲ ਤੋਂ ਜੀਓ ਅਤੇ ਏਅਰਟੇਲ ਆਪਣੇ ਗਾਹਕਾਂ ਨੂੰ ਮੁਫਤ 5ਜੀ ਇੰਟਰਨੈਟ ਸਰਵਿਸ ਦੇ ਰਹੇ ਹਨ। ਹਾਲਾਂਕਿ, ਹੁਣ ਕੁਝ ਦਿਨ ਤੱਕ ਹੀ ਇਹ ਮੁਫਤ ਸਹੂਲਤ ਮਿਲਣ ਵਾਲੀ ਹੈ, ਕਿਉਂਕਿ ਦੋਵੇਂ ਦੂਰਸੰਚਾਰ ਕੰਪਨੀਆਂ 5ਜੀ ਡਾਟਾ ਵਰਤਣ ਲਈ ਪੇਡ ਪਲਾਨ ਲਿਆਉਣ ਦੀ ਪਲਾਨਿੰਗ ਕਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੀ ਦੂਜੀ ਛਮਾਹੀ ਵਿੱਚ ਮੁਫ਼ਤ 5ਜੀ ਇੰਟਰਨੈਟ ਸਰਵਿਸ ਨੂੰ ਬੰਦ ਕੀਤਾ ਜਾ ਸਕਦਾ ਹੈ। 

ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 2024 ਦੀ ਦੂਜੀ ਛਮਾਹੀ ਵਿੱਚ ਜੀਓ ਅਤੇ ਏਅਰਟੇਲ ਭਾਰਤੀ ਗਾਹਕਾਂ ਲਈ ਪੇਡ ਪਲਾਨ ਪੇਸ਼ ਕਰ ਸਕਦਾ ਹਨ। ਹੁਣ 5ਜੀ ਇੰਟਰਨੈੱਟ ਚਲਾਉਣ ਲਈ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ।

ਰਿਪੋਰਟ ਵਿੱਚ ਇਹ ਕਿਹਾ ਜਾਣਕਾਰੀ ਹੈ ਕਿ ਇਹ ਪਲਾਨ 4ਜੀ ਪਲਾਨ ਦੀ ਤੁਲਨਾ ਵਿੱਚ 5 ਤੋਂ 10 ਫੀਸਦੀ ਤੱਕ ਮਹਿੰਗੇ ਹੋਣਗੇ। ਮਾਹਿਰਾਂ ਮੁਤਾਬਿਕ ਫ੍ਰੀ ਸਰਵਿਸ ਦੇਣ ਵਾਲਿਆ ਕੰਪਨੀਆਂ ਦੇ ਰੇਵੇਨਿਊ 'ਤੇ ਅਸਰ ਪੈਂਦਾ ਹੈ ਤਾਂ ਇਸ ਤਰ੍ਹਾਂ ਉਹ ਸਰਵਿਸ ਨੂੰ ਬੰਦ ਕਰਨਾ ਹੀ ਬਿਹਤਰ ਸਮਝਦੀਆਂ ਹਨ।

ਮਾਹਿਰਾਂ ਮੁਤਾਬਕ, 5ਜੀ ਇਨਫ੍ਰਾਸਟਰਕਚਰ ਅਤੇ ਗਾਹਕ ਵਧਾਉਣ ’ਤੇ ਕੀਤੇ ਗਏ ਨਿਵੇਸ਼ ’ਤੇ ਰਿਟਰਨ ਹਾਸਲ ਕਰਨ ਲਈ ਕੰਪਨੀਆਂ 2024 ਦੀ ਸਤੰਬਰ ਤਿਮਾਹੀ ਤੋਂ ਮੋਬਾਈਲ ਟੈਰਿਫ ’ਚ ਘੱਟੋ-ਘੱਟ 20 ਫ਼ੀਸਦੀ ਤੱਕ ਦਾ ਵਾਧਾ ਕਰ ਸਕਦੀਆਂ ਹਨ। ਬਾਕੀ ਦੋ ਦੂਰਸੰਚਾਰ ਕੰਪਨੀਆਂ V! ਅਤੇ BSNL ਨੇ ਹਾਲੇ ਤੱਕ ਦੇਸ਼ ਵਿੱਚ 5ਜੀ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ।

Read More
{}{}