Home >>ZeePHH Trending News

ਸ਼ਰਮਨਾਕ! ਜਾਨਲੇਵਾ ਠੰਡ 'ਚ ਗੋਰੇ ਨੇ ਪਾਣੀ ਦੀਆਂ ਬੁਛਾੜਾਂ ਨਾਲ ਬਜ਼ੁਰਗ ਔਰਤ 'ਤੇ ਢਾਇਆ ਕਹਿਰ

ਇਸ ਵੀਡੀਓ ਵਿੱਚ ਇੱਕ ਵਿਅਕਤੀ ਕੜਾਕੇ ਦੀ ਠੰਡ ਵਿੱਚ ਇੱਕ ਬਜ਼ੁਰਗ ਔਰਤ 'ਤੇ ਪਾਣੀ ਦੀਆਂ ਬੁਛਾੜਾਂ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। 

Advertisement
ਸ਼ਰਮਨਾਕ! ਜਾਨਲੇਵਾ ਠੰਡ 'ਚ ਗੋਰੇ ਨੇ ਪਾਣੀ ਦੀਆਂ ਬੁਛਾੜਾਂ ਨਾਲ ਬਜ਼ੁਰਗ ਔਰਤ 'ਤੇ ਢਾਇਆ ਕਹਿਰ
Stop
Zee Media Bureau|Updated: Jan 12, 2023, 02:44 PM IST

San Francisco Viral Video: ਕੜਾਕੇ ਦੀ ਠੰਡ 'ਚ ਲੋਕਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ। ਅਜਿਹੇ 'ਚ ਕਈ ਲੋਕ ਰਜਾਈਆਂ ਜਾਂ ਕੰਬਲਾਂ 'ਚੋਂ ਬਾਹਰ ਨਿਕਲਣ ਤੋਂ ਵੀ ਇਤਰਾਜ਼ ਕਰਦੇ ਹਨ। ਹਾਲਾਂਕਿ ਕੁਝ ਗਰੀਬ ਲੋਕ ਕੜਾਕੇ ਦੀ ਠੰਡ ਵਿੱਚ ਵੀ ਸੜਕਾਂ 'ਤੇ ਰਹਿਣ ਨੂੰ ਮਜਬੂਰ ਹੋ ਜਾਂਦੇ ਹਨ। ਇਨਸਾਨੀਅਤ ਦੇ ਨਾ੍ਅਤੇ ਇਨ੍ਹਾਂ ਲੋਕਾਂ 'ਤੇ ਤਰਸ ਵੀ ਬਹੁਤ ਆਉਂਦਾ ਹੈ। ਜਿਵੇਂ ਇੱਕ ਗੀਤ ਦੇ ਬੋਲ ਹਨ ਕਿ "ਭਲਾ ਕਿਸੇ ਦਾ ਕਰ ਨਾ ਸਕੋ ਤਾਂ ਬੁਰਾ ਕਿਸੀ ਦਾ ਮਤ ਕਰਨਾ", ਠੀਕ ਅਜਿਹਾ ਹੀ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ।  

ਹਾਲਾਂਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਾਨਲੇਵਾ ਠੰਡ 'ਚ ਇੱਕ ਗੋਰੇ ਵੱਲੋਂ ਪਾਣੀ ਦੀਆਂ ਬੁਛਾੜਾਂ ਨਾਲ ਬਜ਼ੁਰਗ ਔਰਤ 'ਤੇ ਕਹਿਰ ਢਾਇਆ ਜਾ ਰਿਹਾ ਹੈ।  

ਇਸ ਵੀਡੀਓ ਵਿੱਚ ਇੱਕ ਵਿਅਕਤੀ ਕੜਾਕੇ ਦੀ ਠੰਡ ਵਿੱਚ ਇੱਕ ਬਜ਼ੁਰਗ ਔਰਤ 'ਤੇ ਪਾਣੀ ਦੀਆਂ ਬੁਛਾੜਾਂ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਵਿਅਕਤੀ ਦੇ ਇਸ ਐਕਸ਼ਨ 'ਤੇ ਲੋਕਾਂ ਵੱਲੋਂ ਖੂਬ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 

ਦੱਸ ਦਈਏ ਕਿ ਇਹ ਮਾਮਲਾ ਅਮਰੀਕਾ ਦੇ ਸੈਨ ਫਰਾਂਸਿਸਕੋ ਦਾ ਹੈ। ਅਮਰੀਕਾ ਵਿੱਚ ਇਸ ਸਮੇਂ ਬਹੁਤ ਠੰਢ ਹੁੰਦੀ ਹੈ ਅਤੇ ਮੀਂਹ ਤੇ ਹਨੇਰੀ ਕਰਕੇ ਜਨਜੀਵਨ ਹੋਰ ਔਖਾ ਹੋ ਜਾਂਦਾ ਹੈ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਝੱਲਣੀ ਪੈਂਦੀ ਹੈ, ਜਿਨ੍ਹਾਂ ਕੋਲ ਆਪਣਾ ਘਰ ਨਹੀਂ ਹੁੰਦਾ। ਇਸ ਕਰਕੇ ਉਹ ਫੁੱਟਪਾਥ ਜਾਂ ਕਿਸੇ ਜਨਤਕ ਥਾਂ 'ਤੇ ਪਨਾਹ ਲੈਣ ਲਈ ਮਜਬੂਰ ਹੋ ਜਾਂਦੇ ਹਨ। 

ABC7 ਨਿਊਜ਼ ਦੇ ਮੁਤਾਬਕ, ਕੋਲੀਅਰ ਗਵਿਨ ਨੇ ਆਪਣੀ ਆਰਟ ਗੈਲਰੀ (ਦੁਕਾਨ) ਦੇ ਬਾਹਰ ਬੈਠੀ ਇੱਕ ਬਜ਼ੁਰਗ ਅਤੇ ਬੇਘਰ ਔਰਤ ਨੂੰ ਹਟਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਕੜਾਕੇ ਦੀ ਠੰਡ 'ਚ ਉਸ ਨੇ ਔਰਤ 'ਤੇ ਪਾਣੀ ਪਾ ਕੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ: Rahul Gandhi in Punjab: ਪੰਜਾਬ ’ਚ ਭਾਰਤ ਜੋੜੋ ਯਾਤਰਾ ਦਾ ਅੱਜ ਦੂਜਾ ਦਿਨ, ਰਾਹੁਲ ਗਾਂਧੀ ਨੇ ਨਹੀਂ ਸਜਾਈ ਦਸਤਾਰ

ਇਸ ਦੌਰਾਨ ਗੁਆਂਢੀ ਨੇ ਉਸ ਦੀ ਇਸ ਹਰਕਤ ਦੀ ਵੀਡੀਓ ਰਿਕਾਰਡ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਲੋਕ ਕੋਲੀਅਰ ਦੀ ਆਲੋਚਨਾ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 108 ਐਬੂਲੈਂਸ ਇੰਪਲਾਈਜ਼ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ

Read More
{}{}