Home >>ZeePHH Trending News

Kumari Mayawati News: ਮਾਇਆਵਤੀ ਦਾ ਵੱਡਾ ਐਲਾਨ; ਬਸਪਾ ਅਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਲੇ ਲੜੇਗੀ!

Kumari Mayawati News: ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਟਵੀਟ ਕਰਕੇ ਸਾਫ ਕਰ ਦਿੱਤਾ ਹੈ ਕਿ ਬਸਪਾ ਕਿਸੇ ਵੀ ਸਿਆਸੀ ਧਿਰ ਨਾਲ ਗਠਜੋੜ ਨਹੀਂ ਕਰੇਗੀ। ਮਾਇਆਵਤੀ ਦੇ ਇਸ ਬਿਆਨ ਨਾਲ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ।

Advertisement
Kumari Mayawati News: ਮਾਇਆਵਤੀ ਦਾ ਵੱਡਾ ਐਲਾਨ; ਬਸਪਾ ਅਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਲੇ ਲੜੇਗੀ!
Stop
Ravinder Singh|Updated: Aug 30, 2023, 07:36 PM IST

Kumari Mayawati News: ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਨੇ ਟਵੀਟ ਕਰਕੇ ਸਾਫ ਕਰ ਦਿੱਤਾ ਹੈ ਕਿ ਬਸਪਾ ਕਿਸੇ ਵੀ ਸਿਆਸੀ ਧਿਰ ਨਾਲ ਗਠਜੋੜ ਨਹੀਂ ਕਰੇਗੀ। ਮਾਇਆਵਤੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬਸਪਾ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੱਲੇ ਆਪਣੇ ਦਮ ਉਤੇ ਲੜੇਗੀ। 

ਮਾਇਆਵਤੀ ਨੇ ਲਿਖਿਆ ਕਿ ਐਨਡੀਏ ਤੇ ਇੰਡੀਆ ਗਠਜੋੜ ਜ਼ਿਆਦਾਤਰ ਗਰੀਬ ਵਿਰੋਧੀ ਜਾਤੀਵਾਦੀ, ਫਿਰਕਾਪ੍ਰਸਤ, ਧੰਨਾ ਸੇਠ ਪੱਖੀ ਤੇ ਪੂੰਜੀਵਾਦੀ ਨੀਤੀਆਂ ਵਾਲੀਆਂ ਪਾਰਟੀਆਂ ਹਨ, ਜਿਨ੍ਹਾਂ ਦੀਆਂ ਨੀਤੀਆਂ ਵਿਰੁੱਧ ਬਸਪਾ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਇਸ ਲਈ ਇਨ੍ਹਾਂ ਨਾਲ ਗਠਜੋੜ ਕਰਕੇ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮਾਇਆਵਤੀ ਦੇ ਇਸ ਬਿਆਨ ਨਾਲ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਿਆਸੀ ਮਾਹਿਰ ਮਾਇਆਵਤੀ ਦੇ ਇਸ ਬਿਆਨ ਨੂੰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਵਿੱਚ ਤਰੇੜ ਵਜੋਂ ਦੇਖ ਰਹੇ ਹਨ।

ਮਾਇਆਵਤੀ ਨੇ ਬਸਪਾ ਦੇ ਵਿਰੋਧੀ ਪਾਰਟੀਆਂ ਦੇ ਗਠਜੋੜ I.N.D.I.A ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਹੈ। ਬਸਪਾ ਸੁਪਰੀਮੋ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ 'ਚ ਇਕੱਲਿਆਂ ਹੀ ਉਤਰੇਗੀ। ਕਿਆਸ ਲਗਾਏ ਜਾ ਰਹੇ ਸਨ ਕਿ ਬਸਪਾ I.N.D.I.A ਗਠਜੋੜ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ ਇਸਦੇ ਲਈ ਪੂਰੀ ਵਿਊਂਤਬੰਦੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Delhi News: ਫਿਰ ਦਹਿਲੀ ਰਾਜਧਾਨੀ ਦਿੱਲੀ! ਸੀਨੀਅਰ ਮੈਨੇਜਰ ਦਾ ਕਤਲ, 5 ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਅਸਲ 'ਚ ਯੂਪੀ 'ਚ ਕਾਂਗਰਸ ਨੇ ਦਲਿਤ ਭਾਈਚਾਰੇ 'ਚੋਂ ਆਏ ਬ੍ਰਿਜਲਾਲ ਖਬਰੀ ਨੂੰ ਹਟਾ ਦਿੱਤਾ ਸੀ, ਜਿਸ ਕਾਰਨ ਇਹ ਸੰਦੇਸ਼ ਗਿਆ ਸੀ ਕਿ ਮਾਇਆਵਤੀ ਨੂੰ ਆਰਾਮਦਾਇਕ ਮਹਿਸੂਸ ਕਰਵਾਉਣ ਲਈ ਉਸ ਨੇ ਖ਼ਬਰੀ ਨੂੰ ਹਟਾ ਕੇ ਯੂਪੀ ਦੀ ਕਮਾਨ ਅਜੇ ਰਾਏ ਨੂੰ ਸੌਂਪ ਦਿੱਤੀ ਹੈ ਤਾਂ ਕਿ ਉਹ ਕਾਂਗਰਸ ਨੂੰ ਇਹ ਨਹੀਂ ਲੱਗਦਾ ਕਿ ਇੱਕ ਪਾਸੇ ਉਹ ਉਨ੍ਹਾਂ ਨੂੰ ਗਠਜੋੜ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਉਸ ਨੇ ਯੂਪੀ 'ਚ ਦਲਿਤ ਭਾਈਚਾਰੇ ਦੇ ਨੇਤਾ ਨੂੰ ਕਮਾਨ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : Raksha Bandhan 2023: ਅੱਜ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ, PM ਨਰਿੰਦਰ ਮੋਦੀ ਨੇ ਦਿੱਤੀ ਵਧਾਈ

 

Read More
{}{}