Home >>ZeePHH Trending News

LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ 'ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂ

LPG Cylinder Price: ਮਹੀਨੇ ਦੇ ਪਹਿਲੇ ਦਿਨ LPG ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸਦੀ ਕੀਮਤ ਘਟਾਈ ਗਈ ਹੈ। ਤੁਹਾਡੇ ਸ਼ਹਿਰ 'ਚ ਅੱਜ ਤੋਂ ਕਿੰਨੀ ਘਟੀ ਹੈ LPG ਦੀ ਕੀਮਤ?

Advertisement
LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ 'ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂ
Stop
Riya Bawa|Updated: Jul 01, 2024, 07:09 AM IST

LPG Cylinder Price: ਅੱਜ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਹੈ। ਦਰਅਸਲ ਅੱਜ LPG  ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 30-31 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਹ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਹੈ।  ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 30 ਰੁਪਏ ਘਟਾ ਦਿੱਤੀ ਹੈ।

ਐਲਪੀਜੀ ਦਰਾਂ (LPG Cylinder Price) ਵਿੱਚ ਇਹ ਕਟੌਤੀ ਮਾਮੂਲੀ ਹੈ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਹੈ। ਇਸ ਕਟੌਤੀ ਦੇ ਪ੍ਰਭਾਵ ਨਾਲ, ਵਪਾਰਕ ਐਲਪੀਜੀ (LPG Cylinder Price)  ਉਪਭੋਗਤਾਵਾਂ ਜਿਵੇਂ ਕਿ ਰੈਸਟੋਰੈਂਟ ਮਾਲਕਾਂ ਅਤੇ ਢਾਬਾ ਮਾਲਕਾਂ ਨੂੰ ਸਸਤਾ ਸਿਲੰਡਰ ਮਿਲੇਗਾ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਜਾਣੋ ਤੁਹਾਡੇ ਸ਼ਹਿਰ 'ਚ ਕਿੰਨਾ ਸਸਤਾ ਹੋ ਗਿਆ LPG

-ਰਾਜਧਾਨੀ ਦਿੱਲੀ ਵਿੱਚ ਵਪਾਰਕ ਸਿਲੰਡਰ (LPG Cylinder Price)  30 ਰੁਪਏ ਸਸਤਾ ਹੋ ਕੇ 1646 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1676 ਰੁਪਏ ਪ੍ਰਤੀ ਸਿਲੰਡਰ ਸੀ।
-ਕੋਲਕਾਤਾ 'ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1756 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1787 ਰੁਪਏ ਪ੍ਰਤੀ ਸਿਲੰਡਰ ਸੀ।
-ਮੁੰਬਈ 'ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1598 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1629 ਰੁਪਏ ਪ੍ਰਤੀ ਸਿਲੰਡਰ ਸੀ।
-ਚੇਨਈ ਵਿੱਚ ਵਪਾਰਕ ਸਿਲੰਡਰ 30 ਰੁਪਏ ਸਸਤਾ ਹੋ ਕੇ 1809.50 ਰੁਪਏ ਹੋ ਗਿਆ ਹੈ। ਜੂਨ 'ਚ ਇਸ ਦੀ ਕੀਮਤ 1840.50 ਰੁਪਏ ਪ੍ਰਤੀ ਸਿਲੰਡਰ ਸੀ।

ਇਹ ਵੀ ਪੜ੍ਹੋ: New Criminal Laws: ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣ ਤੋਂ ਬਾਅਦ ਕੀ ਬਦਲਾਅ ਆਉਣਗੇ? ਇੱਥੇ ਜਾਣੋ ਸਾਰੀ ਡਿਟੇਲ
 

ਘਰੇਲੂ ਐਲਪੀਜੀ ਸਿਲੰਡਰ
ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ (LPG Cylinder Price)  803 ਰੁਪਏ ਵਿੱਚ ਉਪਲਬਧ ਹੈ।
ਕੋਲਕਾਤਾ ਵਿੱਚ ਘਰੇਲੂ ਐਲਪੀਜੀ ਸਿਲੰਡਰ 803 ਰੁਪਏ ਵਿੱਚ ਉਪਲਬਧ ਹੈ।
ਮੁੰਬਈ ਵਿੱਚ ਘਰੇਲੂ ਐਲਪੀਜੀ ਸਿਲੰਡਰ 802.50 ਰੁਪਏ ਵਿੱਚ ਉਪਲਬਧ ਹੈ।
ਚੇਨਈ ਵਿੱਚ ਘਰੇਲੂ ਐਲਪੀਜੀ ਸਿਲੰਡਰ 818.50 ਰੁਪਏ ਵਿੱਚ ਉਪਲਬਧ ਹੈ।

Read More
{}{}