Home >>ZeePHH Trending News

Aditya L1 launch Updates: ਚੰਦਰਯਾਨ-3 ਤੋਂ ਬਾਅਦ ਆਦਿੱਤਿਆ-ਐਲ1 ਮਿਸ਼ਨ ਦੀ ਸਫ਼ਲ ਲਾਂਚਿੰਗ, ਇਸਰੋ ਨੇ ਮੁੜ ਰਚਿਆ ਇਤਿਹਾਸ

Aditya L1 ISRO's first solar mission Updates: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਆਪਣਾ ਪਹਿਲਾ ਸੂਰਜ ਮਿਸ਼ਨ 'ਆਦਿਤਿਆ-ਐਲ1' ਲਾਂਚ ਹੋ ਗਿਆ ਹੈ। ਇਸ ਮਿਸ਼ਨ ਨੂੰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਸ਼ਨੀਵਾਰ, 2 ਸਤੰਬਰ ਨੂੰ ਰਾਤ 11:50 ਵਜੇ ਲਾਂਚ ਕੀਤਾ ਗਿਆ।

Advertisement
Aditya L1 launch Updates: ਚੰਦਰਯਾਨ-3 ਤੋਂ ਬਾਅਦ ਆਦਿੱਤਿਆ-ਐਲ1 ਮਿਸ਼ਨ ਦੀ ਸਫ਼ਲ ਲਾਂਚਿੰਗ, ਇਸਰੋ ਨੇ ਮੁੜ ਰਚਿਆ ਇਤਿਹਾਸ
Stop
Riya Bawa|Updated: Sep 02, 2023, 04:00 PM IST
LIVE Blog

Aditya L1 ISRO's first solar mission Updates: ਚੰਦਰਮਾ ਦੇ ਦੱਖਣੀ ਧਰੁਵ 'ਤੇ ਇਤਿਹਾਸ ਰਚਣ ਤੋਂ ਬਾਅਦ ਇਸਰੋ ਹੁਣ ਸੂਰਜ ਵੱਲ ਵਧ ਰਿਹਾ ਹੈ। ਭਾਰਤ ਨੇ ਜਿੱਥੇ 'ਚੰਦਰਯਾਨ 3' ਰਾਹੀਂ ਚੰਦਰਮਾ 'ਤੇ ਪੈਰ ਰੱਖਿਆ ਹੀ ਸੀ ਅਤੇ ਇਸਰੋ ਨੇ ਵੀ ਸੂਰਜ ਨੂੰ ਛੂਹਣ ਦੀ ਤਿਆਰੀ ਕਰ ਲਈ ਹੈ। 2 ਸਤੰਬਰ 2023, ਯਾਨੀ ਸ਼ਨੀਵਾਰ ਅੱਜ ਇਸਰੋ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਆਪਣਾ ਸੂਰਜ ਮਿਸ਼ਨ 'ਆਦਿਤਯ L1' ਲਾਂਚ ਕੀਤਾ ਗਿਆ ਹੈ। 

ਦਰਅਸਲ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ 'ਆਦਿਤਿਆ-ਐਲ1' ਦੀ ਲਾਂਚਿੰਗ (Aditya L1 ISRO's first solar mission) ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਸਰੋ ਨੇ ਚੰਦਰਯਾਨ-3 ਤੋਂ ਘੱਟ ਬਜਟ 'ਚ 'ਆਦਿਤਿਆ ਐੱਲ1' ਤਿਆਰ ਕੀਤਾ ਹੈ, ਜਦੋਂ ਕਿ ਨਾਸਾ ਨੇ ਆਪਣੇ ਸੂਰਜ ਮਿਸ਼ਨ ਲਈ ਚੰਦਰਯਾਨ-3 ਦੇ ਬਜਟ ਤੋਂ 30 ਗੁਣਾ ਜ਼ਿਆਦਾ ਪੈਸਾ ਖਰਚ ਕੀਤਾ ਸੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਇਸ (Aditya L1 launch)ਨੂੰ ਸ਼ਨੀਵਾਰ (2 ਸਤੰਬਰ) ਨੂੰ ਸਵੇਰੇ 11.50 ਵਜੇ ਸ਼੍ਰੀਹਰਿਕੋਟਾ, ਆਂਧਰਾ ਪ੍ਰਦੇਸ਼ ਤੋਂ ਪੀਐਸਐਲਵੀ ਤੋਂ ਲਾਂਚ ਕੀਤਾ ਜਾਵੇਗਾ। 

ਭਾਰਤੀ ਪੁਲਾੜ ਏਜੰਸੀ ਨੇ ਅੱਗੇ ਕਿਹਾ, "ਸੂਰਜ ਗੈਸ ਦਾ ਇੱਕ ਵਿਸ਼ਾਲ ਗੋਲਾ ਹੈ ਅਤੇ ਆਦਿਤਿਆ-ਐਲ1 (Aditya L1 launch) ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰੇਗਾ। ਆਦਿਤਿਆ-ਐਲ1 ਨਾ ਤਾਂ ਸੂਰਜ 'ਤੇ ਉਤਰੇਗਾ ਅਤੇ ਨਾ ਹੀ ਸੂਰਜ ਦੇ ਨੇੜੇ ਆਵੇਗਾ।" ਇਸਰੋ ਨੇ ਦੋ ਗ੍ਰਾਫਾਂ ਰਾਹੀਂ ਇਸ ਮਿਸ਼ਨ ਬਾਰੇ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਹਾਲ ਹੀ ਵਿੱਚ ਚੰਦਰਯਾਨ 3 ਦੀ ਸਫਲ ਲੈਂਡਿੰਗ ਤੋਂ ਬਾਅਦ ਹੁਣ ISRO ਦੇਸ਼ ਦੇ ਪਹਿਲੇ ਮਿਸ਼ਨ ਸਨ 'ਆਦਿਤਿਆ ਐਲ1' ਦੇ ਲਈ ਤਿਆਰ ਹੈ। ਇਹ ਭਾਰਤ ਲਈ ਇੱਕ ਇਤਿਹਾਸਿਕ ਪਲ ਹੋਏਗਾ ਅਤੇ ਇਸ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਭਲਕੇ ਸ੍ਰੀਹਰੀਕੋਟਾ ਜਾਣਗੇ। 

ਇਹ ਵੀ ਪੜ੍ਹੋ:  ISRO Aditya L1 Solar Mission: चांद के बाद अब सूरज की बारी! चंद्रयान-3 से भी कम के बजट में तैयार हुआ आदित्य  

Read More
{}{}