Home >>ZeePHH Trending News

Lok Sabha Election 2024 Voting Highlights: ਪੰਜਵੇਂ ਪੜਾਅ 'ਚ 57.54 ਫ਼ੀਸਦੀ ਹੋਈ ਵੋਟਿੰਗ, ਕਸ਼ਮੀਰ ਦੇ ਬਾਰਾਮੂਲਾ ਨੇ ਤੋੜੇ ਰਿਕਾਰਡ

Lok Sabha Chunav 2024 5th Phase Voting Highlights: ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਵਿੱਚ 9 ਲੱਖ 47 ਹਜ਼ਾਰ ਮੁਲਾਜ਼ਮਾਂ ਨੇ ਚੋਣ ਪ੍ਰਕਿਰਿਆ ਦਾ ਸੰਚਾਲਨ ਕੀਤਾ।

Advertisement
Lok Sabha Election 2024 Voting Highlights: ਪੰਜਵੇਂ ਪੜਾਅ 'ਚ 57.54 ਫ਼ੀਸਦੀ ਹੋਈ ਵੋਟਿੰਗ, ਕਸ਼ਮੀਰ ਦੇ ਬਾਰਾਮੂਲਾ ਨੇ ਤੋੜੇ ਰਿਕਾਰਡ
Stop
Riya Bawa|Updated: May 20, 2024, 09:15 PM IST
LIVE Blog

5th Phase Lok Sabha Election 2024 Highlights: ਭਾਰਤ ਵਿੱਚ ਲੋਕਤੰਤਰ ਦਾ ਪਰਵ ਚੱਲ ਰਿਹਾ ਹੈ। ਚੋਣਾਂ ਦੇ ਪੰਜਵੇਂ ਗੇੜ ਲਈ ਵੋਟਿੰਗ ਸੋਮਵਾਰ ਨੂੰ ਖਤਮ ਹੋ ਗਈ। ਇਸ ਪੜਾਅ ਵਿੱਚ ਅੱਠ ਰਾਜਾਂ ਦੀਆਂ 49 ਸੀਟਾਂ 'ਤੇ 695 ਉਮੀਦਵਾਰਾਂ ਨੇ ਚੋਣ ਲੜੀ ਸੀ। ਪੰਜਵੇਂ ਗੇੜ 'ਚ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ 'ਤੇ ਸਭ ਤੋਂ ਵੱਧ ਵੋਟਾਂ ਪਈਆਂ ਜਦਕਿ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਇਕ-ਇਕ ਸੀਟ 'ਤੇ ਸਭ ਤੋਂ ਘੱਟ ਵੋਟਾਂ ਪਈਆਂ। ਬਾਰਾਮੂਲਾ ਵਿੱਚ 59 ਫ਼ੀਸਦੀ ਵੋਟਿੰਗ ਹੋਈ।

ਪੰਜਵੇਂ ਪੜਾਅ ਵਿੱਚ 49 ਲੋਕ ਸਭਾ ਸੀਟਾਂ ਲਈ ਕੁੱਲ 695 ਉਮੀਦਵਾਰ ਮੈਦਾਨ ਵਿੱਚ ਹਨ। 

ਕੁੱਲ 695 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ
ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਗੇੜ ਵਿੱਚ ਕੁੱਲ 695 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

 

Read More
{}{}