Home >>ZeePHH Trending News

Kathua Encounter Update: ਕਠੂਆ ਦੇ ਮਛੇੜੀ ਇਲਾਕੇ 'ਚ ਫੌਜ ਦੇ ਵਾਹਨ 'ਤੇ ਹੋਏ ਹਮਲੇ 'ਚ 5 ਜਵਾਨ ਸ਼ਹੀਦ ਤੇ 5 ਜ਼ਖਮੀ

Kathua Encounter Update:  ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਫੌਜ ਦੇ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ ਅਤੇ 5 ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ।

Advertisement
Kathua Encounter Update: ਕਠੂਆ ਦੇ ਮਛੇੜੀ ਇਲਾਕੇ 'ਚ ਫੌਜ ਦੇ ਵਾਹਨ 'ਤੇ ਹੋਏ ਹਮਲੇ 'ਚ 5 ਜਵਾਨ ਸ਼ਹੀਦ ਤੇ 5 ਜ਼ਖਮੀ
Stop
Riya Bawa|Updated: Jul 09, 2024, 08:24 AM IST

Kathua Encounter Update: ਕਠੂਆ ਦੇ ਮਛੇੜੀ ਇਲਾਕੇ 'ਚ ਫੌਜ ਦੇ ਵਾਹਨ 'ਤੇ ਹੋਏ ਹਮਲੇ 'ਚ 5 ਜਵਾਨ ਸ਼ਹੀਦ ਅਤੇ 5 ਜ਼ਖਮੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਏਅਰਲਿਫਟ ਕਰ ਕੇ ਇਲਾਜ ਲਈ ਪਠਾਨਕੋਟ ਮਿਲਟਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜੈਸ਼ ਦੇ ਅੱਤਵਾਦੀ ਸੰਗਠਨ ਕਸ਼ਮੀਰ ਟਾਈਗਰਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਅੱਤਵਾਦੀਆਂ ਨੇ ਇਸ ਹਮਲੇ 'ਚ ਅਮਰੀਕੀ ਅਸਾਲਟ ਰਾਈਫਲ M4 ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਕਠੂਆ ਦਾ ਇਹ ਇਲਾਕਾ 90 ਦੇ ਦਹਾਕੇ 'ਚ ਅੱਤਵਾਦੀਆਂ ਦਾ ਅੱਡਾ ਮੰਨਿਆ ਜਾਂਦਾ ਸੀ ਪਰ ਪਿਛਲੇ ਦੋ ਦਹਾਕਿਆਂ 'ਚ ਇੱਥੇ ਅੱਤਵਾਦੀ ਘਟਨਾਵਾਂ ਪੂਰੀ ਤਰ੍ਹਾਂ ਰੁਕ ਗਈਆਂ ਸਨ ਪਰ ਅੱਤਵਾਦੀਆਂ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਰਸਤੇ ਦਾ ਇਸਤੇਮਾਲ ਕਰਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਅੱਤਵਾਦੀ ਹਮਲਾ ਵੀ ਪਾਕਿਸਤਾਨੀ ਅੱਤਵਾਦੀਆਂ ਨੇ ਹੀ ਕੀਤਾ ਹੈ। ਇਹ 7 ਅੱਤਵਾਦੀਆਂ ਦੇ ਸਮੂਹ ਦਾ ਦੱਸਿਆ ਜਾਂਦਾ ਹੈ, ਜਿਨ੍ਹਾਂ 'ਚੋਂ 3 ਅੱਤਵਾਦੀ ਡੋਡਾ ਜ਼ਿਲ੍ਹੇ ਦੇ ਗੰਡੋਹ ਇਲਾਕੇ 'ਚ ਸੁਰੱਖਿਆ ਬਲਾਂ ਨੇ ਮਾਰ ਦਿੱਤੇ ਸਨ।

ਇਹ ਵੀ ਪੜ੍ਹੋ: Mid-Day-Meal Scheme: ਪੰਜਾਬ ਦੇ ਸਕੂਲਾਂ 'ਚ ਹੁਣ ਬੱਚਿਆਂ ਨੂੰ ਮਿਲਣਗੇ ਮਿਡ-ਡੇ-ਮੀਲ ਦੇ ਨਾਲ-ਨਾਲ ਫਲ

ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹ ਦੁਖਦ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਫੌਜੀ ਉਨ੍ਹਾਂ ਥਾਵਾਂ 'ਤੇ ਡਿਊਟੀ ਦੌਰਾਨ ਆਪਣੀ ਜਾਨ ਗੁਆ ​​ਰਹੇ ਹਨ ਜਿੱਥੇ 2019 ਤੋਂ ਪਹਿਲਾਂ ਅੱਤਵਾਦ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਇਹ ਤੁਹਾਨੂੰ ਜੰਮੂ-ਕਸ਼ਮੀਰ ਦੀ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਸਭ ਕੁਝ ਦੱਸਦਾ ਹੈ।

Read More
{}{}