Home >>ZeePHH Trending News

Fazilka News: ਸ਼ਰਾਰਤੀ ਅਨਸਰਾਂ ਨੇ ਅਮਰੂਦਾਂ ਦੇ ਬਾਗ 'ਤੇ ਕੀਤਾ ਕੀਟਨਾਸ਼ਕ ਦਾ ਛਿੜਕਾਅ

Fazilka News: ਕਿਸਾਨ ਨੇ ਪਿੰਡ ਰਾਣਵਾਂ 'ਚ ਅਮਰੂਦ ਦਾ ਬਾਗ ਲਗਾਇਆ ਹੋਇਆ ਹੈ, ਜੋ ਕਿ ਡੇਢ ਏਕੜ ਰਕਬੇ 'ਚ ਲਗਾਇਆ ਗਿਆ ਸੀ। ਜਿਸ 'ਤੇ ਰਾਤ ਸਮੇਂ ਸ਼ਰਾਰਤੀ ਅਨਸਰਾਂ ਨੇ ਬਾਗ 'ਚ ਕੀਟਨਾਸ਼ਕ ਦਾ ਛਿੜਕਾਅ ਕਰ ਦਿੱਤਾ 

Advertisement
Fazilka News: ਸ਼ਰਾਰਤੀ ਅਨਸਰਾਂ ਨੇ ਅਮਰੂਦਾਂ ਦੇ ਬਾਗ 'ਤੇ ਕੀਤਾ ਕੀਟਨਾਸ਼ਕ ਦਾ ਛਿੜਕਾਅ
Stop
Manpreet Singh|Updated: Jul 29, 2024, 12:29 PM IST

Fazilka News(ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਰਾਣਾ 'ਚ ਸ਼ਰਾਰਤੀ ਅਨਸਰਾਂ ਨੇ ਕਿਸਾਨ ਦੇ ਬਾਗ 'ਚ ਕੀਟਨਾਸ਼ਕ ਦਾ ਛਿੜਕਾਅ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਬਾਗ ਵਿੱਚ ਲੱਗੇ ਅਮਰੂਦਾਂ ਦੇ ਫਲ ਖਰਾਬ ਹੋ ਗਏ। ਕਿਸਾਨ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗ ਤਾਂ ਉਹ ਆਪਣੇ ਦੇ ਬਾਗ 'ਚ ਪਹੁੰਚ ਗਿਆ। ਜਿੱਥੇ ਜਾਕੇ ਉਸਨੇ ਦੇਖਿਆ ਕਿ ਸਾਰੇ ਬੂਟੇ ਸ਼ਪਰੇਅ ਨਾਲ ਮੁਰਝਾ ਗਏ ਸਨ ਅਤੇ ਫਲ ਵੀ ਖਰਾਬ ਹੋ ਗਿਆ ਸੀ। ਕਿਸਾਨ ਨੇ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਕਿਸਾਨ ਰਾਜਨ ਕੰਬੋਜ ਨੇ ਦੱਸਿਆ ਕਿ ਉਸ ਨੇ ਪਿੰਡ ਰਾਣਵਾਂ 'ਚ ਅਮਰੂਦ ਦਾ ਬਾਗ ਲਗਾਇਆ ਹੋਇਆ ਹੈ, ਜੋ ਕਿ ਡੇਢ ਏਕੜ ਰਕਬੇ 'ਚ ਲਗਾਇਆ ਗਿਆ ਸੀ। ਜਿਸ 'ਤੇ ਰਾਤ ਸਮੇਂ ਸ਼ਰਾਰਤੀ ਅਨਸਰਾਂ ਨੇ ਬਾਗ 'ਚ ਕੀਟਨਾਸ਼ਕ ਦਾ ਛਿੜਕਾਅ ਕਰ ਦਿੱਤਾ ਅਤੇ ਬਾਗ਼ ਵਿਚ ਲੱਗੇ ਸਾਰੇ ਫਲ ਖ਼ਰਾਬ ਹੋ ਗਏ ਹਨ। ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਫਲਾਂ ਦੇ ਬਾਗ ਨੂੰ ਸ਼ੌਕ ਵਜੋਂ ਲਾਇਆ ਸੀ ਅਤੇ ਹੁਣ ਜਦੋਂ ਉਸ ਦੀ ਪੈਸੇ ਕਮਾਉਣ ਦੀ ਵਾਰੀ ਸੀ ਤਾਂ ਸ਼ਰਾਰਤੀ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਕਿਸਾਨ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਬਾਗ 'ਚ ਪਹੁੰਚੀ ਗਈ। ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀ ਏਐਸਆਈ ਭਗਵਾਨ ਚੰਦ ਨੇ ਦੱਸਿਆ ਕਿ ਇਸ ਸਬੰਧੀ ਬਾਗਬਾਨੀ ਵਿਭਾਗ ਨੂੰ ਸੂਚਿਤ ਕਰਕੇ ਉਨ੍ਹਾਂ ਨੂੰ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਸੈਂਪਲ ਲੈ ਕੇ ਰਿਪੋਰਟ ਆਉਣ ਤੱਕ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਕਿਸਾਨ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਲੋਕਾਂ ਨੇ ਉਸ ਦੇ ਬਾਗ 'ਤੇ ਕੀਟਨਾਸ਼ਕ ਸਪਰੇਅ ਦਾ ਛਿੜਕਾਅ ਕੀਤਾ ਹੈ। ਜਿਸ 'ਤੇ ਸ਼ੱਕੀ ਵਿਅਕਤੀਆਂ ਦੇ ਨਾਮ ਪੁਲਿਸ ਨੂੰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

Read More
{}{}