Home >>ZeePHH Trending News

Atishi Cabinet News: ਆਤਿਸ਼ੀ ਕੈਬਨਿਟ ’ਚ ਸ਼ਾਮਲ ਮੰਤਰੀਆਂ ਦੇ ਨਾਵਾਂ ਦਾ ਐਲਾਨ

Atishi Cabinet News: ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤਿਸ਼ੀ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ।

Advertisement
Atishi Cabinet News: ਆਤਿਸ਼ੀ ਕੈਬਨਿਟ ’ਚ ਸ਼ਾਮਲ ਮੰਤਰੀਆਂ ਦੇ ਨਾਵਾਂ ਦਾ ਐਲਾਨ
Stop
Manpreet Singh|Updated: Sep 19, 2024, 03:59 PM IST

Atishi Cabinet News: ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਿੱਚ ਬਣਨ ਵਾਲੇ ਮੰਤਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਤਿਸ਼ੀ ਕੈਬਨਿਟ ਵਿੱਚ 5 ਮੰਤਰੀ ਸਹੁੰ ਚੁੱਕਣਗੇ। ਮੰਤਰੀ ਮੰਡਲ ਵਿੱਚ ਸੌਰਵ ਭਾਰਦਵਾਜ ਅਤੇ ਗੋਪਾਲ ਰਾਏ ਸਮੇਤ ਲਿਸਟ ਵਿੱਚ ਨਾਮ ਹਨ। ਮੰਤਰੀ ਮੰਡਲ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਵ ਭਾਰਦਵਾਜ, ਮੁਕੇਸ਼ ਅਹਲਾਵਤ ਅਤੇ ਇਮਰਾਨ ਹੁਸੈਨ ਸਹੁੰ ਚੁੱਕਣਗੇ।

ਆਤਿਸ਼ੀ ਕੈਬਨਿਟ ਵਿਚ ਇਕ ਨਵਾਂ ਚਿਹਰਾ ਸ਼ਾਮਲ ਹੋਵੇਗਾ। ਮੁਕੇਸ਼ ਅਹਲਾਵਤ ਸੁਲਤਾਨਪੁਰੀ ਤੋਂ ਵਿਧਾਇਕ ਹਨ। ਇਹ ਅਨੁਸੂਚਿਤ ਜਾਤੀ ਵਰਗ ਤੋਂ ਆਉਂਦੇ ਹਨ। ਇਹ ਰਾਜਕੁਮਾਰ ਆਨੰਦ ਦੀ ਥਾਂ ਲੈਣਗੇ। ਦੱਸ ਦੇਈਏ ਕਿ  ਮੁੱਖ ਮੰਤਰੀ ਨਾਲ 5 ਮੰਤਰੀ ਸਹੁੰ ਚੁੱਕਣਗੇ। ਇਕ ਮੰਤਰੀ ਦੀ ਥਾਂ ਅਜੇ ਵੀ ਖਾਲੀ ਹੈ। ਦਿੱਲੀ ਸਰਕਾਰ ਦੀ ਕੈਬਨਿਟ ਵਿਚ ਮੁੱਖ ਮੰਤਰੀ ਸਮੇਤ ਸੱਤ ਮੈਂਬਰ ਹਨ। ਨਵੇਂ ਮੁੱਖ ਮੰਤਰੀ ਅਤੇ ਨਵੇਂ ਮੈਂਬਰਾਂ ਦਾ ਕਾਰਜਕਾਲ ਸੰਖੇਪ ਹੋਵੇਗਾ ਕਿਉਂਕਿ ਅਗਲੇ ਸਾਲ ਫਰਵਰੀ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦਿੱਲੀ ਸਰਕਾਰ ਦੇ ਮੰਤਰੀ ਮੰਡਲ ਦੇ ਸੱਤਵੇਂ ਮੈਂਬਰ ਦੇ ਨਾਂ ਦਾ ਐਲਾਨ ਹੋਣਾ ਬਾਕੀ ਹੈ।

ਇਹ ਵੀ ਪੜ੍ਹੋ: ਕੰਪਨੀ 'ਚ ਐਨਾ ਕੰਮ ਕਰਵਾਇਆ ਕਿ ਧੀ ਦੀ ਮੌਤ ਹੋ ਗਈ; ਦਫਤਰ 'ਚੋਂ ਕੋਈ ਵੀ ਅੰਤਿਮ ਸਸਕਾਰ 'ਤੇ ਨਹੀਂ ਪਹੁੰਚਿਆ, ਮਾਂ ਨੇ ਲਿਖੀ ਬੌਸ ਨੂੰ ਚਿੱਠੀ

ਆਮ ਆਦਮੀ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੇਗੀ। ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਦੱਸਣਯੋਗ ਹੈ ਕਿ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਰਕਾਰ ਦੇ ਗਠਨ ਦੇ ਪ੍ਰਸਤਾਵ ਨਾਲ ਮੁੱਖ ਮੰਤਰੀ ਕੇਜਰੀਵਾਲ ਦਾ ਅਸਤੀਫ਼ਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜਿਆ ਸੀ।

ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਹੋਇਆ ਸ਼ੁਰੂ, ਤਾਪਮਾਨ 'ਚ 1.8 ਦੀ ਗਿਰਾਵਟ ਕੀਤੀ ਗਈ ਦਰਜ

Read More
{}{}