Home >>ZeePHH Trending News

Delhi News: ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਮਾਮਲੇ 'ਚ ਆਤਿਸ਼ੀ ਦੇ ਓਐਸਡੀ ਨੇ ਕ੍ਰਾਈਮ ਬ੍ਰਾਂਚ ਕੋਲੋਂ ਨੋਟਿਸ ਕੀਤਾ ਰਿਸੀਵ

Delhi News: ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਆਮ ਆਦਮੀ ਪਾਰਟੀ ਨੇਤਾ ਆਤਿਸ਼ੀ ਨੂੰ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਮਾਮਲੇ 'ਚ ਨੋਟਿਸ ਦੇਣ ਪੁੱਜੀ, ਜਿਥੇ ਮੰਤਰੀ ਦੇ ਓਐਸਡੀ ਨੇ ਨੋਟਿਸ ਰਿਸੀਵ ਕਰ ਲਿਆ ਹੈ।

Advertisement
Delhi News: ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਮਾਮਲੇ 'ਚ ਆਤਿਸ਼ੀ ਦੇ ਓਐਸਡੀ ਨੇ ਕ੍ਰਾਈਮ ਬ੍ਰਾਂਚ ਕੋਲੋਂ ਨੋਟਿਸ ਕੀਤਾ ਰਿਸੀਵ
Stop
Ravinder Singh|Updated: Feb 04, 2024, 07:25 PM IST

Delhi News: ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਨੇਤਾ ਆਤਿਸ਼ੀ ਨੂੰ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਮਾਮਲੇ 'ਚ ਨੋਟਿਸ ਦੇਣ ਪੁੱਜ ਗਈ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਐਤਵਾਰ (4 ਫਰਵਰੀ) ਸਵੇਰੇ ਆਤਿਸ਼ੀ ਦੇ ਘਰ ਪਹੁੰਚੀ। ਮੰਤਰੀ ਦੇ ਓਐਸਡੀ ਨੇ ਨੋਟਿਸ ਰਿਸੀਵ ਕਰ ਲਿਆ ਹੈ। 

ਉਨ੍ਹਾਂ ਨੇ ਆਪਣੇ ਕੈਂਪ ਦਫਤਰ ਦੇ ਅਧਿਕਾਰੀਆਂ ਨੂੰ ਨੋਟਿਸ ਰਿਸੀਵ ਕਰਨ ਦੇ ਨਿਰਦੇਸ਼ ਦਿੱਤੇ ਸਨ। ਕ੍ਰਾਈਮ ਬ੍ਰਾਂਚ ਨੇ 24 ਘੰਟੇ ਤੱਕ ਜਵਾਬ ਦੇਣ ਲਈ ਕਿਹਾ ਹੈ। ਪੁਲਿਸ ਨੇ 3 ਫਰਵਰੀ ਨੂੰ ਸੀਐਮ ਕੇਜਰੀਵਾਲ ਨੂੰ ਨੋਟਿਸ ਵੀ ਦਿੱਤਾ ਸੀ। ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਨੇ ਭਾਜਪਾ 'ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਇਆ ਸੀ। ਕ੍ਰਾਈਮ ਬ੍ਰਾਂਚ ਦੀ ਟੀਮ 3 ਫਰਵਰੀ ਨੂੰ ਮੁੱਖ ਮੰਤਰੀ ਨਿਵਾਸ 'ਤੇ ਕਰੀਬ 5 ਘੰਟੇ ਕੇਜਰੀਵਾਲ ਦਾ ਇੰਤਜ਼ਾਰ ਕਰਦੀ ਰਹੀ।

ਇਸ ਤੋਂ ਬਾਅਦ ਨੋਟਿਸ ਦਿੱਤਾ ਗਿਆ। ਕ੍ਰਾਈਮ ਬ੍ਰਾਂਚ ਨੇ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਮਾਮਲੇ 'ਚ ਕੇਜਰੀਵਾਲ ਤੋਂ 3 ਦਿਨਾਂ 'ਚ ਜਵਾਬ ਮੰਗਿਆ ਹੈ। 27 ਜਨਵਰੀ ਨੂੰ ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। 

ਉਨ੍ਹਾਂ ਨੇ ਕੇਜਰੀਵਾਲ ਸਰਕਾਰ ਨੂੰ ਡੇਗਣ ਦੀ ਧਮਕੀ ਵੀ ਦਿੱਤੀ ਹੈ। ਕੇਜਰੀਵਾਲ ਮੁਤਾਬਕ ਭਾਜਪਾ ਨੇ ‘ਆਪ’ ਦੇ 7 ਵਿਧਾਇਕਾਂ ਨੂੰ ਦੱਸਿਆ ਕਿ 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ। ਹੋਰ ਵਿਧਾਇਕਾਂ ਨਾਲ ਵੀ ਗੱਲ ਕੀਤੀ। ਤੁਸੀਂ ਵੀ ਆ ਜਾਓ।

25 ਕਰੋੜ ਰੁਪਏ ਦੇਣਗੇ ਅਤੇ ਭਾਜਪਾ ਦੀ ਟਿਕਟ 'ਤੇ ਚੋਣ ਲੜਨਗੇ। ਦਿੱਲੀ ਭਾਜਪਾ ਇਕਾਈ ਨੇ 30 ਜਨਵਰੀ ਨੂੰ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਸ਼ਿਕਾਇਤ ਸੌਂਪੀ ਸੀ ਤੇ ਉਨ੍ਹਾਂ ਨੂੰ 'ਆਪ' ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਸੀ।

ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ 'ਚ ਕੇਜਰੀਵਾਲ ਨੂੰ ਨੋਟਿਸ ਦੇ ਕੇ ਜਾਂਚ 'ਚ ਸ਼ਾਮਲ ਹੋਣ ਅਤੇ ਗਵਾਹੀ ਦੇਣ ਦੀ ਮੰਗ ਕਰ ਰਹੀ ਹੈ। ਕੇਜਰੀਵਾਲ ਨੇ 27 ਜਨਵਰੀ ਨੂੰ ਦੋਸ਼ ਲਗਾਇਆ ਸੀ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਨਾਲ ਹੀ ਕੇਜਰੀਵਾਲ ਸਰਕਾਰ ਨੂੰ ਡੇਗਣ ਦੀ ਧਮਕੀ ਵੀ ਦਿੱਤੀ ਹੈ।

ਕੇਜਰੀਵਾਲ ਮੁਤਾਬਕ ਭਾਜਪਾ ਨੇ ਆਮ ਆਦਮੀ ਪਾਰਟੀ ਦੇ 7 ਵਿਧਾਇਕ ਨੂੰ ਕਿਹਾ ਕਿ 21 ਵਿਧਾਇਕਾਂ ਨਾਲ ਗੱਲ ਹੋ ਗਈ ਹੈ। ਬਾਕੀ ਵਿਧਾਇਕਾਂ ਨਾਲ ਵੀ ਗੱਲ਼ ਕਰ ਰਹੇ ਹਾਂ। ਤੁਸੀਂ ਵੀ ਆ ਜਾਓ। 25 ਕਰੋੜ ਰੁਪਏ ਦੇਣਗੇ ਅਤੇ ਭਾਜਪਾ ਦੀ ਟਿਕਟ ਨਾਲ ਚੋਣ ਲੜਵਾ ਦੇਣਗੇ। ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ 'ਚ ਕੇਜਰੀਵਾਲ ਨੂੰ ਨੋਟਿਸ ਦੇ ਕੇ ਜਾਂਚ 'ਚ ਸ਼ਾਮਲ ਹੋਣ ਅਤੇ ਸਬੂਤ ਦੇਣ ਦੀ ਮੰਗ ਕਰ ਰਹੀ ਹੈ।

ਇਹ ਵੀ ਪੜ੍ਹੋ : Jalandhar News: ਜਲੰਧਰ 'ਚ ਬਜ਼ੁਰਗ ਔਰਤ 'ਤੇ ਕੁੱਤਿਆਂ ਨੇ ਕੀਤਾ ਹਮਲਾ, CCTV ਆਈ ਸਾਹਮਣੇ

Read More
{}{}