Home >>ZeePHH Trending News

Chandrayaan-3 Update: ਚੰਦਰਯਾਨ-3 ਨਿਸ਼ਚਿਤ ਰਫ਼ਤਾਰ ਨਾਲ ਵੱਧ ਰਿਹਾ ਅੱਗੇ,'ਲੈਂਡਰ ਵਿਕਰਮ' ਚੰਦਰਮਾ ਦੇ ਸਭ ਤੋਂ ਨਜ਼ਦੀਕ ਪਹੁੰਚਿਆ!

Chandrayaan-3 Landing News: ਚੰਦਰਯਾਨ-3 ਹੁਣ ਚੰਦਰਮਾ ਦੀ ਸਤ੍ਹਾ ਤੋਂ ਜ਼ਿਆਦਾ ਦੂਰ ਨਹੀਂ ਹੈ। 20 ਅਗਸਤ ਨੂੰ ਲੈਂਡਰ 'ਵਿਕਰਮ' ਆਪਣਾ ਦੂਜਾ ਡੀ-ਓਰਬਿਟਿੰਗ ਅਭਿਆਸ ਆਪਣੇ ਆਪ ਕਰੇਗਾ।

Advertisement
Chandrayaan-3 Update: ਚੰਦਰਯਾਨ-3 ਨਿਸ਼ਚਿਤ ਰਫ਼ਤਾਰ ਨਾਲ ਵੱਧ ਰਿਹਾ ਅੱਗੇ,'ਲੈਂਡਰ ਵਿਕਰਮ' ਚੰਦਰਮਾ ਦੇ ਸਭ ਤੋਂ ਨਜ਼ਦੀਕ ਪਹੁੰਚਿਆ!
Stop
Riya Bawa|Updated: Aug 20, 2023, 06:53 AM IST

Chandrayaan-3 News: ਚੰਦਰਯਾਨ-3 ਨਿਸ਼ਚਿਤ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਨਵਾਂ ਅਪਡੇਟ ਦਿੱਤਾ ਹੈ। ਚੰਦਰਯਾਨ-3 ਦੇ ਲੈਂਡਰ ਮਾਡਿਊਲ ਨੇ ਅੰਤਮ ਡੀਬੂਸਟਿੰਗ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਪੁਲਾੜ ਏਜੰਸੀ ISRO ਨੇ ਦੱਸਿਆ ਕਿ ਚੰਦਰਯਾਨ ਨੇ LM ਔਰਬਿਟ ਨੂੰ 25 km X 134 km ਤੱਕ ਘਟਾ ਦਿੱਤਾ ਹੈ। 

ਹੁਣ ਮਾਡਿਊਲ ਦੀ ਅੰਦਰੂਨੀ ਜਾਂਚ ਹੋਵੇਗੀ। ਇਸ ਤੋਂ ਬਾਅਦ ਉਸ ਨੂੰ ਨਿਰਧਾਰਤ ਲੈਂਡਿੰਗ ਸਾਈਟ 'ਤੇ ਸੂਰਜ ਚੜ੍ਹਨ ਦੀ ਉਡੀਕ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪਾਵਰਡ ਡਿਸੈਂਟ 23 ਅਗਸਤ ਨੂੰ 17:45 'ਤੇ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: Leh Army Truck Accident News: ਲੇਹ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 9 ਜਵਾਨ ਸ਼ਹੀਦ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਤਾਇਆ ਦੁੱਖ

ਡੀਬੂਸਟਿੰਗ ਲੈਂਡਰ ਨੂੰ ਅਜਿਹੀ ਆਰਬਿਟ ਵਿੱਚ ਸਥਾਪਤ ਕਰਨ ਦੀ ਪ੍ਰਕਿਰਿਆ ਹੈ, ਜਿਸ ਵਿੱਚ ਚੰਦਰਮਾ ਦੇ ਆਰਬਿਟ ਦਾ ਸਭ ਤੋਂ ਨਜ਼ਦੀਕੀ ਬਿੰਦੂ 30 ਕਿਲੋਮੀਟਰ ਅਤੇ ਵੱਧ ਤੋਂ ਵੱਧ ਬਿੰਦੂ 100 ਕਿਲੋਮੀਟਰ ਹੈ।

ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਕਿਹਾ ਕਿ ਰੂਸ ਦੇ ਲੂਨਾ-25 ਪੁਲਾੜ ਯਾਨ ਵਿੱਚ ਤਕਨੀਕੀ ਨੁਕਸ ਸੀ। ਰੋਸਕੋਸਮੌਸ ਮੁਤਾਬਕ ਲੈਂਡਿੰਗ ਤੋਂ ਪਹਿਲਾਂ ਆਰਬਿਟ ਨੂੰ ਬਦਲਦੇ ਸਮੇਂ ਅਸਧਾਰਨ ਸਥਿਤੀ ਪੈਦਾ ਹੋ ਗਈ, ਜਿਸ ਕਾਰਨ ਲੂਨਾ-25 ਆਰਬਿਟ ਨੂੰ ਠੀਕ ਤਰ੍ਹਾਂ ਨਾਲ ਨਹੀਂ ਬਦਲ ਸਕਿਆ। ਪੁਲਾੜ ਏਜੰਸੀ ਨੇ ਕਿਹਾ ਕਿ ਮਾਹਰ ਫਿਲਹਾਲ ਅਚਾਨਕ ਆਈ ਸਮੱਸਿਆ ਨਾਲ ਨਜਿੱਠਣ ਵਿਚ ਅਸਮਰੱਥ ਹਨ। ਉਹ ਇਸ 'ਤੇ ਲਗਾਤਾਰ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਰੂਸੀ ਏਜੰਸੀ ਨੇ ਕਿਹਾ ਸੀ ਕਿ ਲੂਨਾ 21 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰੇਗੀ।

ਇਹ ਵੀ ਪੜ੍ਹੋ: Sampat Nehra Production Warrant: ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

ਇਸ ਸਾਲ 14 ਜੁਲਾਈ ਨੂੰ ਲਾਂਚ ਕੀਤਾ ਗਿਆ ਚੰਦਰਯਾਨ-3 ਮਿਸ਼ਨ ਭਾਰਤ ਦੇ ਚੰਦਰਮਾ ਮਿਸ਼ਨ ਦਾ ਫਾਲੋ-ਅੱਪ ਹੈ। 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ-ਲੈਂਡਿੰਗ ਤੋਂ ਬਾਅਦ, ਚੰਦਰਯਾਨ-3 ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰੇਗਾ। 

ਭਾਰਤ ਹੀ ਨਹੀਂ, ਪੂਰੀ ਦੁਨੀਆ 23 ਅਗਸਤ 2023 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਇਸਰੋ ਦੇ ਵਿਗਿਆਨੀਆਂ ਮੁਤਾਬਕ ਇਹ ਉਹ ਦਿਨ ਹੈ ਜਦੋਂ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ-ਲੈਂਡ ਕਰਨਾ ਹੈ। ਲੈਂਡਰ 'ਵਿਕਰਮ' ਹੁਣ ਆਪਣੇ ਦਿਮਾਗ ਦੀ ਵਰਤੋਂ ਕਰ ਰਿਹਾ ਹੈ। ਇਸ ਦੇ ਸੈਂਸਰਾਂ ਦੀ ਮਦਦ ਨਾਲ ਇਸ ਨੂੰ ਲੈਂਡਿੰਗ ਲਈ ਢੁੱਕਵੀਂ ਥਾਂ ਮਿਲੇਗੀ। ਫਿਰ ਇਹ ਇਸਦੀ ਗਤੀ ਨੂੰ ਲਗਭਗ ਜ਼ੀਰੋ ਤੱਕ ਘਟਾ ਦੇਵੇਗਾ. ਫਿਰ ਉਹ ਚੰਦਰਮਾ ਦੀ ਸਤ੍ਹਾ 'ਤੇ ਹੌਲੀ-ਹੌਲੀ ਕਦਮ ਰੱਖੇਗਾ।

Read More
{}{}