Home >>ZeePHH Trending News

Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ

Chandigarh Weather Rain Today News: ਚੰਡੀਗੜ੍ਹ ਦੇ ਲੋਕਾਂ ਨੇ ਪਹਿਲੀ ਵਾਰ ਅਜਿਹਾ ਤੇਜ਼ ਮੀਂਹ ਦੇਖਣ ਨੂੰ ਮਿਲਿਆ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ 24 ਘੰਟਿਆਂ ਵਿੱਚ 322.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ 8:30 ਵਜੇ ਤੋਂ ਐਤਵਾਰ ਸਵੇਰੇ 8:30 ਵਜੇ ਤੱਕ 322.2 ਮਿਲੀਮੀਟਰ ਮੀਂਹ ਪਿਆ ਹੈ।  

Advertisement
Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ
Stop
Riya Bawa|Updated: Jul 09, 2023, 12:04 PM IST

Chandigarh Weather Rain Today News: ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ 'ਚ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰ ਤੱਕ ਜਾਰੀ ਰਿਹਾ। ਹਾਲ ਹੀ ਵਿੱਚ ਚੰਡੀਗੜ੍ਹ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸੁਸਾਇਟੀ ਦੇ ਬਾਹਰ ਖੜ੍ਹੀਆਂ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ ਅਤੇ ਕੁਝ ਲੋਕ ਗੱਡੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ ਵਿੱਚ ਲੱਗੇ ਹੋਏ ਹਨ। 

ਦਰਅਸਲ ਸ਼ਨੀਵਾਰ ਰਾਤ ਨੂੰ ਪਏ ਮੀਂਹ ਕਾਰਨ ਚੰਡੀਗੜ੍ਹ 'ਚ ਸੁਖਨਾ ਝੀਲ ਦੇ ਫਲੱਡ ਗੇਟ ਸਵੇਰੇ 5:30 ਵਜੇ ਖੋਲ੍ਹ ਦਿੱਤੇ ਗਏ ਹਨ। ਦੂਜੇ ਪਾਸੇ ਧਨਾਸ ਦੇ ਸੈਕਟਰ 26 ਬਾਪੂਧਾਮ ਦੇ ਪੁਲ ਉਪਰੋਂ ਪਾਣੀ ਵਹਿ ਰਿਹਾ ਹੈ। ਇਨ੍ਹਾਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ ਦੇ ਪਿੰਡਾਂ ਦੀਆਂ ਕਲੋਨੀਆਂ ਦਾ ਬੁਰਾ ਹਾਲ ਹੈ। ਮਨੀਮਾਜਰਾ, ਸ਼ਾਸਤਰੀ ਨਗਰ, ਭਗਵਾਨਪੁਰਾ, ਧਨਾਸ, ਮਲੋਆ ਸਮੇਤ ਕਈ ਸੈਕਟਰਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਹੈ।

ਇਹ ਵੀ ਪੜ੍ਹੋ: . Himachal Pradesh Weather Update: ਹਿਮਾਚਲ ਜਾਣ ਵਾਲੇ ਸਾਵਧਾਨ! ਲੈਡਸਲਾਈਡ, ਭਾਰੀ ਮੀਂਹ,ਅਲਰਟ ਜਾਰੀ

ਚੰਡੀਗੜ੍ਹ ਦੇ ਲੋਕਾਂ ਨੇ ਪਹਿਲੀ ਵਾਰ ਅਜਿਹਾ ਤੇਜ਼ ਮੀਂਹ ਦੇਖਣ ਨੂੰ ਮਿਲਿਆ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ 24 ਘੰਟਿਆਂ ਵਿੱਚ 322.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ 8:30 ਵਜੇ ਤੋਂ ਐਤਵਾਰ ਸਵੇਰੇ 8:30 ਵਜੇ ਤੱਕ 322.2 ਮਿਲੀਮੀਟਰ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ ਇੰਨੀ ਬਾਰਿਸ਼ ਪਹਿਲਾਂ ਕਦੇ ਨਹੀਂ ਹੋਈ। 

ਸ਼ਹਿਰ ਦੇ ਲਗਭਗ ਸਾਰੇ ਚੌਰਾਹਿਆਂ 'ਤੇ ਦੋ ਫੁੱਟ ਤੱਕ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸਾਈਲੈਂਸਰ ਅਤੇ ਇੰਜਣ ਵਿੱਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਵੀ ਰੁਕ ਗਏ। ਰੋਡ ’ਤੇ ਜਾਮ ਦੀ ਸਥਿਤੀ ਬਣ ਗਈ। ਖੁਸ਼ਕਿਸਮਤੀ ਨਾਲ, ਐਤਵਾਰ ਹੋਣ ਕਾਰਨ ਸੜਕਾਂ 'ਤੇ ਘੱਟ ਆਵਾਜਾਈ ਹੈ। ਮੀਂਹ ਨੇ ਜਿੱਥੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ, ਉੱਥੇ ਹੀ ਹੁੰਮਸ ਭਰੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ।

ਅਜਿਹਾ ਪਹਿਲੀ ਵਾਰ ਹੈ ਜਦੋਂ ਸ਼ਹਿਰ ਵਿੱਚ 24 ਘੰਟਿਆਂ ਵਿੱਚ 302.2 ਮਿਲੀਮੀਟਰ ਮੀਂਹ ਪਿਆ ਹੈ। ਇਸ ਦੇ ਨਾਲ ਹੀ ਡੇਰਾਬੱਸੀ-ਜ਼ੀਰਕਪੁਰ ਤੋਂ ਚੰਡੀਗੜ੍ਹ ਦਰਮਿਆਨ ਚੱਲਣ ਵਾਲੀਆਂ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਦੀ ਰਫ਼ਤਾਰ ਵੀ ਰੋਕ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  Amarnath Yatra 2023: ਖਰਾਬ ਮੌਸਮ ਕਾਰਨ ਅੱਜ ਵੀ ਰੋਕੀ ਗਈ ਅਮਰਨਾਥ ਯਾਤਰਾ, ਹਜ਼ਾਰਾਂ ਸ਼ਰਧਾਲੂ ਫਸੇ
 

Read More
{}{}