Home >>Zee PHH Sports

Vinesh Phogat Won Gold Medal: ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਸਪੇਨ ਗ੍ਰਾਂ ਪ੍ਰੀ ਵਿੱਚ ਸੋਨ ਤਮਗਾ ਜਿੱਤਿਆ

Vinesh Phogat Won Gold Medal: ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ ਆਖਰੀ ਸਮੇਂ 'ਚ ਸ਼ੈਂਗੇਨ ਵੀਜ਼ਾ ਮਿਲਿਆਸੀ। ਉਸਨੇ ਤਿੰਨ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ। ਵਿਨੇਸ਼ ਨੇ ਪਹਿਲਾਂ ਕਿਊਬਾ ਦੇ ਯੂਸਨੇਲਿਸ ਗੁਜ਼ਮੈਨ ਨੂੰ 12-4 ਨਾਲ ਹਰਾਇਆ। ਇਸ ਤੋਂ ਬਾਅਦ ਉਹ ਕੈਨੇਡਾ ਦੀ ਮੈਡੀਸਨ ਪਾਰਕਸ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਸੀ।

Advertisement
Vinesh Phogat Won Gold Medal: ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਸਪੇਨ ਗ੍ਰਾਂ ਪ੍ਰੀ ਵਿੱਚ ਸੋਨ ਤਮਗਾ ਜਿੱਤਿਆ
Stop
Manpreet Singh|Updated: Jul 07, 2024, 08:59 AM IST

Vinesh Phogat Won Gold Medal: ਪੈਰਿਸ ਓਲੰਪਿਕ 'ਚ ਜਾਣ ਵਾਲੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ਨੀਵਾਰ ਨੂੰ ਸਪੇਨ ਗ੍ਰਾਂ ਪ੍ਰੀ 'ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ 'ਚ ਸੋਨ ਤਮਗਾ ਜਿੱਤਿਆ। ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਵਿਨੇਸ਼ ਨੇ ਫਾਈਨਲ ਵਿੱਚ ਮਾਰੀਆ ਟਿਮਰੇਕੋਵਾ ਨੂੰ 10-5 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਮਾਰੀਆ, ਜੋ ਪਹਿਲਾਂ ਰੂਸੀ ਖਿਡਾਰਨ ਸੀ, ਹੁਣ ਨਿਰਪੱਖ ਖਿਡਾਰੀ ਵਜੋਂ ਖੇਡਦੀ ਹੈ।

ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ ਆਖਰੀ ਸਮੇਂ 'ਚ ਸ਼ੈਂਗੇਨ ਵੀਜ਼ਾ ਮਿਲਿਆਸੀ। ਉਸਨੇ ਤਿੰਨ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ। ਵਿਨੇਸ਼ ਨੇ ਪਹਿਲਾਂ ਕਿਊਬਾ ਦੇ ਯੂਸਨੇਲਿਸ ਗੁਜ਼ਮੈਨ ਨੂੰ 12-4 ਨਾਲ ਹਰਾਇਆ। ਇਸ ਤੋਂ ਬਾਅਦ ਉਹ ਕੈਨੇਡਾ ਦੀ ਮੈਡੀਸਨ ਪਾਰਕਸ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਸੀ। ਜਿੱਥੇ ਉਸਨੇ ਕੈਨੇਡਾ ਦੀ ਕੇਟੀ ਡੱਚਕ ਨੂੰ 9-4 ਨਾਲ ਹਰਾਇਆ। ਅਤੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।

ਵਿਨੇਸ਼, ਜਿਸ ਨੂੰ ਬੁੱਧਵਾਰ ਨੂੰ ਆਖਰੀ ਸਮੇਂ 'ਚ ਸ਼ੈਂਗੇਨ ਵੀਜ਼ਾ ਮਿਲਿਆ, ਨੇ ਤਿੰਨ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ। ਇਸ ਪ੍ਰਦਰਸ਼ਨ ਨਾਲ ਉਸ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਇਸ ਸਟਾਰ ਮਹਿਲਾ ਪਹਿਲਵਾਨ ਤੋਂ 140 ਕਰੋੜ ਭਾਰਤੀ ਓਲੰਪਿਕ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Khanna News: ਸ਼ਹੀਦ ਅਗਨੀਵੀਰ ਅਜੈ ਨੂੰ ਲੈ ਕੇ ਰਾਹੁਲ ਗਾਂਧੀ ਦਾ ਇੱਕ ਹੋਰ ਬਿਆਨ, ਬੋਲੇ- ਮੁਆਵਜ਼ੇ ਅਤੇ ਬੀਮਾ ਰਾਸ਼ੀ ਵਿੱਚ ਫ਼ਰਕ

 

ਸਪੇਨ ਵਿੱਚ ਖਿਤਾਬ ਜਿੱਤਣ ਨਾਲ ਵਿਨੇਸ਼ ਦੇ ਪੈਰਿਸ ਓਲੰਪਿਕ ਦੀਆਂ ਸੰਭਾਵਨਾਵਾਂ ਵਧੀਆਂ ਹਨ। ਇਸ ਜਿੱਤ ਨਾਲ ਉਸ ਨੂੰ ਓਲੰਪਿਕ ਖੇਡਾਂ ਤੋਂ ਪਹਿਲਾਂ ਲੋੜੀਂਦਾ ਉਤਸ਼ਾਹ ਮਿਲੇਗਾ। ਵਿਨੇਸ਼ ਸਪੇਨ ਵਿੱਚ ਸਿਖਲਾਈ-ਕਮ-ਮੁਕਾਬਲੇ ਤੋਂ ਬਾਅਦ 20 ਦਿਨਾਂ ਦੇ ਕੈਂਪ ਲਈ ਫਰਾਂਸ ਲਈ ਰਵਾਨਾ ਹੋਵੇਗੀ।  ਪੈਰਿਸ ਓਲੰਪਿਕ ਖੇਡਾਂ ਵਿੱਚ ਉਸਦਾ ਪਹਿਲਾ ਮੁਕਾਬਲਾ ਇੱਕ ਮਹੀਨੇ ਬਾਅਦ, 6 ਅਗਸਤ ਨੂੰ ਹੋਣ ਵਾਲਾ ਹੈ।

ਇਹ ਵੀ ਪੜ੍ਹੋ: IND VS ZIM: ਅਭਿਸ਼ੇਕ ਸ਼ਰਮਾ ਨੇ ਆਪਣੇ ਪਹਿਲੇ ਟੀ-20 ਮੈਚ 'ਚ ਬਣਾਇਆ ਸ਼ਰਮਨਾਕ ਰਿਕਾਰਡ

{}{}