Home >>Zee PHH Sports

T20 World Cup2024: IND vs ENG ਮੈਚ ਤੋਂ ਪਹਿਲਾਂ ਆਈ ਬੁਰੀ ਖ਼ਬਰ, ਗੁਆਨਾ 'ਚ ਪੈ ਰਿਹਾ ਜ਼ਬਰਦਸਤ ਮੀਂਹ

T20 World Cup2024: ਦੂਜੇ ਸੈਮੀਫਾਈਨਲ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਗੁਆਨਾ ਵਿੱਚ ਅਗਲੇ ਕਈ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਲਈ ਕੋਈ ਰਾਖਵਾਂ ਦਿਨ ਨਹੀਂ ਹੈ। 

Advertisement
T20 World Cup2024: IND vs ENG ਮੈਚ ਤੋਂ ਪਹਿਲਾਂ ਆਈ ਬੁਰੀ ਖ਼ਬਰ, ਗੁਆਨਾ 'ਚ ਪੈ ਰਿਹਾ ਜ਼ਬਰਦਸਤ ਮੀਂਹ
Stop
Manpreet Singh|Updated: Jun 26, 2024, 09:54 AM IST

T20 World Cup2024: ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ 27 ਜੂਨ ਨੂੰ ਗੁਆਨਾ 'ਚ ਖੇਡਿਆ ਜਾਣਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਇਸ ਵੱਡੇ ਮੈਚ ਲਈ ਗੁਆਨਾ ਪਹੁੰਚ ਚੁੱਕੀ ਹੈ ਪਰ ਹੁਣ ਉਥੋਂ ਆ ਰਹੇ ਅਪਡੇਟਸ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਕਰਨ ਵਾਲੇ ਹਨ। ਇਸ ਮੈਚ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਮੌਸਮ ਕਾਫੀ ਜ਼ਿਆਦਾ ਖ਼ਬਰਾ ਹੋ ਚੁੱਕਿਆ ਹੈ। ਟੀਮ ਇੰਡੀਆ ਕੱਲ ਰਾਤ ਕਰੀਬ 2 ਵਜੇ ਗੁਆਨਾ ਪਹੁੰਚੀ ਅਤੇ ਟੀਮ ਦੇ ਪਹੁੰਚਣ ਦੇ ਇਕ ਘੰਟੇ ਦੇ ਅੰਦਰ ਹੀ ਜ਼ਬਰਦਸਤ ਤੂਫਾਨ ਆ ਗਿਆ। ਉਦੋਂ ਤੋਂ ਹੀ ਮੀਂਹ ਪੈ ਰਿਹਾ ਹੈ।

ਦੂਜੇ ਸੈਮੀਫਾਈਨਲ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਗੁਆਨਾ ਵਿੱਚ ਅਗਲੇ ਕਈ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਲਈ ਕੋਈ ਰਾਖਵਾਂ ਦਿਨ ਨਹੀਂ ਹੈ। ਜਦੋਂ ਕਿ ਇਹ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਸੈਮੀਫਾਈਨਲ ਦਾ ਰਿਜ਼ਰਵ ਦਿਨ ਹੈ। ਦੂਜੇ ਸੈਮੀਫਾਈਨਲ ਦੀ ਗੱਲ ਕਰੀਏ ਤਾਂ ਇਸ ਵਿੱਚ 2 ਘੰਟੇ 10 ਮਿੰਟ ਦਾ ਵਾਧੂ ਸਮਾਂ ਰੱਖਿਆ ਗਿਆ ਹੈ।

ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਪ੍ਰੋਵਿਡੈਂਸ ਸਟੇਡੀਅਮ 'ਚ ਖੇਡਿਆ ਜਾਵੇਗਾ। ਜਿੱਥੇ ਡਰੇਨੇਜ ਸਿਸਟਮ ਵੀ ਬਹੁਤਾ ਵਧੀਆ ਨਹੀਂ ਹੈ। ਬਹੁਤ ਸਾਰੇ ਮੈਦਾਨ ਹਨ ਜਿੱਥੇ ਭਾਰੀ ਮੀਂਹ ਤੋਂ ਬਾਅਦ ਵੀ ਆਊਟਫੀਲਡ ਜਲਦੀ ਸੁੱਕ ਜਾਂਦਾ ਹੈ, ਪਰ ਪ੍ਰੋਵੀਡੈਂਸ ਸਟੇਡੀਅਮ ਵਿੱਚ ਅਜਿਹਾ ਸੰਭਵ ਨਹੀਂ ਹੈ। ਇਸ ਕਾਰਨ ਜੇਕਰ ਮੀਂਹ ਦੂਜੇ ਸੈਮੀਫਾਈਨਲ ਵਿੱਚ ਵਿਘਨ ਪਾਉਂਦਾ ਹੈ ਤਾਂ ਮੈਚ ਲਈ ਆਊਟਫੀਲਡ ਨੂੰ ਸਮੇਂ ਸਿਰ ਤਿਆਰ ਕਰਨਾ ਮੁਸ਼ਕਲ ਹੋਵੇਗਾ, ਭਾਵੇਂ ਮੀਂਹ ਸਮੇਂ ਸਿਰ ਰੁਕ ਜਾਵੇ।

ਜੇਕਰ ਮੈਚ ਵਾਧੂ ਸਮੇਂ ਵਿੱਚ ਵੀ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ ਸਿੱਧੇ ਫਾਈਨਲ ਵਿੱਚ ਪਹੁੰਚ ਜਾਵੇਗੀ ਕਿਉਂਕਿ ਉਹ ਸੁਪਰ 8 ਵਿੱਚ ਗਰੁੱਪ 1 ਵਿੱਚ ਸਿਖਰ ’ਤੇ ਸੀ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਅਜੇਤੂ ਰਹਿ ਕੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਭਾਰਤ ਨੇ ਗਰੁੱਪ ਗੇੜ ਵਿੱਚ ਆਪਣੇ ਸਾਰੇ ਮੈਚ ਜਿੱਤੇ, ਜਿਸ ਵਿੱਚ ਕੈਨੇਡਾ ਖ਼ਿਲਾਫ਼ ਮੈਚ ਵੀ ਸ਼ਾਮਲ ਹੈ ਜੋ ਮੀਂਹ ਕਾਰਨ ਧੋਤਾ ਗਿਆ ਸੀ। ਉਸਨੇ ਸੁਪਰ 8 ਵਿੱਚ ਵੀ ਆਪਣੇ ਤਿੰਨੇ ਮੈਚ ਜਿੱਤੇ। ਜਦੋਂ ਕਿ ਇੰਗਲੈਂਡ ਦੀ ਟੀਮ ਪਹਿਲਾਂ ਸੁਪਰ 8 ਅਤੇ ਫਿਰ ਸੈਮੀਫਾਈਨਲ ਵਿਚ ਮੁਸ਼ਕਲ ਨਾਲ ਪਹੁੰਚੀ।

{}{}