Home >>Zee PHH Sports

National Sports Awards 2023: 2 ਸਾਲ ਬਾਅਦ ਅਰਜੁਨ ਐਵਾਰਡ ਕ੍ਰਿਕਟਰ ਦੀ ਝੋਲੀ; ਜਾਣੋ ਆਖਰ ਕਿਉਂ ਮੁਹੰਮਦ ਸ਼ੰਮੀ ਨੂੰ ਇਹ ਐਵਾਰਡ

  National Sports Awards 2023:  ਸ਼ਮੀ ਨੇ ਇਸ ਸਾਲ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਸਭ ਤੋਂ ਵੱਧ 24 ਵਿਕਟਾਂ ਲੈ ਕੇ ਟੀਮ ਇੰਡੀਆ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਗਿਆ ਸੀ ਪਰ ਟੀਮ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ ਹੋਈ ਸੀ।

Advertisement
National Sports Awards 2023: 2 ਸਾਲ ਬਾਅਦ ਅਰਜੁਨ ਐਵਾਰਡ ਕ੍ਰਿਕਟਰ ਦੀ ਝੋਲੀ; ਜਾਣੋ ਆਖਰ ਕਿਉਂ ਮੁਹੰਮਦ ਸ਼ੰਮੀ ਨੂੰ ਇਹ ਐਵਾਰਡ
Stop
Riya Bawa|Updated: Jan 09, 2024, 01:37 PM IST

National Sports Awards 2023: ਭਾਰਤੀ ਕ੍ਰਿਕਟ ਟੀਮ ਦੇ ਅਹਿਮ ਮੈਂਬਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ  (Mohammed Shami) ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਸਮਾਰੋਹ 9 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਹੋਇਆ, ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਹ ਆਵਾਰਡ ਦਿੱਤੇ। ਭਾਰਤੀ ਕ੍ਰਿਕਟ ਵਿੱਚ ਸ਼ਮੀ ਦੇ ਯੋਗਦਾਨ, ਖਾਸ ਤੌਰ 'ਤੇ 2023 ਵਨਡੇ ਵਿਸ਼ਵ ਕੱਪ ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸਨੂੰ ਇਹ ਮਾਨਤਾ ਦਿਵਾਈ।

ਭਾਰਤ ਦੇ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ   (Mohammed Shami)  ਨੂੰ ਸਾਲ 2023 ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਮੀ ਨੂੰ ਮੰਗਲਵਾਰ (9 ਜਨਵਰੀ) ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਹ ਪੁਰਸਕਾਰ ਦਿੱਤਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 58ਵੇਂ ਕ੍ਰਿਕਟਰ ਹਨ ਜਿਨ੍ਹਾਂ ਨੂੰ ਅਰਜੁਨ ਐਵਾਰਡ ਦਿੱਤਾ ਗਿਆ ਹੈ। ਇਨ੍ਹਾਂ ਵਿੱਚ 12 ਮਹਿਲਾ ਕ੍ਰਿਕਟ ਖਿਡਾਰੀ ਵੀ ਸ਼ਾਮਲ ਹਨ। ਦੋ ਸਾਲਾਂ ਬਾਅਦ ਕਿਸੇ ਕ੍ਰਿਕਟਰ ਨੂੰ ਅਰਜੁਨ ਐਵਾਰਡ ਮਿਲਿਆ ਹੈ।

ਆਖਰੀ ਵਾਰ ਸ਼ਿਖਰ ਧਵਨ ਨੂੰ ਇਹ ਪੁਰਸਕਾਰ 2021 ਵਿੱਚ ਮਿਲਿਆ ਸੀ। ਸਲੀਮ ਦੁਰਾਨੀ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਕ੍ਰਿਕਟਰ ਹਨ। ਉਨ੍ਹਾਂ ਨੂੰ 1961 ਵਿੱਚ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: National Sports Awards 2023: ਰਾਸ਼ਟਰਪਤੀ ਵੱਲੋਂ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਵੇਖੋ ਵੀਡੀਓ

ਜਾਣੋ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬਾਰੇ 
-ਮੁਹੰਮਦ ਸ਼ਮੀ  (Mohammed Shami)  ਨੇ ਇਸ ਸਾਲ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਸਭ ਤੋਂ ਵੱਧ 24 ਵਿਕਟਾਂ ਲੈ ਕੇ ਟੀਮ ਇੰਡੀਆ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਗਿਆ ਸੀ ਪਰ ਟੀਮ ਦੇ ਪ੍ਰਦਰਸ਼ਨ ਦੀ ਕਾਫੀ ਤਾਰੀਫ ਹੋਈ ਸੀ।

-ਸ਼ਮੀ (Mohammed Shami) ਨੂੰ ਸ਼ੁਰੂਆਤੀ ਮੈਚਾਂ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਾਰਦਿਕ ਪੰਡਯਾ ਦੇ ਜ਼ਖਮੀ ਹੋਣ ਤੋਂ ਬਾਅਦ ਟੀਮ ਦੀ ਰਚਨਾ 'ਚ ਬਦਲਾਅ ਕੀਤਾ ਗਿਆ ਅਤੇ ਸ਼ਮੀ ਨੂੰ ਜਗ੍ਹਾ ਮਿਲੀ। ਇਸ ਤੋਂ ਬਾਅਦ ਉਸ ਨੇ ਤਬਾਹੀ ਮਚਾਈ ਅਤੇ ਟੀਮ ਨੂੰ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: National Sports Awards 2023: ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ; ਪੈਰਾਂ ਨਾਲ ਨਿਸ਼ਾਨਾ ਲਗਾਉਣ ਵਾਲੀ ਸ਼ੀਤਲ ਨੂੰ ਮਿਲਿਆ ਅਰਜੁਨ ਐਵਾਰਡ

ਪਿਤਾ ਤੋਂ ਸ਼ਮੀ ਦਾ ਗੇਂਦਬਾਜ਼ੀ ਪ੍ਰਤੀ ਵਧਿਆ ਪਿਆਰ 
-ਅਮਰੋਹਾ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ, ਮੁਹੰਮਦ ਸ਼ਮੀ (Mohammed Shami) ਦੇ ਪਿਤਾ ਅਤੇ ਵੱਡੇ ਭਰਾ ਕ੍ਰਿਕਟ ਖੇਡਦੇ ਸਨ। ਦੋਵੇਂ ਤੇਜ਼ ਗੇਂਦਬਾਜ਼ ਸਨ। ਇੱਥੋਂ ਹੀ ਸ਼ਮੀ ਦਾ ਗੇਂਦਬਾਜ਼ੀ ਪ੍ਰਤੀ ਪਿਆਰ ਵਧਿਆ। ਸ਼ਮੀ ਨੇ ਆਪਣੇ ਸਕੂਲ 'ਚ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਕੀਤੀ ਹੈ। ਹਾਲਾਂਕਿ ਤੇਜ਼ ਗੇਂਦਬਾਜ਼ੀ ਹਮੇਸ਼ਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੀ ਹੈ।

-ਉਸ ਨੇ ਆਪਣੇ ਵੱਡੇ ਭਰਾ ਨੂੰ ਦੇਖ ਕੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸਟੇਡੀਅਮ ਸ਼ਮੀ ਦੇ ਘਰ ਤੋਂ 30 ਕਿਲੋਮੀਟਰ ਦੂਰ ਸੀ। ਉਹ ਬੱਸ ਰਾਹੀਂ ਸਟੇਡੀਅਮ ਜਾਂਦਾ ਸੀ।

ਜਾਣੋ ਮੁਹੰਮਦ ਸ਼ਮੀ ਦਾ ਕਰੀਅਰ
ਮੁਹੰਮਦ ਸ਼ਮੀ ਨੇ ਭਾਰਤ ਲਈ ਹੁਣ ਤੱਕ 64 ਟੈਸਟ ਮੈਚਾਂ 'ਚ 229 ਵਿਕਟਾਂ ਲਈਆਂ ਹਨ। ਉਸ ਨੇ 101 ਵਨਡੇ ਮੈਚਾਂ 'ਚ 195 ਵਿਕਟਾਂ ਅਤੇ 23 ਟੀ-20 ਮੈਚਾਂ 'ਚ 24 ਵਿਕਟਾਂ ਹਾਸਲ ਕੀਤੀਆਂ ਹਨ। ਸ਼ਮੀ ਆਈਪੀਐਲ ਵਿੱਚ ਕਈ ਟੀਮਾਂ ਲਈ ਖੇਡ ਚੁੱਕੇ ਹਨ। ਉਸ ਨੇ 110 ਮੈਚ ਖੇਡੇ ਹਨ। ਇਸ ਦੌਰਾਨ ਸ਼ਮੀ ਨੇ 127 ਵਿਕਟਾਂ ਲਈਆਂ ਹਨ।

Read More
{}{}