Home >>Zee PHH Sports

IPL 2023 Auction Updates: ਸੈਮ ਕਰਨ ਤੇ ਕੈਮਰਨ ਗ੍ਰੀਨ ਨੇ ਰਚਿਆ ਇਤਿਹਾਸ, ਜਾਣੋ ਕਿਹੜੀ ਟੀਮ ਨੇ ਖ਼ਰੀਦਿਆ ਕਿਹੜਾ ਖਿਡਾਰੀ

ਸੈਮ ਕੁਰਾਨ ਤੋਂ ਪਹਿਲਾਂ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਸਨ ਜੋ ਕਿ 16.25 ਕਰੋੜ ਵਿੱਚ ਬਿਕੇ ਸਨ।  

Advertisement
IPL 2023 Auction Updates: ਸੈਮ ਕਰਨ ਤੇ ਕੈਮਰਨ ਗ੍ਰੀਨ ਨੇ ਰਚਿਆ ਇਤਿਹਾਸ, ਜਾਣੋ ਕਿਹੜੀ ਟੀਮ ਨੇ ਖ਼ਰੀਦਿਆ ਕਿਹੜਾ ਖਿਡਾਰੀ
Stop
Zee Media Bureau|Updated: Dec 23, 2022, 08:40 PM IST
LIVE Blog

IPL 2023 Auction Updates, full players list: ਆਈਪੀਐਲ 2023 ਲਈ ਅੱਜ ਸ਼ੁਕਰਵਾਰ ਇੱਕ ਅਹਿਮ ਦਿਨ ਸੀ ਕਿਉਂਕਿ ਅੱਜ ਇੰਡਿਯਨ ਪ੍ਰੀਮਿਅਰ ਲੀਗ 2023 ਲਈ ਖਿਲਾੜੀਆਂ ਦੀ ਨਿਲਾਮੀ ਹੋਈ। ਇਸ ਦੌਰਾਨ ਸੈਮ ਕੁਰਾਨ (Sam Curran) ਤੇ ਕੈਮਰਨ ਗ੍ਰੀਨ (Cameron Green) ਨੇ ਇਤਿਹਾਸ ਰਚਿਆ। 18 ਕਰੋੜ 50 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖ਼ਰੀਦਿਆ ਚੇਨੱਈ ਸੁਪਰ ਕਿੰਗਜ਼ ਦਾ ਸਾਬਕਾ ਖਿਲਾੜੀ ਸੈਮ ਕਰਨ। 

ਦੱਸ ਦਈਏ ਕਿ ਸੈਮ ਕੁਰਾਨ (Sam Curran) ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ ਅਤੇ ਹੁਣ ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਸਨ ਜੋ ਕਿ 16.25 ਕਰੋੜ ਵਿੱਚ ਬਿਕੇ ਸਨ।  

ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕੈਮਰਨ ਗ੍ਰੀਨ (Cameron Green) ਹੁਣ ਆਈਪੀਐਲ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਧ ਮਹਿੰਗੇ ਖਿਡਾਰੀ ਬਣ ਗਏ ਹਨ। ਕੈਮਰਨ ਗ੍ਰੀਨ ਨੂੰ 17 ਕਰੋੜ 50 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖ਼ਰੀਦਿਆ ਹੈ।  

ਹੋਰ ਪੜ੍ਹੋ: Coronavirus India Update: ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

2023 ਲਈ ਨਿਲਾਮੀ ਕੋਚੀ ਵਿੱਚ ਹੋਈ ਅਤੇ ਇਸ ਵਾਰ 405 ਖਿਡਾਰੀ ਸਨ ਜਦਕਿ 87 ਸਲੋਟਾਂ ਸਲਾਟ ਲਈ ਹੀ ਨਿਲਾਮੀ ਕੀਤੀ ਗਈ। ਹੁਣ ਕਿਹੜੀ ਟੀਮ ਨੇ ਕਿਹੜਾ ਖਿਡਾਰੀ ਖਰੀਦਿਆ ਉਸਦੀ ਸੂਚੀ ਤੁਸੀਂ ਇੱਥੇ ਦੇਖ ਸਕਦੇ ਹੋ। 

ਹੋਰ ਪੜ੍ਹੋ: ਚੀਨ ਦੇ ਹਸਪਤਾਲ 'ਚ ਲਾਸ਼ਾਂ ਵਿਚਕਾਰ ਬੈਠੇ ਮਰੀਜ਼, ਲਾਸ਼ਾਂ ਨਾਲ ਭਰਿਆ ਹਸਪਤਾਲ, ਤੜਫ-ਤੜਫ ਕੇ ਮਰ ਰਹੇ ਲੋਕ!

IPL 2023 Auction Updates, full players list:

Read More
{}{}