Home >>Zee PHH Sports

India vs Pakistan Highlights: ਏਸ਼ੀਆ ਕੱਪ ਦੇ ਸੁਪਰ-4 'ਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ, ਕੁਲਦੀਪ ਯਾਦਵ ਨੇ ਲਈਆਂ 5 ਵਿਕਟਾਂ

IND Vs PAK Highlights Today Match Asia Cup: ਖੇਡ ਰੁਕਣ ਤੱਕ ਭਾਰਤ ਨੇ 24.1 ਓਵਰਾਂ ਵਿੱਚ 147 ਦੌੜਾਂ ਬਣਾ ਲਈਆਂ ਸਨ। ਸੋਮਵਾਰ ਨੂੰ ਮੈਚ ਦਾ ਰਿਜ਼ਰਵ ਦਿਨ ਸੀ।  

Advertisement
India vs Pakistan Highlights: ਏਸ਼ੀਆ ਕੱਪ ਦੇ ਸੁਪਰ-4 'ਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ, ਕੁਲਦੀਪ ਯਾਦਵ ਨੇ ਲਈਆਂ 5 ਵਿਕਟਾਂ
Stop
Riya Bawa|Updated: Sep 12, 2023, 06:50 AM IST

IND Vs PAK Highlights Today Match Asia Cup: ਏਸ਼ੀਆ ਕੱਪ ਦੇ ਸੁਪਰ-4 ਵਿੱਚ ਭਾਰਤ ਨੇ ਪਾਕਿਸਤਾਨ ਨੂੰ 229 ਦੌੜਾਂ ਨਾਲ ਹਰਾਇਆ। ਮੀਂਹ ਕਾਰਨ ਰੁਕਿਆ ਮੈਚ ਦੋ ਦਿਨਾਂ ਵਿੱਚ ਖਤਮ ਹੋ ਗਿਆ। ਮੈਚ ਐਤਵਾਰ (10 ਸਤੰਬਰ) ਨੂੰ ਸ਼ੁਰੂ ਹੋਇਆ ਸੀ ਪਰ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ। ਖੇਡ ਰੁਕਣ ਤੱਕ ਭਾਰਤ ਨੇ 24.1 ਓਵਰਾਂ ਵਿੱਚ 147 ਦੌੜਾਂ ਬਣਾ ਲਈਆਂ ਸਨ।

ਸੋਮਵਾਰ ਨੂੰ ਮੈਚ ਦਾ ਰਿਜ਼ਰਵ ਦਿਨ ਸੀ। ਅੱਗੇ ਖੇਡਦਿਆਂ ਭਾਰਤੀ ਟੀਮ ਨੇ 50 ਓਵਰਾਂ ਵਿੱਚ 356 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਟੀਮ 32 ਓਵਰਾਂ 'ਚ 128 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਟੀਮ ਇੰਡੀਆ 228 ਦੌੜਾਂ ਨਾਲ ਜਿੱਤ ਗਈ। ਭਾਰਤੀ ਟੀਮ ਮੰਗਲਵਾਰ (12 ਸਤੰਬਰ) ਨੂੰ ਸੁਪਰ-4 'ਚ ਸ਼੍ਰੀਲੰਕਾ ਖਿਲਾਫ ਆਪਣਾ ਦੂਜਾ ਮੈਚ ਖੇਡੇਗੀ।

ਇਹ ਵੀ ਪੜ੍ਹੋ: IND vs PAK Asia Cup 2023: ਭਾਰਤ ਬਨਾਮ ਪਾਕਿਸਤਾਨ ਮੈਚ ਅੱਜ, ਜਾਣੋ ਸਮਾਂ, ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ

ਭਾਰਤ ਨੇ ਰਿਜ਼ਰਵ ਦਿਨ 'ਤੇ 24.1 ਓਵਰਾਂ ਤੋਂ ਬਾਅਦ ਬੱਲੇਬਾਜ਼ੀ ਕੀਤੀ ਅਤੇ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਜ਼ਬਰਦਸਤ ਸੈਂਕੜੇ ਲਗਾਏ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 357 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਪਾਕਿਸਤਾਨ ਦੀ ਟੀਮ 128 ਦੌੜਾਂ 'ਤੇ ਸਿਮਟ ਗਈ। ਭਾਰਤੀ ਟੀਮ ਨੇ ਸੁਪਰ-4 ਵਿੱਚ ਪਾਕਿਸਤਾਨ ਨੂੰ 288 ਦੌੜਾਂ ਨਾਲ ਹਰਾਇਆ।

ਭਾਰਤੀ ਟੀਮ ਨੇ 2 ਵਿਕਟਾਂ 'ਤੇ 356 ਦੌੜਾਂ ਬਣਾਈਆਂ ਸਨ। ਕੇਐਲ ਰਾਹੁਲ ਨੇ ਆਪਣਾ ਛੇਵਾਂ ਅਤੇ ਵਿਰਾਟ ਕੋਹਲੀ ਨੇ 47ਵਾਂ ਵਨਡੇ ਸੈਂਕੜਾ ਲਗਾਇਆ। ਰਾਹੁਲ ਨੇ 106 ਗੇਂਦਾਂ 'ਤੇ 111 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਕੋਹਲੀ ਨੇ 94 ਗੇਂਦਾਂ 'ਤੇ 122 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਵਿਚਾਲੇ 194 ਗੇਂਦਾਂ 'ਚ 233 ਦੌੜਾਂ ਦੀ ਸਾਂਝੇਦਾਰੀ ਹੋਈ।

ਇਹ ਵੀ ਪੜ੍ਹੋ: IND vs PAK WC Match Tickets: 1 ਜਾਂ 2 ਨਹੀਂ 50 ਲੱਖ ਰੁਪਏ ਤੋਂ ਵੱਧ ਵਿੱਚ ਮਿਲ ਰਹੀ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਟਿਕਟ!

ਪਾਕਿਸਤਾਨ ਖਿਲਾਫ ਭਾਰਤ ਦੀ ਸਭ ਤੋਂ ਵੱਡੀ ਜਿੱਤ

228 ਦੌੜਾਂ ਨਾਲ ਹਾਰਿਆ - ਕੋਲੰਬੋ ਵਨਡੇ - 11 ਸਤੰਬਰ 2023
140 ਦੌੜਾਂ ਨਾਲ ਹਰਾਇਆ - ਮੀਰਪੁਰ ਵਨਡੇ - 10 ਜੂਨ 2008
124 ਦੌੜਾਂ ਨਾਲ ਹਰਾਇਆ - ਬਰਮਿੰਘਮ ਵਨਡੇ - 4 ਜੂਨ 201

Read More
{}{}