Home >>Zee PHH Sports

India vs Germany hockey: ਹਾਕੀ ਖਿਡਾਰੀ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ- 'ਸਾਡੇ ਮੁੰਡੇ ਪੂਰੇ ਜ਼ੋਰ-ਸ਼ੋਰ ਨਾਲ ਖੇਡੇ'

India vs Germany hockey Paris 2024: ਜਰਮਨੀ ਨੇ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਜਰਮਨੀ ਨੇ ਭਾਰਤ ਨੂੰ 2-3 ਨਾਲ ਮਾਤ ਦਿੱਤੀ।  

Advertisement
India vs Germany hockey: ਹਾਕੀ ਖਿਡਾਰੀ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ- 'ਸਾਡੇ ਮੁੰਡੇ ਪੂਰੇ ਜ਼ੋਰ-ਸ਼ੋਰ ਨਾਲ ਖੇਡੇ'
Stop
Riya Bawa|Updated: Aug 07, 2024, 07:30 AM IST

India vs Germany hockey Paris 2024: ਓਲੰਪਿਕ 'ਤੇ ਹਾਕੀ ਦੇ ਸੈਮੀ ਫਾਈਨਲ ਮੈਚ ਦੇ ਵਿੱਚ ਭਾਰਤ ਦੀ ਹਾਰ ਹੋਈ ਹੈ। ਜਰਮਨੀ ਦੀ ਟੀਮ ਨੇ ਭਾਰਤ ਨੂੰ 3-2 ਗੋਲ ਦੇ ਨਾਲ ਮਾਤ ਦਿੱਤੀ ਹੈ। ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਭਾਰਤ ਦੀ ਟੀਮ bronze ਮੈਡਲ ਜ਼ਰੂਰ ਜਿੱਤੇਗੀ। 

ਓਲੰਪਿਕ ਵਿੱਚ ਹੋਕੀ ਦੇ ਸੈਮਲ ਫਾਈਨਲ ਮੈਚ (India vs Germany hockey Paris 2024) ਦੇ ਵਿੱਚ ਜਰਮਨੀ ਦੀ ਟੀਮ ਨੇ ਭਾਰਤ ਦੀ ਟੀਮ ਨੂੰ ਹਰਾਇਆ। ਇੱਕ ਵਾਰ ਫਿਰ ਤੋਂ ਭਾਰਤ (India vs Germany hockey Paris 2024) ਦਾ ਸਪਨਾ ਟੁੱਟਿਆ। ਜੀ ਮੀਡੀਆ ਨੇ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ। 

ਇਹ ਵੀ ਪੜ੍ਹੋ: Paris Olympics 2024: ਭਾਰਤ ਦਾ ਫਾਈਨਲ ਵਿੱਚ ਜਾਣ ਦਾ ਸੁਪਨਾ ਹੋਇਆ ਚਕਨਾਚੂਰ; ਜਰਮਨੀ ਨੇ ਦਿੱਤੀ ਮਾਤ
 

ਹਾਕੀ ਖਿਲਾੜੀ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਬੇਸ਼ੱਕ ਸਾਡੀ ਹਾਰ ਹੋਈ ਹੈ ਪਰ ਫਿਰ ਵੀ ਸਾਡੇ ਮੁੰਡੇ ਪੂਰੇ ਜ਼ੋਰ ਸ਼ੋਰ ਨਾਲ ਖੇਡੇ ਹਨ, ਉਹਨਾਂ ਨੇ ਕਿਹਾ ਕਿ ਪਹਿਲੇ ਕੁਆਰਟਰ ਤੇ ਹੀ  ਭਾਰਤ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਉਰਫ ਸਰਪੰਚ ਸਾਹਿਬ ਨੇ ਗੋਲ ਦਾਗ ਦਿੱਤਾ ਸੀ, ਪਰ ਚੌਥੇ ਕੁਆਰਟਰ ਤੇ ਆ ਕੇ ਜਰਮਨੀ ਟੀਮ ਨੇ ਤੀਜਾ ਗੋਲ ਕੀਤਾ।

ਗੁਰਜੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਸਾਨੂੰ ਮਾਨ ਹੈ ਆਪਣੇ ਦੇਸ਼ ਦੇ ਖਿਲਾੜੀਆਂ ਤੇ (India vs Germany hockey Paris 2024), ਇਸ ਹਾਰ ਤੋਂ ਅਸੀਂ ਉਹਨਾਂ ਦਾ ਹੌਸਲਾ ਨਹੀਂ ਟੁੱਟਣ ਦਵਾਂਗੇ, ਉਹਨਾਂ ਨੇ ਕਿਹਾ ਕਿ ਸਾਨੂੰ ਉਹ ਪੂਰੀ ਉਮੀਦ ਹੈ ਕਿ ਭਾਰਤ ਦੀ ਟੀਮ ਸਪੇਨ ਦੀ ਟੀਮ ਨੂੰ ਮਾਤ ਦੇ ਕੇ ਬਰੋਜ ਮੈਡਲ ਜ਼ਰੂਰ ਜਿੱਤੂਗੀ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪੈਰਿਸ ਓਲੰਪਿਕ 2024 'ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 6 ਅਗਸਤ (ਮੰਗਲਵਾਰ) ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਭਾਰਤ ਨੂੰ ਜਰਮਨੀ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਰਮਨੀ ਲਈ ਗੋਂਜ਼ਾਲੋ ਪੇਈਲਾਟ (18ਵੇਂ ਮਿੰਟ), ਕ੍ਰਿਸਟੋਫਰ ਰੁਹਰ (27ਵੇਂ ਮਿੰਟ) ਅਤੇ ਮਾਰਕੋ ਮਿਲਟਕਾਊ (54ਵੇਂ ਮਿੰਟ) ਨੇ ਗੋਲ ਕੀਤੇ।

ਉੱਥੇ ਹੀ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (7ਵੇਂ ਮਿੰਟ) ਅਤੇ ਸੁਖਜੀਤ ਸਿੰਘ (36ਵੇਂ ਮਿੰਟ) ਨੇ ਗੋਲ ਕੀਤੇ। ਹੁਣ ਭਾਰਤੀ ਟੀਮ 8 ਅਗਸਤ ਨੂੰ ਸ਼ਾਮ 5.30 ਵਜੇ ਕਾਂਸੀ ਦੇ ਤਗਮੇ ਲਈ ਸਪੇਨ ਨਾਲ ਭਿੜੇਗੀ। ਦੂਜੇ ਪਾਸੇ 8 ਅਗਸਤ ਨੂੰ ਹੋਣ ਵਾਲੇ ਫਾਈਨਲ ਵਿੱਚ ਜਰਮਨ ਟੀਮ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ।

 

Read More
{}{}