Home >>Zee PHH Sports

India vs England Test: ਭਾਰਤ ਤੇ ਇੰਗਲੈਂਡ ਦਾ ਟੈਸਟ ਮੈਚ ਬਣਿਆ ਰੋਮਾਂਚਿਕ, ਚੌਥੇ ਦਿਨ ਇੰਗਲੈਂਡ ਨੂੰ 198 ਦੌੜਾਂ ਦੀ ਬੜ੍ਹਤ

India vs England Test: ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਟੈਸਟ ਮੈਚ ((India vs England 1st Test Match) ) ਰੋਮਾਂਚਿਕ ਮੋਡ ਉਪਰ ਪੁੱਜ ਗਿਆ ਹੈ।

Advertisement
India vs England Test: ਭਾਰਤ ਤੇ ਇੰਗਲੈਂਡ ਦਾ ਟੈਸਟ ਮੈਚ ਬਣਿਆ ਰੋਮਾਂਚਿਕ, ਚੌਥੇ ਦਿਨ ਇੰਗਲੈਂਡ ਨੂੰ 198 ਦੌੜਾਂ ਦੀ ਬੜ੍ਹਤ
Stop
Ravinder Singh|Updated: Jan 28, 2024, 11:29 AM IST

India vs England Test: ਭਾਰਤ ਤੇ ਇੰਗਲੈਂਡ (India vs England 1st Test Match) ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਚੱਲ ਰਿਹਾ ਹੈ। ਚੌਥੇ ਦਿਨ ਦੀ ਖੇਡ ਕਾਫੀ ਰੋਮਾਂਚਿਕ ਮੋਡ ਉਪਰ ਪੁੱਜ ਜਾਂਦਾ ਹੈ। ਦੂਜੀ ਪਾਰੀ 'ਚ ਇੰਗਲੈਂਡ ਦਾ ਸਕੋਰ 8 ਵਿਕਟਾਂ 'ਤੇ 420 ਦੌੜਾਂ ਤੋਂ ਪਾਰ ਹੋ ਗਿਆ ਹੈ। ਇੰਗਲੈਂਡ ਦੀ ਲੀਡ ਵੀ 230 ਦੌੜਾਂ ਉੱਪਰ ਪਹੁੰਚ ਗਈ ਹੈ। ਓਲੀ ਪੋਪ (ollie pope) 196 ਦੌੜਾਂ ਬਣਾ ਨਾਬਾਦ ਹਨ।

ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 246 ਦੌੜਾਂ ਬਣਾਈਆਂ ਸਨ। ਜਦਕਿ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 436 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਕੋਲ 190 ਦੌੜਾਂ ਦੀ ਬੜ੍ਹਤ ਸੀ। ਇੰਗਲੈਂਡ ਦੀ ਦੂਜੀ ਪਾਰੀ ਦੀ ਗੱਲ ਕਰੀਏ ਤਾਂ ਆਰ. ਅਸ਼ਵਿਨ ਨੇ ਸਭ ਤੋਂ ਪਹਿਲਾਂ ਜੈਕ ਕਰਾਲੀ ਨੂੰ ਬਾਹਰ ਦਾ ਰਸਤਾ ਦਿਖਾਇਆ।

ਫਿਰ ਦੂਜੀ ਵਿਕਟ 113 ਦੌੜਾਂ ਦੇ ਸਕੋਰ 'ਤੇ ਜਸਪ੍ਰੀਤ ਬੁਮਰਾਹ ਨੇ ਲਈ, ਜਿਸ ਨੇ ਬੇਨ ਡਕੇਟ ਨੂੰ 47 ਦੌੜਾਂ 'ਤੇ ਕਲੀਨ ਬੋਲਡ ਕਰ ਦਿੱਤਾ। 4 ਦੌੜਾਂ ਦੇ ਬਾਅਦ ਯਾਨੀ 117 ਦੇ ਸਕੋਰ 'ਤੇ ਜਸਪ੍ਰੀਤ ਬੁਮਰਾਹ ਨੇ ਜੋ ਰੂਟ ਨੂੰ 2 ਦੌੜਾਂ 'ਤੇ ਆਊਟ ਕਰ ਦਿੱਤਾ। ਰਵਿੰਦਰ ਜਡੇਜਾ ਨੇ ਕਲੀਨ ਬੋਲਡ ਹੋਏ ਜੌਨੀ ਬੇਅਰਸਟੋ ਦਾ ਚੌਥਾ ਵਿਕਟ ਲਿਆ। ਫਿਰ ਅਸ਼ਵਿਨ ਨੇ ਬੇਨ ਸਟੋਕਸ ਨੂੰ ਬੋਲਡ ਕੀਤਾ।

163 ਦੌੜਾਂ 'ਤੇ ਪੰਜ ਵਿਕਟਾਂ ਡਿੱਗਣ ਤੋਂ ਬਾਅਦ ਓਲੀ ਪੋਪ (ollie pope) ਅਤੇ ਬੇਨ ਫੌਕਸ ਨੇ 112 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੇ ਇੰਗਲੈਂਡ ਨੂੰ ਮੁਕਾਬਲੇ 'ਚ ਵਾਪਸ ਲੈ ਆਉਂਦਾ। ਫਾਕਸ ਨੇ 81 ਗੇਂਦਾਂ 'ਤੇ 34 ਦੌੜਾਂ ਬਣਾਈਆਂ। ਫਾਕਸ ਦੇ ਆਊਟ ਹੋਣ ਤੋਂ ਬਾਅਦ ਰੇਹਾਨ-ਪੋਪ ਨੇ ਤੀਜੇ ਦਿਨ ਇੰਗਲੈਂਡ ਨੂੰ ਕੋਈ ਹੋਰ ਝਟਕਾ ਨਹੀਂ ਹੋਣ ਦਿੱਤਾ। ਤੀਜੇ ਦਿਨ ਸਟੰਪ ਖਤਮ ਹੋਣ ਤੱਕ ਇੰਗਲੈਂਡ ਨੇ ਛੇ ਵਿਕਟਾਂ 'ਤੇ 316 ਦੌੜਾਂ ਬਣਾ ਲਈਆਂ ਸਨ। ਓਲੀ ਪੋਪ (ollie pope) 148 ਦੌੜਾਂ ਬਣਾ ਕੇ ਅਤੇ ਰੇਹਾਨ ਅਹਿਮਦ 16 ਦੌੜਾਂ ਬਣਾ ਕੇ ਨਾਬਾਦ ਪਰਤੇ। ollie pope ਚੌਥੇ ਦਿਨ ਆਪਣੀ ਡਬਲ ਸੈਂਕੜੇ ਦੇ ਨਜ਼ਦੀਕ ਪੁੱਜ ਗਏ ਹਨ। ollie pope ਨੇ ਆਪਣੀ ਸ਼ਾਨਦਾਰ ਪਾਰੀ ਸਦਕਾ ਇੰਗਲੈਂਡ ਨੂੰ ਮੁੜ ਇਸ ਟੈਸਟ ਮੈਚ ਵਿੱਚ ਵਾਪਸ ਲੈ ਆਉਂਦਾ ਹੈ।

ਭਾਰਤ ਲਈ ਪਹਿਲੀ ਪਾਰੀ ਵਿੱਚ ਰਵਿੰਦਰ ਜਡੇਜਾ, ਯਸ਼ਸਵੀ ਜੈਸਵਾਲ ਤੇ ਕੇਐਲ ਰਾਹੁਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 180 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਜਡੇਜਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਜਦਕਿ ਕੇਐਲ ਰਾਹੁਲ ਨੇ 86 ਦੌੜਾਂ ਦੀ ਪਾਰੀ ਖੇਡੀ ਸੀ।

ਇਸ ਦੌਰਾਨ ਰਾਹੁਲ ਨੇ 123 ਗੇਂਦਾਂ ਦਾ ਸਾਹਮਣਾ ਕੀਤਾ ਤੇ 8 ਚੌਕਿਆਂ ਤੋਂ ਇਲਾਵਾ ਦੋ ਛੱਕੇ ਲਗਾਏ। ਯਸ਼ਸਵੀ ਨੇ ਸਿਰਫ਼ 74 ਗੇਂਦਾਂ ਵਿੱਚ 80 ਦੌੜਾਂ ਬਣਾਈਆਂ, ਜਿਸ ਵਿੱਚ 10 ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ। ਇੰਗਲੈਂਡ ਲਈ ਜੋ ਰੂਟ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਜਦਕਿ ਰੇਹਾਨ ਅਹਿਮਦ ਤੇ ਟਾਮ ਹਾਰਟਲੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : Mansa News: ਹਨੀ ਟਰੈਪ ਰਾਹੀਂ ਬਲੈਕਮੇਲ ਕਰਨ ਵਾਲੇ ਵਿਅਕਤੀਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਔਰਤ ਸਮੇਤ ਦੋ ਗ੍ਰਿਫ਼ਤਾਰ

Read More
{}{}