Home >>Zee PHH Sports

India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ

India win world cup 2024: ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਇਤਿਹਾਸ ਵਿੱਚ ਚੌਥੀ ਵਾਰ ਵਿਸ਼ਵ ਕੱਪ (ODI, T20) ਖਿਤਾਬ ਜਿੱਤਿਆ ਹੈ।

Advertisement
India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ
Stop
Manpreet Singh|Updated: Jun 30, 2024, 01:28 AM IST

India win world cup 2024: ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ, ਦਖਣੀ ਅਫਰੀਕਾ ਦੀ ਟੀਮ 169 ਦੌੜਾਂ ਹੀ ਬਣਾ ਸਕੀ।

ਭਾਰਤੀ ਟੀਮ ਵਾਂਗ ਦੱਖਣੀ ਅਫਰੀਕਾ ਦੀ ਟੀਮ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਪਾਰੀ ਦੇ ਦੂਜੇ ਓਵਰ ਵਿੱਚ ਰੇਜ਼ਾ ਹੈਂਡਰਿਕਸ ਨੂੰ ਬੁਮਰਾਹ ਨੇ ਬੋਲਡ ਕਰ ਦਿੱਤਾ ਅਤੇ ਅਫਰੀਕਾ ਨੂੰ ਛੇਤੀ ਹੀ ਝਟਕਾ ਲੱਗਾ। ਫਿਰ ਤੀਜੇ ਓਵਰ ਵਿੱਚ ਹੀ ਅਰਸ਼ਦੀਪ ਸਿੰਘ ਨੇ ਦੱਖਣੀ ਅਫ਼ਰੀਕਾ ਦੇ ਕਪਤਾਨ ਮਾਰਕਰਮ ਨੂੰ ਆਊਟ ਕਰਕੇ ਦੱਖਣੀ ਅਫ਼ਰੀਕਾ ਦੇ ਕੈਂਪ ਨੂੰ ਸੌਂਪ ਦਿੱਤਾ।

ਪਰ ਫਿਰ ਡੀ ਕਾਕ ਅਤੇ ਸਟਰਬਸ ਨੇ ਪਾਰੀ ਨੂੰ ਸੰਭਾਲਿਆ ਅਤੇ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਸਟ੍ਰਬਸ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 21 ਗੇਂਦਾਂ 'ਚ 31 ਦੌੜਾਂ ਬਣਾਈਆਂ। ਜਦੋਂ ਡੀ ਕਾਕ 39 ਦੌੜਾਂ ਬਣਾ ਕੇ ਆਊਟ ਹੋਇਆ ਤਾਂ ਅਫਰੀਕਾ ਦੀਆਂ 12.3 ਓਵਰਾਂ ਵਿੱਚ ਚਾਰ ਵਿਕਟਾਂ ’ਤੇ 106 ਦੌੜਾਂ ਸਨ।

ਹੈਨਰਿਕ ਕਲਾਸੇਨ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਇੰਝ ਲੱਗਾ ਜਿਵੇਂ ਭਾਰਤ ਤੋਂ ਮੈਚ ਖੋਹ ਲਿਆ ਗਿਆ ਹੋਵੇ। ਪਾਰੀ ਦਾ 15ਵਾਂ ਓਵਰ ਰੋਹਿਤ ਸ਼ਰਮਾ ਨੇ ਅਕਸ਼ਰ ਪਟੇਲ ਨੂੰ ਦਿੱਤਾ ਅਤੇ ਉਸ ਓਵਰ ਵਿੱਚ ਕਲਾਸੇਨ ਨੇ 24 ਦੌੜਾਂ ਬਣਾਈਆਂ।

ਮੈਚ ਭਾਰਤ ਦੇ ਹੱਥੋਂ ਖਿਸਕਦਾ ਜਾ ਰਿਹਾ ਸੀ। ਪਰ ਸਤਾਰਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਰਦਿਕ ਪੰਡਯਾ ਨੇ ਖਤਰਨਾਕ ਬੱਲੇਬਾਜ਼ ਕਲਾਸਨ ਦਾ ਵਿਕਟ ਲੈ ਕੇ ਭਾਰਤ ਨੂੰ ਇਕ ਵਾਰ ਫਿਰ ਉਮੀਦ ਦਿੱਤੀ। ਹੇਨਰਿਕ ਕਲਾਸੇਨ ਨੇ 27 ਗੇਂਦਾਂ 'ਤੇ ਦੋ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਮੈਚ ਭਾਰਤ ਦੇ ਹੱਥੋਂ ਖਿਸਕਦਾ ਜਾ ਰਿਹਾ ਸੀ। ਪਰ ਸਤਾਰਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਰਦਿਕ ਪੰਡਯਾ ਨੇ ਖਤਰਨਾਕ ਬੱਲੇਬਾਜ਼ ਕਲਾਸਨ ਦਾ ਵਿਕਟ ਲੈ ਕੇ ਭਾਰਤ ਨੂੰ ਇਕ ਵਾਰ ਫਿਰ ਉਮੀਦ ਦਿੱਤੀ। ਹੇਨਰਿਕ ਕਲਾਸੇਨ ਨੇ 27 ਗੇਂਦਾਂ 'ਤੇ ਦੋ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਆਖਰੀ ਦੋ ਓਵਰਾਂ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 20 ਦੌੜਾਂ ਦੀ ਲੋੜ ਸੀ। ਡੇਵਿਡ ਮਿਲਰ ਅਤੇ ਕੇਸ਼ਵ ਮਹਾਰਾਜ ਕ੍ਰੀਜ਼ 'ਤੇ ਸਨ। ਭਾਰਤ ਨੇ 19ਵਾਂ ਓਵਰ ਅਰਸ਼ਦੀਪ ਸਿੰਘ ਨੂੰ ਦਿੱਤਾ ਅਤੇ ਉਸ ਨੇ ਦੋ ਡਾਟ ਗੇਂਦਾਂ ਸੁੱਟੀਆਂ। 19ਵੇਂ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਸਖ਼ਤ ਗੇਂਦਬਾਜ਼ੀ ਕੀਤੀ ਅਤੇ ਸਿਰਫ਼ ਚਾਰ ਦੌੜਾਂ ਦਿੱਤੀਆਂ।

ਆਖਰੀ ਓਵਰ ਵਿੱਚ ਦੱਖਣੀ ਅਫਰੀਕਾ ਨੂੰ ਜਿੱਤ ਲਈ 16 ਦੌੜਾਂ ਦੀ ਲੋੜ ਸੀ। ਭਾਰਤੀ ਕੈਂਪ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਹਾਰਦਿਕ ਪੰਡਯਾ ਨੇ 20ਵੇਂ ਓਵਰ ਤੋਂ ਠੀਕ ਪਹਿਲਾਂ ਮਿਲਰ ਨੂੰ ਕੈਚ ਆਊਟ ਕਰ ਦਿੱਤਾ। ਸੂਰਿਆ ਨੇ ਮਿਲਰ ਦਾ ਜ਼ਬਰਦਸਤ ਕੈਚ ਲਿਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 176 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਨੇ ਸਭ ਤੋਂ ਵੱਧ 76(59) ਦੌੜਾਂ ਬਣਾਈਆਂ ਉੱਥੇ ਹੀ ਅਕਸ਼ਰ ਪਟੇਲ ਨੇ 47(31) ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 27(16) ਦੌੜਾਂ ਬਣਾਈਆਂ ਸਨ।

 

{}{}