Home >>Zee PHH Sports

Amritsar News: ਦੇਸ਼ ਭਰ ਵਿੱਚ ਕ੍ਰਿਕਟ ਪ੍ਰੇਮੀਆਂ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਵਰਲਡ ਕੱਪ ਦਾ ਖੁਮਾਰ

Amritsar News: ਅੰਮ੍ਰਿਤਸਰ ਦੇ ਲੋਕਾਂ ਵਿੱਚ ਟੀਮ ਇੰਡੀਆ ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਕਾਫੀ ਜ਼ਿਆਦਾ ਖੁਸ਼ੀ ਦਿਖਾਈ ਦੇ ਰਹੀ ਹੈ। ਸੈਮੀਫਾਈਨਲ ਵਿੱਚ ਜਦੋਂ ਇੰਗਲੈਂਡ ਨੂੰ ਹਰਾਕੇ ਟੀਮ ਫਾਈਨਲ ਵਿੱਚ ਐਟਰ ਕੀਤੀ ਤਾਂ ਲੋਕਾਂ ਨੇ ਖੂਬ ਜਸ਼ਨ ਮਨਾਇਆ। ਲੋਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।

Advertisement
Amritsar News: ਦੇਸ਼ ਭਰ ਵਿੱਚ ਕ੍ਰਿਕਟ ਪ੍ਰੇਮੀਆਂ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਵਰਲਡ ਕੱਪ ਦਾ ਖੁਮਾਰ
Stop
Manpreet Singh|Updated: Jun 28, 2024, 04:34 PM IST

Amritsar News(ਭਰਤ ਸ਼ਰਮਾ): ਟੀਮ ਇੰਡੀਆ ਨੇ ਸੈਮੀਫਾਈਨਲ ਮੁਕਬਾਲੇ ਵਿੱਚ ਇੰਗਲੈਂਡ ਨੂੰ ਇਕ ਪਾਸੜ ਮੁਕਾਬਲੇ ਵਿੱਚ ਹਰਾ ਕੇ ਫਾਈਨਲ ਵਿੱਚ ਐਂਟਰੀ ਮਾਰ ਲਈ ਹੈ। ਹੁਣ 29 ਜੂਨ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ  ਮੈਚ ਬਾਰਬਾਡੋਸ ਦੀ ਰਾਜਧਾਨੀ ਬ੍ਰਿਜਟਾਊਨ ਦੇ ਕਿੰਗਸਟਨ ਓਵਲ ਸਟੇਡੀਅਮ 'ਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਜਿਸ ਤਰ੍ਹਾਂ ਭਾਰਤੀ ਟੀਮ ਪਿਛਲੇ 10 ਸਾਲਾਂ ਤੋਂ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਵਿੱਚ ਚੋਕਰ ਬਣ ਰਹੀ ਹੈ, ਉਸੇ ਤਰ੍ਹਾਂ ਇਸ ਵਾਰ ਵੀ ਚੋਕਰ ਨਾ ਬਣ ਜਾਵੇ। ਹਾਲਾਂਕਿ ਇਸ ਵਾਰ ਭਾਰਤ ਕੋਲ ਚੋਕਰਾਂ ਦਾ ਭਰਮ ਤੋੜਨ ਦਾ ਸੁਨਹਿਰੀ ਮੌਕਾ ਹੈ।

ਅੱਜ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਮੁੜ ਤੋਂ ਇੱਕ ਆਸ ਦੀ ਕਿਰਨ ਮੁੜ ਤੋਂ ਜਾਗ ਗਈ ਹੈ ਕਿ ਜਿਸ ਤਰ੍ਹਾਂ ਅੱਗੇ ਦੋ ਵਾਰ ਭਾਰਤੀ ਟੀਮ ਨੇ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਇਆ ਸੀ। ਇਸ ਤਰ੍ਹਾਂ ਹੀ ਅੱਜ  ਇੱਕ ਵਾਰ ਫਿਰ ਤੋਂ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ। 29 ਜੂਨ ਨੂੰ ਦੋ ਵੱਡੀਆਂ ਟੀਮਾਂ ਵਿਚਾਲੇ ਮਹਾਂ ਮੁਕਾਬਲਾ ਹੋਣ ਜਾ ਰਿਹਾ ਹੈ। ਇੱਕ ਪਾਸੇ ਭਾਰਤ ਦੀ ਟੀਮ ਹੈ ਅਤੇ ਦੂਸਰੇ ਪਾਸੇ ਸਾਊਥ ਅਫ਼ਰੀਕਾ ਦੀ ਟੀਮ ਹੈ। ਭਾਰਤ ਦੀ ਟੀਮ ਇਸ ਵੇਲੇ ਪੂਰੀ ਤਰ੍ਹਾਂ ਸਟਰੋਂਗ ਦਿਖਾਈ ਦੇ ਰਹੀ ਹੈ। ਲਗਾਤਾਰ ਸਾਰੇ ਮੈਚ ਜਿੱਤ ਕੇ ਭਾਰਤ ਨੇ ਫਾਈਨਲ ਵਿੱਚ ਥਾਂ ਬਣਾਈ ਹੈ। 

ਅੰਮ੍ਰਿਤਸਰ ਦੇ ਲੋਕਾਂ ਵਿੱਚ ਟੀਮ ਇੰਡੀਆ ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਕਾਫੀ ਜ਼ਿਆਦਾ ਖੁਸ਼ੀ ਦਿਖਾਈ ਦੇ ਰਹੀ ਹੈ। ਸੈਮੀਫਾਈਨਲ ਵਿੱਚ ਜਦੋਂ ਇੰਗਲੈਂਡ ਨੂੰ ਹਰਾਕੇ ਟੀਮ ਫਾਈਨਲ ਵਿੱਚ ਐਟਰ ਕੀਤੀ ਤਾਂ ਲੋਕਾਂ ਨੇ ਖੂਬ ਜਸ਼ਨ ਮਨਾਇਆ। ਲੋਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।

ਅੰਮ੍ਰਿਤਸਰ ਦੇ ਪਤੰਗਬਾਜ਼ੀ ਦੇ ਸ਼ੌਕੀਨ ਜਗਮੋਹਨ ਕਨੋਜੀਆ ਵੱਲੋਂ ਅੱਜ ਭਾਰਤ ਟੀਮ ਦੇ ਖਿਡਾਰੀਆਂ ਦੀਆਂ ਤਸਵੀਰਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ 11 ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਿਸ ਨੂੰ ਉਸ ਫਾਈਨਲ ਵਾਲੇ ਦਿਨ ਉਡਾਉਣਗੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੈਮੀਫਾਈਨਲ ਮੈਚ ਵਾਲੇ ਦਿਨ ਸਵੇਰੇ ਹੀ ਅਸੀਂ ਮੰਦਰਾਂ ਗੁਰਦੁਆਰਿਆਂ 'ਚ ਜਾ ਕੇ ਅਰਦਾਸ ਕੀਤੀ ਹਨ ਕਿ ਭਾਰਤੀ ਟੀਮ ਸੈਮੀਫਾਈਨ ਵਿੱਚ ਜਿੱਤ ਕੇ ਫਾਈਨਲ ਵਿੱਚ ਆਪਣੀ ਥਾਂ ਬਣਾਵੇ ਅਤੇ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਫਾਈਨਲ ਵਾਲੇ ਦਿਨ ਵੀ ਅਸੀਂ ਮੰਦਰ ਅਤੇ ਗੁਰਦੁਆਰਾ ਸਾਹਿਬ ਜਾ ਕੇ ਟੀਮ ਇੰਡੀਆ ਦੀ ਜਿੱਤ ਲਈ ਅਰਦਾਸ ਕਰਾਂਗੇ। ਅਤੇ ਜਦੋਂ ਅੱਜ ਅਸੀਂ ਇਹ ਮੁਕਾਬਲਾ ਜਿੱਤਾਂਗੇ ਤਾਂ ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਅਤੇ ਸਾਡੇ ਵੱਲੋਂ ਪਤੰਗਾਂ ਉੜਾ ਕੇ ਇਹ ਜਸ਼ਨ ਮਨਾਇਆ ਜਾਵੇਗਾ। ਅਤੇ ਮੰਦਰ ਗੁਰਦੁਆਰੇ ਵਿੱਚ ਜਾ ਕੇ ਮੱਥਾ ਟੇਕਾਂਗੇ ਅਤੇ ਪ੍ਰਸ਼ਾਦ ਚੜਾਵਾਂਗੇ।

{}{}