Home >>Punjab

Ludhiana News: ਅਹਾਤੇ 'ਚ ਬਿੱਲ ਦੀ ਅਦਾਇਗੀ ਵੇਲੇ ਚੱਲੇ ਡੰਡੇ-ਸੋਟੇ; ਸ਼ੈਫ ਗੰਭੀਰ ਜ਼ਖ਼ਮੀ

Ludhiana News: ਬੀਤੀ ਰਾਤ ਲੁਧਿਆਣਾ ਦੇ ਰੇਖੀ ਸਿਨੇਮਾ ਚੌਕ ਸਥਿਤ ਮਚਨ ਰੈਸਟੋਰੈਂਟ (ਅਹਾਤਾ) ਵਿੱਚ ਹੰਗਾਮਾ ਹੋ ਗਿਆ। ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਨੇ ਕਾਊਂਟਰ 'ਤੇ ਬਿੱਲ ਦਾ ਭੁਗਤਾਨ ਕਰਨ ਸਮੇਂ ਨਾਂਹ ਨੁੱਕਰ ਕਰਨ ਲੱਗੇ।

Advertisement
Ludhiana News: ਅਹਾਤੇ 'ਚ ਬਿੱਲ ਦੀ ਅਦਾਇਗੀ ਵੇਲੇ ਚੱਲੇ ਡੰਡੇ-ਸੋਟੇ; ਸ਼ੈਫ ਗੰਭੀਰ ਜ਼ਖ਼ਮੀ
Stop
Ravinder Singh|Updated: Mar 20, 2024, 05:17 PM IST

Ludhiana News (ਤਰਸੇਮ ਲਾਲ ਭਾਰਦਵਾਜ) : ਬੀਤੀ ਰਾਤ ਲੁਧਿਆਣਾ ਦੇ ਰੇਖੀ ਸਿਨੇਮਾ ਚੌਕ ਸਥਿਤ ਮਚਨ ਰੈਸਟੋਰੈਂਟ (ਅਹਾਤਾ) ਵਿੱਚ ਹੰਗਾਮਾ ਹੋ ਗਿਆ। ਅਹਾਤੇ ਵਿਚ ਕੁਝ ਨੌਜਵਾਨ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਨੇ ਕਾਊਂਟਰ 'ਤੇ ਬਿੱਲ ਦਾ ਭੁਗਤਾਨ ਕਰਨ ਸਮੇਂ ਨਾਂਹ ਨੁੱਕਰ ਕਰਨ ਲੱਗੇ।

ਮੈਨੇਜਰ ਨਾਲ ਦੁਰਵਿਵਹਾਰ ਕੀਤਾ। ਉਥੇ ਸ਼ੈਫ ਅਤੇ ਹੋਰ ਕਰਮੀ ਵੀ ਮੌਜੂਦ ਸਨ। ਜਦੋਂ ਸ਼ੈਫ ਮਾਮਲਾ ਸੁਲਝਾਉਣ ਆਇਆ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਸ਼ੈੱਫ ਦੇ ਨੱਕ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਮੌਕੇ ਤੋਂ 2 ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ। ਸ਼ੈਫ ਉਤੇ ਹਮਲਾ ਕਰਕੇ ਨੌਜਵਾਨ ਭੱਜ ਗਿਆ ਜਦਕਿ ਦੋ ਨੌਜਵਾਨਾਂ ਨੂੰ ਪ੍ਰਬੰਧਕਾਂ ਨੇ ਫੜ੍ਹ ਲਿਆ।

ਜਾਣਕਾਰੀ ਦਿੰਦੇ ਹੋਏ ਸ਼ੈੱਫ ਅਸੀਰ ਆਲਮ ਨੇ ਦੱਸਿਆ ਕਿ ਉਹ ਰਸੋਈ 'ਚ ਕੰਮ ਕਰ ਰਿਹਾ ਸੀ। ਕਾਊਂਟਰ 'ਤੇ ਕੁਝ ਨੌਜਵਾਨ ਬਿੱਲ ਨਾ ਕਰਨ ਉਤੇ ਅੜੇ ਹੋਏ ਸਨ। ਉਸ ਨੇ ਉਕਤ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਦੇ ਨੱਕ ਅਤੇ ਸਿਰ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਇਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਜ਼ਖ਼ਮੀ ਹੋਏ ਅਹਾਤੇ ਦੇ ਮੁਲਾਜ਼ਮ ਰਾਜੂ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਭੱਜ ਗਏ ਪਰ ਉਨ੍ਹਾਂ ਦੇ ਦੋ ਨੌਜਵਾਨਾਂ ਨੂੰ ਫੜ ਲਿਆ।

ਰਾਜੂ ਅਨੁਸਾਰ ਉਸ ਦੇ ਸਿਰ 'ਤੇ ਸੱਟ ਲੱਗੀ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦੇਰ ਰਾਤ ਮੌਕੇ 'ਤੇ ਬੁਲਾਇਆ ਗਿਆ। ਹਮਲਾਵਰਾਂ ਦੇ ਸਾਥੀਆਂ ਅਜੂ ਅਤੇ ਗਗਨ ਨੇ ਦੱਸਿਆ ਕਿ ਉਹ ਘੋੜਾ ਕਲੋਨੀ ਅਤੇ ਸਲੇਮ ਟਾਬਰੀ ਦੇ ਵਸਨੀਕ ਹਨ। ਉਹ ਆਪਣਾ ਕੰਮ ਖਤਮ ਕਰਕੇ ਪਾਰਟੀ ਕਰਨ ਲਈ ਆਏ ਸਨ।

ਇਹ ਵੀ ਪੜ੍ਹੋ : Sidhu Moose Wala News: ਕੇਂਦਰ ਸਰਕਾਰ ਵੱਲੋਂ ਮੂਸੇਵਾਲਾ ਦੀ ਮਾਂ ਦੀ ਪ੍ਰੈਗਨੈਂਸੀ ਰਿਪੋਰਟ ਤਲਬ; 'ਆਪ' ਵੱਲੋਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

ਉਨ੍ਹਾਂ ਨਾਲ ਆਏ ਦੋ ਨੌਜਵਾਨ ਬਿੱਲ ਦੀ ਅਦਾਇਗੀ ਕਰਨ ਲੱਗੇ ਭਿੜ ਪਏ। ਲੜਾਈ ਇੰਨੀ ਵੱਧ ਗਈ ਕਿ ਉਨ੍ਹਾਂ ਮੁਲਾਜ਼ਮਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਦੀ ਇਸ ਲੜਾਈ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Amritsar News: ਕਿਸਾਨ ਬੀਬੀਆਂ ਦਾ ਦੂਜਾ ਜੱਥਾ ਸ਼ੰਭੂ ਬਾਰਡਰ ਲਈ ਰਵਾਨਾ; 23 ਮਾਰਚ ਨੂੰ ਨੌਜਵਾਨਾਂ ਨੂੰ ਪੁੱਜਣ ਦੀ ਅਪੀਲ

Read More
{}{}