Home >>Punjab

Nawanshahr News: ਨਵਾਂਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆਂ 'ਚ ਸ਼ੱਕੀ ਹਾਲਾਤ ਵਿੱਚ ਮੌਤ

Nawanshahr News:  ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 

Advertisement
Nawanshahr News: ਨਵਾਂਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆਂ 'ਚ ਸ਼ੱਕੀ ਹਾਲਾਤ ਵਿੱਚ ਮੌਤ
Stop
Ravinder Singh|Updated: May 17, 2024, 06:00 PM IST

Nawanshahr News: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਇਸ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਹੁਣ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਸ ਦੀ ਲਾਸ਼ ਨੂੰ ਜਲਦੀ ਹੀ ਦੇਸ਼ ਲਿਆਂਦਾ ਜਾ ਸਕੇ।

ਪਿੰਡ ਮਹਿੰਦੀਪੁਰ ਦਾ ਰਹਿਣ ਵਾਲਾ ਤੀਰਥ ਡੇਢ ਸਾਲ ਪਹਿਲਾਂ ਆਪਣੇ ਸੁਨਹਿਰੀ ਭਵਿੱਖ ਲਈ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗਿਆ ਸੀ। ਇਸ ਦਰਮਿਆਨ ਤੀਰਥ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਸੂਚਨਾ ਮਿਲਣ ਉਤੇ ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਆਖਰੀ ਸਾਹ ਲੈਣ ਤੋਂ ਇੱਕ ਦਿਨ ਪਹਿਲਾਂ ਉਸ ਨੇ ਕਾਰ ਦਾ ਲਾਇਸੈਂਸ ਵੀ ਲਿਆ ਸੀ।

ਪਰਿਵਾਰਕ ਮੈਂਬਰਾਂ ਨੂੰ ਇਸ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਕਿ ਤੀਰਥ ਦੀ ਮੌਤ ਕਿਵੇਂ ਹੋਈ ਹੈ। ਬੁਢਾਪੇ ਵਿੱਚ ਮ੍ਰਿਤਕ ਦੇ ਮਾਪਿਆਂ ਦਾ ਸਹਾਰਾ ਖ਼ਤਮ ਹੋ ਗਿਆ ਹੈ। ਤੀਰਥ ਦੇ ਪਿਤਾ ਸੰਦੀਪ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਹਨ ਤੇ ਮਾਂ ਸਦਮੇ ਵਿੱਚ ਹੈ। ਤੀਰਥ ਦੀ ਲਾਸ਼ ਜੱਦੀ ਪਿੰਡ ਪੁੱਜਣ ਵਿੱਚ ਕਰੀਬ 6 ਹਫਤੇ ਦਾ ਸਮਾਂ ਲੱਗੇਗਾ ਜੋ ਕਿ ਉਥੋਂ ਦੀ ਸਰਕਾਰ ਦੀ ਕਾਰਵਾਈ ਉਸ ਸਮੇਂ ਸਮਾਂ ਲੱਗੇਗਾ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਨੌਜਵਾਨ ਦੀ ਮੌਤ ਦੀ ਖ਼ਬਰ ਜਿਉਂ ਹੀ ਪਿੰਡ ਪੁੱਜੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਹੀ ਸਲਾਮਤ ਉਥੇ ਪਹੁੰਚ ਗਿਆ ਸੀ। ਉਦੋਂ ਤੋਂ ਉਹ ਅਜੀਬ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਇਸ ਦੇ ਨਾਲ ਹੀ ਹੁਣ ਉਹ ਉੱਥੇ ਕਾਰ ਚਲਾਉਣ ਦਾ ਲਾਇਸੈਂਸ ਬਣਾ ਰਿਹਾ ਸੀ। ਪੁੱਤਰ ਦੀ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਹੈ।

ਇਹ ਵੀ ਪੜ੍ਹੋ : Ludhiana News: ਲੁਧਿਆਣਾ ਲਈ ਰਵਨੀਤ ਬਿੱਟੂ ਦਾ ਵਿਜ਼ਨ ਡਾਕੂਮੈਂਟ ਪੇਸ਼, ਏਮਜ਼ ਅਤੇ ਮੈਟਰੋ ਚੱਲੇਗੀ ਜਲਦ- ਬਿੱਟੂ

Read More
{}{}