Home >>Punjab

ਗਰਲਫ੍ਰੈਂਡ ਟੀਨਾ ਨਾਲ ਰੋਮਾਂਟਿਕ ਹੋਏ Yo Yo Honey Singh, ਦੇਖੋ ਵੀਡੀਓ

ਇਸ ਵੀਡੀਓ ‘ਚ ਹਨੀ ਸਿੰਘ ‘ਮੇਰੀ ਜਾਨ’ ਗੀਤ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ।

Advertisement
ਗਰਲਫ੍ਰੈਂਡ ਟੀਨਾ ਨਾਲ ਰੋਮਾਂਟਿਕ ਹੋਏ Yo Yo Honey Singh, ਦੇਖੋ ਵੀਡੀਓ
Stop
Zee Media Bureau|Updated: Jan 02, 2023, 06:17 PM IST

Yo Yo Honey Singh and girlfriend Tina Thadani viral video: ਬਾਲੀਵੁੱਡ ਦੇ ਮਸ਼ਹੂਰ ਸਿੰਗਰ ਤੇ ਰੈਪਰ ਯੋ ਯੋ ਹਨੀ ਸਿੰਘ ਦਾ ਆਪਣੀ ਗਰਲਫ੍ਰੈਂਡ ਟੀਨਾ ਥਦਾਨੀ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਸਾਲ ਦੋਵਾਂ ਨੇ ਮਿਲਕੇ ਨਵੇਂ ਸਾਲ ਦਾ ਸਵਾਗਤ ਕੀਤਾ। 

ਨਵੇਂ ਸਾਲ ਮੌਕੇ ਹਨੀ ਸਿੰਘ ਵੱਲੋਂ ਆਪਣੀ ਗਰਲਫਰੈਂਡ ਟੀਨਾ ਥਦਾਨੀ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਗਿਆ ਅਤੇ ਉਨ੍ਹਾਂ ਨੇ ਆਪਣੀ ਪੋਸਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈਆਂ ਵੀ ਦਿੱਤੀਆਂ।

ਇਸ ਵੀਡੀਓ ‘ਚ ਹਨੀ ਸਿੰਘ ‘ਮੇਰੀ ਜਾਨ’ ਗੀਤ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਦੱਸ ਦਈਏ ਕਿ ਪਿਛਲੇ ਸਾਲ ਹਨੀ ਸਿੰਘ ਦਾ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਸੀ ਅਤੇ ਤਲਾਕ ਤੋਂ ਤਿੰਨ ਮਹੀਨੇ ਬਾਅਦ ਹੀ ਹਨੀ ਸਿੰਘ ਵੱਲੋਂ ਆਪਣੇ ਰਿਸ਼ਤੇ ਬਾਰੇ ਐਲਾਨ ਕੀਤਾ ਗਿਆ ਸੀ।

Yo Yo Honey Singh and girlfriend Tina Thadani viral video: 

 

ਸੋਸ਼ਲ ਮੀਡੀਆ ‘ਤੇ ਵੀਡੀਓ ਨੂੰ ਸਾਂਝਾ ਕਰਦਿਆਂ ਹਨੀ ਸਿੰਘ ਵੱਲੋਂ ਕੈਪਸ਼ਨ ‘ਚ ਲਿਖਿਆ ਗਿਆ ਕਿ ‘ਤੁਹਾਡੇ ਸਾਰੇ ਪ੍ਰੇਮੀਆਂ ਨੂੰ ਨਵਾਂ ਸਾਲ ਮੁਬਾਰਕ। ਇਹ ਨਫਰਤਾਂ ਕਰਨ ਵਾਲਿਆਂ ਦਾ ਨਹੀਂ ਸਗੋਂ ਪਿਆਰ ਕਰਨ ਵਾਲਿਆਂ ਦਾ ਸੀਜ਼ਨ ਹੈ।’ 

ਵੀਡੀਓ ਵਿੱਚ ਹਨੀ ਸਿੰਘ ਕਾਲੇ ਰੰਗ ਦੀ ਟੀ-ਸ਼ਰਟ ‘ਚ ਲਾਕੇਟ ਪਹਿਨੇ ਹੋਏ ਦਿਖਾਈ ਦੇ ਰਹੇ ਹਨ ਤੇ ਉਸਦੀ ਪ੍ਰੇਮਿਕਾ ਟੀਨਾ ਨੇ ਉਸ ਨੂੰ ਪਿੱਛੇ ਤੋਂ ਫੜਿਆ ਹੋਇਆ ਹੈ। ਇਸ ਦੌਰਾਨ ਹਨੀ ਸਿੰਘ ‘ਮੇਰੀ ਜਾਨ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੀ ਪ੍ਰੇਮਿਕਾ ਉਨ੍ਹਾਂ ਦੇ ਨੱਕ ‘ਤੇ Kiss ਕਰਦੀ ਹੋਈ ਦਿਖਾਈ ਦਿੰਦੀ ਹੈ। 

ਇਹ ਵੀ ਪੜ੍ਹੋ: ਨੋਟਬੰਦੀ 'ਤੇ ਕੇਂਦਰ ਸਰਕਾਰ ਦਾ ਫੈਸਲਾ ਬਿਲਕੁੱਲ ਸਹੀ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਦੱਸ ਦਈਏ ਕਿ ਟੀਨਾ ਨੇ ਹਾਲ ਹੀ ਵਿੱਚ ਹਨੀ ਸਿੰਘ ਦੇ ਨਵੇਂ ਗੀਤ ‘ਪੈਰਿਸ ਕਾ ਟ੍ਰਿਪ’ ‘ਚ ਕੰਮ ਕੀਤਾ ਸੀ। ਹਨੀ ਸਿੰਘ ਨੇ ਆਪਣੇ ਰਿਸ਼ਤੇ ਬਾਰੇ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਹੀ ਆਪਣੀ ਪ੍ਰੇਮਿਕਾ ਨੂੰ ਉਸ ਦੇ ਜਨਮਦਿਨ ‘ਤੇ ਵਧਾਈ ਦਿੱਤੀ ਸੀ।

ਇਹ ਵੀ ਪੜ੍ਹੋ: ਕਲਯੁੱਗੀ ਮਾਂ ਨੇ ਧੀ ਦਾ ਘਰ ਉਜਾੜਣ ਲੱਗਿਆਂ ਨਾ ਲਾਈ ਦੇਰ, ਘਰਵਾਲੇ ਨੂੰ ਚਕਮਾ ਦੇ ਜਵਾਈ ਨਾਲ ਹੋਈ ਫ਼ਰਾਰ

Read More
{}{}