Home >>Punjab

Mazdoor Protest: ਮਜ਼ਦੂਰ ਦਿਵਸ 'ਤੇ ਕਿਰਤੀਆਂ ਨੂੰ ਅਸ਼ਿਆਨੇ ਖਾਲੀ ਕਰਨ ਦੇ ਹੁਕਮ, ਹਾਈਵੇ ਜਾਮ

Mazdoor Protest: ਪ੍ਰਸ਼ਾਸਨ ਵੱਲੋਂ ਘਰ ਖਾਲੀ ਕਰਨ ਦੇ ਹੁਕਮਾਂ ਮਗਰੋਂ ਮਜ਼ਦੂਰਾਂ ਨੇ ਕਿਸਾਨਾਂ ਨਾਲ ਮਿਲ ਕੇ ਹਾਈਵੇ ਜਾਮ ਕਰ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Advertisement
Mazdoor Protest: ਮਜ਼ਦੂਰ ਦਿਵਸ 'ਤੇ ਕਿਰਤੀਆਂ ਨੂੰ ਅਸ਼ਿਆਨੇ ਖਾਲੀ ਕਰਨ ਦੇ ਹੁਕਮ, ਹਾਈਵੇ ਜਾਮ
Stop
Ravinder Singh|Updated: May 01, 2023, 08:08 PM IST

Mazdoor Protest: ਅੱਜ ਮਜ਼ਦੂਰ ਦਿਵਸ ਹੈ ਤੇ ਇਸ ਦਿਨ ਹੀ ਮਜ਼ਦੂਰ ਸੰਘਰਸ਼ ਕਰਨ ਲਈ ਮਜਬੂਰ ਹਨ। ਅਬੋਹਰ-ਸ੍ਰੀਗੰਗਾਨਗਰ ਨੈਸ਼ਨਲ ਹਾਈਵੇ ਉਤੇ ਮਜ਼ਦੂਰਾਂ ਨੇ ਕਿਸਾਨਾਂ ਨਾਲ ਮਿਲ ਕੇ ਹਾਈਵੇ ਜਾਮ ਕਰ ਦਿੱਤਾ ਹੈ। ਮਜ਼ਦੂਰਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਪਿੰਡ ਕਲਰ ਖੇੜਾ ਵਿੱਚ ਕਰੀਬ 40 ਮਕਾਨ ਹਨ ਜਿਥੇ ਮਜ਼ਦੂਰ ਰਹਿ ਰਹੇ ਹਨ। ਪ੍ਰਸ਼ਾਸਨ ਨੇ ਇਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਕਾਰਨ ਰੋਸ ਵਜੋਂ ਮਜ਼ਦੂਰ ਤੇ ਕਿਸਾਨਾਂ ਨੇ ਸੜਕ ਉਪਰ ਹਾਈਵੇ ਜਾਮ ਕਰਕੇ ਧਰਨਾ ਲਗਾ ਦਿੱਤਾ ਅਤੇ ਮਕਾਨ ਖਾਲੀ ਦੇ ਏਵੱਜ ਵਿੱਚ ਪੱਕੇ ਮਕਾਨਾਂ ਦੀ ਮੰਗ ਕੀਤੀ ਜਾ ਰਹੀ ਹੈ।

ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇਅ ’ਤੇ ਧਰਨੇ ’ਤੇ ਬੈਠੇ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਕਲਰਖੇੜਾ ਵਿੱਚ ਪੰਚਾਇਤੀ ਜ਼ਮੀਨ ’ਤੇ ਬਣੇ ਕਰੀਬ 46 ਮਕਾਨਾਂ ਨੂੰ ਢਾਹੁਣ ਦੇ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਦੇ ਵਿਰੋਧ ’ਚ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ 2 ਘੰਟੇ ਦਾ ਸੰਕੇਤਕ ਧਰਨਾ ਦਿੱਤਾ ਗਿਆ। 

ਇਹ ਵੀ ਪੜ੍ਹੋ : PM Modi Security Breach: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ! ਰੋਡ ਸ਼ੋਅ ਦੌਰਾਨ ਵਿਅਕਤੀ ਨੇ ਫੁੱਲ ਨਾਲ ਸੁੱਟਿਆ ਮੋਬਾਈਲ

ਧਰਨੇ ’ਤੇ ਬੈਠੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ 46 ਮਕਾਨਾਂ ਨੂੰ ਢਾਹਿਆ ਗਿਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣਗੇ, ਜਿਸ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਦੂਜੇ ਪਾਸੇ ਨੈਸ਼ਨਲ ਹਾਈਵੇਅ ’ਤੇ ਕਿਸਾਨਾਂ ਵੱਲੋਂ ਦਿੱਤੇ ਧਰਨੇ ਕਾਰਨ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਨਾਲ-ਨਾਲ ਟਰੱਕਾਂ ਦੀਆਂ ਵੀ ਲੰਬੀਆਂ ਕਤਾਰਾਂ ਲੱਗ ਗਈਆਂ। ਜਾਮ ਲੱਗਣ ਕਾਰਨ ਲੋਕ ਕਾਫੀ ਪਰੇਸ਼ਾਨ ਹੋਏ।

ਇਹ ਵੀ ਪੜ੍ਹੋ : Centre blocks Mobile Messenger Apps: ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ ਨੂੰ ਕੀਤਾ ਬਲਾਕ! ਜਾਣੋ ਕਿਉਂ

ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ

Read More
{}{}