Home >>Punjab

Fazilka News: ਹੈਰੋਇਨ ਤੇ ਡਰੱਗ ਮਨੀ ਸਮੇਤ ਔਰਤ ਗ੍ਰਿਫ਼ਤਾਰ; ਪਤੀ ਪਹਿਲਾਂ ਹੀ ਜੇਲ੍ਹ 'ਚ ਬੰਦ

Fazilka News:  ਫਾਜ਼ਿਲਕਾ ਦੀ ਅਰਨੀਵਾਲਾ ਪੁਲਿਸ ਨੇ ਖਾਸ ਮੁਖ਼ਬਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। 

Advertisement
Fazilka News: ਹੈਰੋਇਨ ਤੇ ਡਰੱਗ ਮਨੀ ਸਮੇਤ ਔਰਤ ਗ੍ਰਿਫ਼ਤਾਰ; ਪਤੀ ਪਹਿਲਾਂ ਹੀ ਜੇਲ੍ਹ 'ਚ ਬੰਦ
Stop
Ravinder Singh|Updated: May 25, 2024, 06:56 PM IST

Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਦੀ ਅਰਨੀਵਾਲਾ ਪੁਲਿਸ ਨੇ ਖਾਸ ਮੁਖ਼ਬਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਪੁਲਿਸ ਨੇ ਲੱਖਾਂ ਦੀ ਹੈਰੋਇਨ ਅਤੇ 24 ਹਜ਼ਾਰ 450 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਨਸ਼ੇ ਦਾ ਆਦੀ ਹੈ। ਉਹ ਪਹਿਲਾਂ ਹੀ ਤਸਕਰੀ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਹੈ। ਫਿਲਹਾਲ ਪੁਲਿਸ ਨੇ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਅਰਨੀਵਾਲਾ ਦੇ ਐੱਸਐੱਚਓ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਕਿਸੇ ਖਾਸ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਝੋਟਿਆਂਵਾਲੀ ਦੀ ਰਹਿਣ ਵਾਲੀ ਛਿੰਦਰਪਾਲ ਕੌਰ ਉਰਫ਼ ਛਿੰਦੋਬਾਈ ਨੂੰ 20 ਗ੍ਰਾਮ ਹੈਰੋਇਨ ਅਤੇ 24 ਹਜ਼ਾਰ 450 ਰੁਪਏ ਦੀ ਦੀ ਡਰੱਗ ਮਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲੱਖਾਂ ਰੁਪਏ ਕੀਮਤ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ ਜੋ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਲਈ ਜਾ ਰਹੀ ਸੀ।  ਪੁਲਿਸ ਨੇ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਜਾਰੀ, 9 ਵਜੇ ਤੱਕ 10.82% ਵੋਟਿੰਗ ਹੋਈ

ਐਸਐਚਓ ਤਰਸੇਮ ਸ਼ਰਮਾ ਨੇ ਦੱਸਿਆ ਕਿ ਫੜ੍ਹੀ ਗਈ ਮਹਿਲਾ ਦਾ ਪਤੀ ਚਮਨ ਸਿੰਘ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੇ ਮੁਲਜ਼ਮ ਮਹਿਲਾ ਅਦਾਲਤ ਵਿੱਚ ਪੇਸ਼ ਕੀਤਾ। ਜਿਥੋ ਅਦਾਲਤ ਨੇ ਉਸ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ ਜਿਸ ਤੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : Sri Kiratpur Sahib: ਅੱਤ ਦੀ ਗਰਮੀ 'ਚ ਪਾਣੀ ਲਈ ਮਚੀ ਹਾਹਾਕਾਰ; ਲੋਕ ਪੀਣ ਵਾਲਾ ਪਾਣੀ ਦੂਰੋਂ ਲਿਆਉਣ ਲਈ ਮਜਬੂਰ

Read More
{}{}