Home >>Punjab

Mansa News: ਮੂਸਾ ਪਿੰਡ 'ਚ ਭਾਰੀ ਮੀਂਹ ਨਾਲ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

Mansa News: ਮਾਨਸਾ ਦੇ ਪਿੰਡ ਮੂਸੇ ਵਿੱਚ ਭਾਰੀ ਮੀਂਹ ਪੈਣ ਮਗਰੋਂ ਇੱਕ ਘਰ ਦੀ ਛੱਤ ਡਿੱਗਣ ਨਾਲ ਮਲਬੇ ਥੱਲੇ ਦੱਬਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ।

Advertisement
Mansa News: ਮੂਸਾ ਪਿੰਡ 'ਚ ਭਾਰੀ ਮੀਂਹ ਨਾਲ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਪਤੀ ਗੰਭੀਰ ਜ਼ਖ਼ਮੀ
Stop
Ravinder Singh|Updated: Jul 30, 2023, 12:56 PM IST

Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਅੱਜ ਸਵੇਰੇ ਬਾਰਿਸ਼ ਹੋਣ ਦੇ ਨਾਲ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪਤੀ-ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋਏ ਨੇ ਜਦੋਂ ਕਿ ਪਤਨੀ ਦੀ ਮੌਤ ਹੋ ਗਈ ਹੈ ਤੇ ਪਤੀ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ ਤੇ ਸਿੱਧੂ ਮੂਸੇ ਮੂਸੇਵਾਲਾ ਵਾਲਾ ਦੇ ਪਿਤਾ ਬਲਕੌਰ ਸਿੰਘ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।

ਮੂਸਾ ਪਿੰਡ ਵਿੱਚ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ। ਬਾਰਿਸ਼ ਕਾਰਨ ਇੱਕ ਗਰੀਬ ਪਰਿਵਾਰ ਦਾ ਘਰ ਡਿੱਗਣ ਕਾਰਨ ਮਹਿਲਾ ਰਾਣੀ ਕੌਰ  (48) ਦੀ ਮੌਤ ਹੋ ਗਈ ਹੈ ਜਦੋਂ ਕਿ ਉਸਦੇ ਪਤੀ ਘੁੱਕਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਔਰਤ ਦੀ ਮੌਤ ਹੋ ਗਈ ਤੇ ਉਸਦੇ ਪਤੀ ਨੂੰ ਪਟਿਆਲਾ ਵਿਖੇ ਜ਼ਖ਼ਮੀ ਹਾਲਤ ਵਿੱਚ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਸਰਕਾਰਾਂ ਦੋਸ਼ੀ ਹਨ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਪਿੰਡ ਦੇ 55 ਘਰ ਮਨਜ਼ੂਰ ਹੋਏ ਹਨ ਜਦੋਂ ਕਿ ਹੁਣ ਤਕ ਦੱਸ ਦੀ ਪੇਮੈਂਟ ਹੋਈ ਹੈ ਅਤੇ ਬਾਕੀ ਦੀ ਪੇਮੈਂਟ ਨਹੀਂ ਹੋਈ ਅਤੇ ਔਰਤ ਵੀ ਉਨ੍ਹਾਂ ਕੋਲ ਆਪਣਾ ਘਰ ਪਾਸ ਕਰਵਾਉਣ ਲਈ ਗੇੜੇ ਮਾਰਦੀ ਰਹੀ ਪਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਪਰਿਵਾਰਾਂ ਦੇ ਪੈਸੇ ਨਹੀਂ ਪਾਏ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਚ ਨੂੰ ਰਵਾਨਾ

ਉਨ੍ਹਾਂ ਕਿਹਾ ਕਿ ਕੀ ਫਾਇਦਾ ਪਾਲਿਸੀਆਂ ਬਣਾਉਣ ਦਾ ਜਦੋਂ ਸਮੇਂ ਸਿਰ ਪਰਿਵਾਰਾਂ ਨੂੰ ਪੈਸੇ ਨਹੀਂ ਭੇਜੇ ਜਾ ਸਕਦੇ ਤਾਂ ਅੱਜ ਇਸੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਪਿੰਡ ਵਾਸੀ ਸੁਖਪਾਲ ਸਿੰਘ ਤੇ ਗੁਲਾਬ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਬਾਰਿਸ਼ ਕਾਰਨ ਇਸ ਗਰੀਬ ਪਰਿਵਾਰ ਦਾ ਘਰ ਡਿੱਗ ਗਿਆ ਹੈ ਤੇ ਔਰਤ ਦੀ ਮੌਤ ਹੋਈ ਹੈ ਜਦੋਂ ਕਿ ਇਨ੍ਹਾਂ ਦੇ ਦੋ ਬੇਟੀਆਂ ਤੇ ਦੋ ਬੇਟੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕੇ ਪੀੜਤ ਪਰਿਵਾਰ ਨੂੰ ਬਣਦੀ ਆਰਥਿਕ ਮਦਦ ਦਿੱਤੀ ਜਾਵੇ।

ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Read More
{}{}