Home >>Punjab

Cyber Fraud News: ਬਿਨਾਂ ਓਟੀਪੀ ਦੇ ਸਾਈਬਰ ਠੱਗਾਂ ਨੇ ਨੌਜਵਾਨ ਦੇ ਖਾਤੇ 'ਚੋਂ ਓਡਾਏ ਲੱਖਾਂ ਰੁਪਏ

Cyber Fraud News: ਸ਼ਾਤਿਰ ਅਪਰਾਧੀ ਲਗਾਤਾਰ ਠੱਗੀ ਦੇ ਤਰੀਕੇ ਬਦਲ ਰਹੇ ਹਨ। ਲਾਟਰੀ ਜਾਂ ਕੇਬੀਸੀ ਵਰਗੀ ਕਾਲ ਦੇ ਨਾਮ ਉਤੇ ਵੀ ਲੋਕ ਲੱਖਾਂ ਰੁਪਏ ਗੁਆ ਰਹੇ ਹਨ।

Advertisement
Cyber Fraud News: ਬਿਨਾਂ ਓਟੀਪੀ ਦੇ ਸਾਈਬਰ ਠੱਗਾਂ ਨੇ ਨੌਜਵਾਨ ਦੇ ਖਾਤੇ 'ਚੋਂ ਓਡਾਏ ਲੱਖਾਂ ਰੁਪਏ
Stop
Ravinder Singh|Updated: Apr 17, 2024, 11:57 AM IST

Cyber Fraud News: ਸ਼ਾਤਿਰ ਅਪਰਾਧੀ ਲਗਾਤਾਰ ਠੱਗੀ ਦੇ ਤਰੀਕੇ ਬਦਲ ਰਹੇ ਹਨ। ਲਾਟਰੀ ਜਾਂ ਕੇਬੀਸੀ ਵਰਗੀ ਕਾਲ ਦੇ ਨਾਮ ਉਤੇ ਵੀ ਲੋਕ ਲੱਖਾਂ ਰੁਪਏ ਗੁਆ ਰਹੇ ਹਨ। ਇਨ੍ਹਾਂ ਤਰੀਕਿਆਂ ਦੇ ਵਿਚਾਲੇ ਕੁਝ ਅਜਿਹੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਲਈ ਲੋਕਾਂ ਨੂੰ ਚੌਕਸ ਰਹਿਣਾ ਬੇਹੱਦ ਜ਼ਰੂਰੀ ਹੈ।

ਸਾਈਬਰ ਠੱਗ ਪਹਿਲਾਂ ਕਾਲ ਕਰਕੇ ਗੱਲਾਂ ਵਿੱਚ ਉਲਝਾਉਂਦੇ ਹਨ ਤੇ ਫਿਰ ਖਾਤਾ ਖ਼ਾਲੀ ਕਰ ਦਿੰਦੇ ਹਨ। ਹਾਲ ਹੀ ਵਿੱਚ ਅਜਿਹਾ ਠੱਗੀ ਦਾ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ, ਜਿਸ ਵਿੱਟ ਸਾਈਬਰ ਠੱਗ ਨੇ ਬਿਨਾਂ ਖਾਤੇ ਦੇ ਕੋਈ ਜਾਣਕਾਰੀ ਪ੍ਰਾਪਤ ਕੀਤੇ ਪੈਸੇ ਉਡਾ ਲਏ।

ਧਾਰੀਵਾਲ ਨਹਿਰ ਦੇ ਕੰਢੇ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਨੂੰ ਇੰਡਸ ਬੈਂਕ ਤੋਂ ਫ਼ੋਨ ਆਇਆ ਕਿ ਉਸ ਦਾ ਬੀਮਾ ਕਰਵਾਉਣਾ ਹੈ। ਜੇ ਤੁਸੀਂ ਬੀਮਾ ਨਹੀਂ ਕਰਵਾਉਣਾ ਚਾਹੁੰਦੇ ਹੋ ਤਾਂ ਫ਼ੋਨ ਕਾਲ ਜਾਰੀ ਰੱਖੋ। ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਨੇ ਫੋਨ ਹੋਲਡ ਕਰ ਦਿੱਤਾ ਅਤੇ ਫਿਰ ਫੋਨ ਕੱਟ ਦਿੱਤਾ ਪਰ ਜਿਵੇਂ ਹੀ ਉਸ ਨੇ ਫੋਨ ਕੱਟਿਆ ਤਾਂ ਉਸ ਦੇ ਖਾਤੇ ਵਿੱਚੋਂ 1 ਲੱਖ 38 ਹਜ਼ਾਰ 986 ਰੁਪਏ ਕਢਵਾ ਲਏ ਗਏ।

ਇਹ ਵੀ ਪੜ੍ਹੋ : Parminder Singh Dhindsa: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਢੀਂਡਸਾ ਪਰਿਵਾਰ ਹੋਇਆ ਨਾਰਾਜ਼, ਪਾਰਟੀ ਆਗੂਆਂ ਨਾਲ ਕਰ ਰਹੇ ਮੀਟਿੰਗ

ਇਸ ਸਬੰਧੀ ਨੌਜਵਾਨ ਨੇ ਸਾਈਬਰ ਕ੍ਰਾਈਮ ਗੁਰਦਾਸਪੁਰ ਅਤੇ ਆਪਣੇ ਬੈਂਕ ਨੂੰ ਵੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਐਸਐਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਇਸ ਮਾਮਲੇ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਘਪਲੇਬਾਜ਼ੀ ਤੋਂ ਸੁਚੇਤ ਰਹਿਣ ਅਤੇ ਕਿਸੇ ਅਣਪਛਾਤੇ ਵਿਅਕਤੀ ਦਾ ਫ਼ੋਨ ਆਉਣ 'ਤੇ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਕਾਲ 'ਤੇ ਕਦੇ ਵੀ ਲੰਬੀ ਗੱਲਬਾਤ ਨਾ ਕਰਨ।

ਇਹ ਵੀ ਪੜ੍ਹੋ : AAP Campaign Launch: ਆਪ ਨੇ ਲੋਕ ਸਭਾ ਚੋਣ ਮੁਹਿੰਮ ਨਾਲ ਸਬੰਧਤ ਆਪਣੀ ਵੈੱਬਸਾਈਟ 'ਰਾਮ ਰਾਜ' ਕੀਤੀ ਲਾਂਚ

{}{}