Home >>Punjab

ਵਿੰਗ ਕਮਾਂਡਰ ਮੋਹਿਤ ਰਾਣਾ ਪੰਜ ਤੱਤਾਂ ’ਚ ਵਿਲੀਨ, ਮਿਗ-21 ਦੇ ਕ੍ਰੈਸ਼ ਹੋਣ ਦੌਰਾਨ ਹੋਏ ਸਨ ਸ਼ਹੀਦ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਮਿਗ-21 ਦੇ ਦੁਰਘਟਨਾਗ੍ਰਸਤ ਹੋ ਜਾਣ ਨਾਲ 2 ਪਾਈਲਟ ਸ਼ਹੀਦ ਹੋ ਗਏ ਸਨ। ਇਸ ਹਾਦਸੇ ’ਚ ਜਾਨ ਗਵਾਉਣ ਵਾਲੇ ਵਿੰਗ ਕਮਾਂਡਰ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੀ ਨਿਊ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪਹੁੰਚੀ।

Advertisement
ਵਿੰਗ ਕਮਾਂਡਰ ਮੋਹਿਤ ਰਾਣਾ ਪੰਜ ਤੱਤਾਂ ’ਚ ਵਿਲੀਨ, ਮਿਗ-21 ਦੇ ਕ੍ਰੈਸ਼ ਹੋਣ ਦੌਰਾਨ ਹੋਏ ਸਨ ਸ਼ਹੀਦ
Stop
Zee Media Bureau|Updated: Jul 30, 2022, 04:40 PM IST

ਚੰਡੀਗੜ੍ਹ: ਰਾਜਸਥਾਨ ਦੇ ਬਾੜਮੇਰ ਇਲਾਕੇ ’ਚ ਵੀਰਵਾਰ ਦੀ ਰਾਤ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਮਿਗ-21 ਦੇ ਦੁਰਘਟਨਾਗ੍ਰਸਤ ਹੋ ਜਾਣ ਨਾਲ 2 ਪਾਈਲਟ ਸ਼ਹੀਦ ਹੋ ਗਏ ਸਨ। ਇਸ ਹਾਦਸੇ ’ਚ ਜਾਨ ਗਵਾਉਣ ਵਾਲੇ ਵਿੰਗ ਕਮਾਂਡਰ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੀ ਨਿਊ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪਹੁੰਚੀ।

 ਵਿੰਗ ਕਮਾਂਡਰ ਮੋਹਿਤ ਰਾਣਾ ਦੇ ਨਿਊ ਚੰਡੀਗੜ ਦੇ ਓਮੈਕਸ ਸਿਟੀ ’ਚ ਅੰਤਿਮ ਦਰਸ਼ਨ ਕਰਨ ਲਈ ਦੋਸਤ-ਮਿੱਤਰ ਤੇ ਰਿਸ਼ਤੇਦਾਰ ਪਹੁੰਚ ਰਹੇ ਹਨ, ਪੂਰੇ ਪਰਿਵਾਰ ਦੇ ਮੈਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਮੋਹਿਤ ਰਾਣਾ ਦਾ ਅੰਤਿਮ-ਸੰਸਕਾਰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸਮਸ਼ਾਨਘਾਟ ਅੱਜ ਕੀਤਾ ਜਾਵੇਗਾ।

ਵਿੰਗ ਕਮਾਂਡਰ ਮੋਹਿਤ ਰਾਣਾ ਪਿੱਛੇ ਛੱਡ ਗਏ 3 ਸਾਲਾਂ ਦੀ ਧੀ ਤੇ ਪਤਨੀ 
ਵਿੰਗ ਕਮਾਂਡਰ ਮੋਹਿਤ ਰਾਣਾ ਸ਼ਾਦੀਸ਼ੁਦਾ ਸਨ, ਉਨ੍ਹਾਂ ਦੀ 3 ਸਾਲਾਂ ਦੀ ਇੱਕ ਬੇਟੀ ਹੈ। ਉਨਾਂ ਦੇ ਮਾਂ-ਪਿਓ ਚੰਡੀਗੜ੍ਹ ਦੇ ਓਮੈਕਸ ਸਿਟੀ ’ਚ ਰਹਿੰਦੇ ਸਨ ਜਦਕਿ ਉਹ ਖ਼ੁਦ ਆਪਣੀ ਬੇਟੀ ਤੇ ਪਤਨੀ ਨਾਲ ਰਾਜਸਥਾਨ ’ਚ ਸਨ। 

ਹਾਦਸੇ ਦਾ ਸ਼ਿਕਾਰ ਹੋਏ ਵਿੰਗ ਕਮਾਂਡਰ ਮੋਹਿਤ ਰਾਣਾ 23 ਜੁਲਾਈ ਨੂੰ ਸੀ ਜਨਮਦਿਨ
ਹਾਦਸੇ ’ਚ ਸ਼ਹੀਦ ਮੋਹਿਤ ਰਾਣਾ ਦੇ ਪਿਤਾ ਨੇ ਦੱਸਿਆ ਕਿ 23 ਜੁਲਾਈ ਨੂੰ ਮੋਹਿਤ ਦਾ ਜਨਮਦਿਨ ਸੀ। ਅਸੀਂ ਪਰਿਵਾਰ ’ਚ ਉਸਦਾ ਜਨਮ ਦਿਨ ਮਨਾਇਆ, ਮੋਹਿਤ ਵੀ ਖੁਸ਼ੀ ਸੀ। ਵੀਰਵਾਰ ਦੀ ਰਾਤ ਬਹੂ (ਮੋਹਿਤ ਦੀ ਪਤਨੀ) ਦਾ ਫ਼ੋਨ ਆਇਆ ਕਿ ਮੋਹਿਤ ਹੁਣ ਇਸ ਦੁਨੀਆ ’ਚ ਨਹੀਂ ਰਹੇ, ਉਨ੍ਹਾਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। 

ਪਾਇਲਟਾਂ ਨੇ ਸਮਝਦਾਰੀ ਨਾਲ ਬਚਾਈਆਂ ਕਈ ਜਾਨਾਂ 
ਹਾਦਸੇ ਬਾਰੇ ਜਾਣਕਾਰੀ ਦਿੰਦਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਜਹਾਜ਼ ਨੇ ਅਬਾਦੀ ਵਾਲੇ ਖੇਤਰ ਦੇ 2 ਚੱਕਰ ਕੱਟੇ। ਇਸ ਤੋਂ ਬਾਅਦ ਦੋਵੇਂ ਪਾਇਲਟਾਂ ਨੇ ਸਮਝਦਾਰੀ ਤੇ ਬਹਾਦਰੀ ਦਿਖਾਈ ਤੇ ਜਹਾਜ਼ ਨੂੰ ਹਾਦਸੇ ਤੋਂ ਪਹਿਲਾਂ ਸੁੰਨਸਾਨ ਜਗ੍ਹਾ ਤੇ ਉਤਾਰਣ ਦੀ ਕੋਸ਼ਿਸ਼ ਕੀਤੀ। ਜਹਾਜ਼ ਦੇ ਕਰੈਸ਼ ਹੋਣ ਮੌਕੇ ਕਰੀਬ ਅੱਧਾ ਕਿਲੋਮੀਟਰ ਦੇ ਦਾਇਰੇ ’ਚ ਜ਼ਬਰਦਸਤ ਧਮਾਕੇ ਤੋਂ ਬਾਅਦ ਮਲਬਾ ਦੂਰ-ਦੂਰ ਤੱਕ ਫੈਲ ਗਿਆ।   

Read More
{}{}