Home >>Punjab

ਕਿਉਂ ਆਪ ਦੀ ਸਰਕਾਰ ਦੌਰਾਨ ਹੀ ਵਿਧਾਇਕਾਂ ਤੇ ਮੰਤਰੀਆਂ ਨੂੰ ਜਾਰੀ ਹੋਏ ਗ੍ਰਿਫਤਾਰੀ ਵਾਰੰਟ

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪ੍ਰਦਰਸ਼ਨ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ, ਵਿਧਾਇਕਾਂ ਤੇ ਵਰਕਰਾਂ ਸਮੇਤ 9 ਲੋਕਾਂ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਨ੍ਹਾਂ ਵੱਲੋਂ ਦਿੱਤੀਆਂ ਗੈਰ- ਹਾਜ਼ਰ ਸਬੰਧੀ ਅਰਜ਼ੀਆਂ ਨੂੰ ਖਾਰਜ ਕੀਤਾ ਹੈ।

Advertisement
ਕਿਉਂ ਆਪ ਦੀ ਸਰਕਾਰ ਦੌਰਾਨ ਹੀ ਵਿਧਾਇਕਾਂ ਤੇ ਮੰਤਰੀਆਂ ਨੂੰ ਜਾਰੀ ਹੋਏ ਗ੍ਰਿਫਤਾਰੀ ਵਾਰੰਟ
Stop
Zee News Desk|Updated: Aug 31, 2022, 12:10 PM IST

ਚੰਡੀਗੜ੍ਹ- ਵਿਰੋਧੀ ਧਿਰ ‘ਚ ਹੁੰਦਿਆ ਆਮ ਆਦਮੀ ਪਾਰਟੀ ਵੱਲੋਂ ਉਸ ਸਮੇਂ ਦੀ ਸੂਬਾ ਸਰਕਾਰ ਖਿਲਾਫ਼ ਕਈ ਪ੍ਰਦਰਸ਼ਨ ਕੀਤੇ ਗਏ ਸਨ। ਜਿੰਨਾਂ ‘ਚੋਂ ਕਰੀਬ 2 ਸਾਲ ਪਹਿਲਾ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਹਾਈਵੇਅ ਜਾਮ ਕਰਕੇ ਧਰਨਾ ਦਿੱਤਾ ਗਿਆ ਸੀ। ਪੁਲਿਸ ਵੱਲੋਂ ਹਾਈਵੇਅ ਜਾਮ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਧਰਨੇ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਖਿਲਾਫ਼ 2 ਮਾਮਲੇ ਦਰਜ ਕੀਤੇ ਗਏ ਸਨ।

ਅਦਾਲਤ ਨੇ ਵਾਰੰਟ ਕੀਤੇ ਜਾਰੀ

ਦਰਜ ਮਾਮਲੇ ਦੀ ਸੁਣਵਾਈ ਕਰਦੇ ਹੋਏ 26 ਅਗਸਤ ਨੂੰ ਮਾਣਯੋਗ ਅਦਾਲਤ ਵੱਲੋਂ ਗੈਰ- ਹਾਜ਼ਰ ਸਬੰਧੀ ਦਿੱਤੀਆਂ ਗਈਆਂ ਅਰਜ਼ੀਆਂ ਨੂੰ ਖਾਰਜ ਕੀਤਾ ਗਿਆ। ਸੂਤਰਾ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਅਦਾਲਤ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈ. ਟੀ. ਓ., ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਦਲਬੀਰ ਸਿੰਘ ਟੌਂਗ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਇਕ ਵਰਕਰ ਸਮੇਤ ਕੁੱਲ 9 ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।

ਕੀ ਕਹਿਣਾ ਆਪ ਦੇ ਵਕੀਲ ਦਾ

ਇਸ ਸਬੰਧੀ ਜਦੋਂ ਅਦਾਲਤ ‘ਚ ਪੇਸ਼ ਹੋਣ ਆਏ ਆਮ ਆਦਮੀ ਪਾਰਟੀ ਦੇ ਵਕੀਲ ਬੂਟਾ ਨੂੰ ਸਿੰਘ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਕਿ ਅਗਲੇਰੀ ਜ਼ਮਾਨਤ ਹਾਸਲ ਕਰਨ ਲਈ ਹਾਈਕੋਰਟ ਦਾ ਰੁਖ ਕਰਨ ਸਬੰਧੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

WATCH LIVE TV

Read More
{}{}