Home >>Punjab

Weather Update: ਮੌਸਮ ਵਿਭਾਗ ਦੀ ਚਿਤਾਵਨੀ; ਪੰਜਾਬ 'ਚ ਜਲਦ ਵਧੇਗੀ ਠੰਡ, ਧੁੰਦ ਪੈਣ ਦੇ ਆਸਾਰ

Punjab Weather Today: ਪਿਛਲੇ ਕੁਝ ਦਿਨਾਂ ਤੋਂ ਪਹਾੜੀ ਸੂਬਿਆਂ ਦੇ ਉੱਚੇ ਇਲਾਕਿਆਂ 'ਚ ਲਗਾਤਾਰ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਸਬੰਧਤ ਇਲਾਕਿਆਂ ਦੇ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। 

Advertisement
Weather Update: ਮੌਸਮ ਵਿਭਾਗ ਦੀ ਚਿਤਾਵਨੀ; ਪੰਜਾਬ 'ਚ ਜਲਦ ਵਧੇਗੀ ਠੰਡ, ਧੁੰਦ ਪੈਣ ਦੇ ਆਸਾਰ
Stop
Updated: Nov 23, 2022, 11:40 AM IST

Weather Update:  ਹਿਮਾਚਲ ਪ੍ਰਦੇਸ਼ ਵਿਚ ਠੰਡ ਦੇ ਵਧਣ ਕਰਕੇ ਇਸ ਸਾਲ ਹੁਣ ਪੰਜਾਬ ਵਿਚ ਸਰਦੀ ਜਿਆਦਾ ਵੱਧ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਹਿਮਾਚਲ ਦੇ ਕੁਝ ਜ਼ਿਲ੍ਹਿਆਂ ਵਿੱਚ ਅਗਲੇ 5 ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਜਿਸ ਕਰਕੇ ਆਉਣ ਵਾਲੇ ਦਿਨਾਂ 'ਚ ਪੰਜਾਬ ਅਤੇ ਹਰਿਆਣਾ 'ਚ ਠੰਡ ਵੱਧ ਸਕਦੀ ਹੈ।  ਮੌਸਮ ਵਿਭਾਗ ਦਾ ਕਹਿਣਾ ਹੈ ਕਿ  ਵੈਸਟਰਨ ਡਿਸਟਰਬੈਂਸ ਹੋਣ ਕਾਰਨ ਪਹਾੜੀ ਸੂਬਿਆਂ ਵਿੱਚ ਮੀਂਹ ਦਾ ਪ੍ਰਭਾਵ ਬਰਫ਼ਬਾਰੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। 

ਇਸ ਦਾ ਸਿੱਧਾ ਅਸਰ ਮੈਦਾਨੀ ਸੂਬਿਆਂ - ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਗਿਰਾਵਟ ਦੇ ਰੂਪ ਵਿੱਚ ਪਵੇਗਾ। ਤਾਪਮਾਨ ਵਿਭਾਗ ਨੇ ਇਨ੍ਹਾਂ ਮੈਦਾਨੀ ਇਲਾਕਿਆਂ ਵਿੱਚ ਅਗਲੇ ਤਿੰਨ-ਚਾਰ ਦਿਨਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਸੂਤਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਸਭ ਤੋਂ ਠੰਡਾ ਜ਼ਿਲ੍ਹਾ ਜਲੰਧਰ ਜਿਹਾ ਅਤੇ ਨਾਹਲ ਹੀ ਇੱਥੇ ਘੱਟ ਤੋਂ ਘੱਟ ਤਾਪਮਾਨ 5.7 ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 25.3 ਜਦ ਕਿ ਘੱਟੋ-ਘੱਟ ਤਾਪਮਾਨ 8.4 ਰਿਹਾ। ਇਸੇ ਤਰ੍ਹਾਂ ਲੁਧਿਆਣਾ ਦਾ 26.2 ਤੇ 9.0, ਪਟਿਆਲਾ ਦਾ 27.6 ਤੇ 9.7 ਡਿਗਰੀ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ: ਗੁਰੂਘਰ 'ਚੋਂ ਗੋਲਕ ਹੀ ਚੁੱਕ ਕੇ ਫ਼ਰਾਰ ਹੋਏ ਚੋਰ, CCTV 'ਚ ਕੈਦ ਹੋਈਆਂ ਤਸਵੀਰਾਂ 

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ 'ਚ ਤਾਪਮਾਨ ਅਤੇ ਗਿਰਾਵਟ ਨੂੰ ਲੈ ਕੇ ਅਲਰਟ ਜਾਰੀ ਕਰਨ ਦੇ ਨਾਲ-ਨਾਲ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਦੇ ਨਾਲ-ਨਾਲ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਪਹਾੜੀ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਕਾਰਨ ਇਸ ਦਾ ਅਸਰ ਉੱਤਰੀ ਭਾਰਤ 'ਚ ਦੇਖਣ ਨੂੰ ਮਿਲੇਗਾ ਅਤੇ ਠੰਡ ਵਧੇਗੀ।

ਪੰਜਾਬ ਵਿੱਚ ਨਵੰਬਰ ਦਾ ਮਹੀਨਾ ਖੁਸ਼ਕ ਰਹਿੰਦਾ ਹੈ, ਸਾਰੇ ਜ਼ਿਲ੍ਹਿਆਂ ਵਿੱਚ ਸਾਪੇਖਿਕ ਨਮੀ 33 ਤੋਂ 50% ਤੱਕ ਹੁੰਦੀ ਹੈ। ਜਦੋਂ ਨਮੀ 100% ਹੁੰਦੀ ਹੈ, ਤਾਂ ਹਵਾ ਸੰਘਣੀ ਹੋ ਜਾਂਦੀ ਹੈ। ਇਸ ਸਮੇਂ ਗਰਮੀ ਦੇ ਦਿਨ ਕਾਰਨ ਹਵਾ ਨੂੰ ਸੰਘਣਾ ਕਰਨ ਦੀ ਪ੍ਰਕਿਰਿਆ ਅਧੂਰੀ ਹੈ, ਜਿਸ ਕਾਰਨ ਮੀਂਹ ਦੀਆਂ ਬੂੰਦਾਂ ਨਹੀਂ ਬਣ ਰਹੀਆਂ। ਸੁੱਕੀ ਠੰਢ ਪੈ ਰਹੀ ਹੈ।

Read More
{}{}