Home >>Punjab

Punjab Weather Update: ਪੰਜਾਬ ਵਿੱਚ ਹੀਟ ਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਪੜ੍ਹੋੋ ਖ਼ਬਰ

Punjab Heat Wave Alert Today: ਪੰਜਾਬ ਦੇ ਕਈ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਲਈ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਲਗਾਤਾਰ ਵੱਧ ਰਿਹਾ ਹੈ। 

Advertisement
Punjab Weather Update: ਪੰਜਾਬ ਵਿੱਚ ਹੀਟ ਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਪੜ੍ਹੋੋ ਖ਼ਬਰ
Stop
Riya Bawa|Updated: May 20, 2024, 07:42 AM IST

Punjab Weather Update:  ਪੰਜਾਬ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਇਸ ਗਰਮੀ ਵਿੱਚ ਨਿਕਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ।  ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ ਨੂੰ ਪੰਜਾਬ ਦੇ ਬਠਿੰਡਾ ਦਾ ਤਾਪਮਾਨ 46.3 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਇੱਕ ਹੀ ਦਿਨ ਵਿੱਚ 7 ​​ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਹੈਰਾਨੀਜਨਕ ਸੀ। 

ਇਸ ਦੇ ਨਾਲ ਹੀ ਪਠਾਨਕੋਟ ਦਾ ਤਾਪਮਾਨ 45.5 ਡਿਗਰੀ, ਪਟਿਆਲਾ ਦਾ 45 ਅਤੇ ਲੁਧਿਆਣਾ ਦਾ 44.2 ਡਿਗਰੀ ਦਰਜ ਕੀਤਾ ਗਿਆ।ਗਰਮੀ ਵਿੱਚ ਅਕਸਰ ਲੋਕ ਹੀਟ ਵੇਵ/ ਗਰਮ ਲੂ ਸ਼ਿਕਾਰ ਹੋ ਰਹੇ ਹਨ। 

ਸਕੂਲਾਂ ਦਾ ਸਮਾਂ ਬਦਲਿਆ
ਗਰਮੀ ਨੂੰ ਵੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਕੂਲਾਂ ਦੇ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।  ਬੱਚਿਆਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਗਰਮੀ ਬਹੁਤ ਜਿਆਦਾ ਸੀ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਸੀਂ ਸਵੇਰੇ ਪੰਜ ਵਜੇ ਉੱਠੇ ਅਤੇ ਘਰਾਂ ਤੋਂ 6 ਵਜੇ ਸਕੂਲ ਚੱਲੇ ਅਸੀਂ ਸਕੂਲ 7 ਵਜੇ ਤੋਂ ਪਹਿਲਾਂ ਪਹੁੰਚ ਚੁੱਕੇ ਹਾਂ।

ਇਹ ਵੀ ਪੜ੍ਹੋ: Punjab Heat Wave Alert: ਹੀਟ ਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਪੜ੍ਹੋੋ ਖ਼ਬਰ

ਬੱਚੇ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਪਾਣੀ ਤੋਂ ਲੈ ਕੇ ਪੱਖਿਆਂ ਤੱਕ ਸਾਰੇ ਪ੍ਰਬੰਧ ਵਧੀਆ ਹਾਂ ਅਤੇ ਸਕੂਲ ਦੇ ਅਧਿਆਪਕ ਸ਼ਿਵ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਹੈ ਬੜਾ ਸ਼ਲਾਘਾਯੋਗ ਹੈ ਪਰ ਅਸੀਂ ਆਪਣੇ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਗਰਮੀ ਨੂੰ ਵੇਖਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

ਆਪਣੇ ਆਪ ਨੂੰ ਹਾਈਡਰੇਟ ਰੱਖੋ
ਗਰਮੀਆਂ ਵਿੱਚ ਗਰਮੀ ਦੀ ਲਹਿਰ ਕਾਰਨ ਡੀਹਾਈਡਰੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ, ਜਿਸ ਨਾਲ ਸਰੀਰ ਹਾਈਡ੍ਰੇਟ ਬਣਿਆ ਰਹੇ। ਇਸ ਮੌਸਮ ਵਿੱਚ ਹਰ ਰੋਜ਼ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਆਪਣੀ ਖੁਰਾਕ 'ਚ ਭਰਪੂਰ ਮਾਤਰਾ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।

ਬਾਹਰ ਜਾਣ ਤੋਂ ਬਚੋ
ਜੇਕਰ ਤੁਸੀਂ ਗਰਮੀ ਦੀ ਲਹਿਰ ਤੋਂ ਬਚਣਾ ਚਾਹੁੰਦੇ ਹੋ, ਤਾਂ ਲੋੜ ਪੈਣ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਬਚੋ। ਘਰ ਦੇ ਅੰਦਰ ਹੀ ਪੱਖੇ, ਕੂਲਰ, ਏ.ਸੀ. ਜੇਕਰ ਇਹ ਚੀਜ਼ਾਂ ਘਰ 'ਚ ਨਹੀਂ ਹਨ ਤਾਂ ਪਰਦੇ ਜਾਂ ਸ਼ੇਡ ਲਗਾ ਕੇ ਰੱਖੋ। ਇਸ ਨਾਲ ਤੁਸੀਂ ਹੀਟ ਵੇਵ ਦੇ ਗੰਭੀਰ ਖ਼ਤਰਿਆਂ ਤੋਂ ਬਚ ਸਕਦੇ ਹੋ।

ਸੂਰਜ ਦੀਆਂ ਕਿਰਨਾਂ ਤੋਂ ਬਚਣ ਦੀ ਕੋਸ਼ਿਸ਼ 
ਜਦੋਂ ਵੀ ਗਰਮੀ ਦੀ ਲਹਿਰ ਹੋਵੇ ਤਾਂ ਸਿੱਧੀ ਧੁੱਪ ਵਿਚ ਨਾ ਆਓ। ਜੇਕਰ ਤੁਸੀਂ ਕਿਸੇ ਕਾਰਨ ਬਾਹਰ ਜਾ ਰਹੇ ਹੋ ਤਾਂ ਵੀ ਟੋਪੀ, ਤੌਲੀਆ ਅਤੇ ਐਨਕਾਂ ਦੀ ਵਰਤੋਂ ਕਰਨਾ ਨਾ ਭੁੱਲੋ। ਸਿਰਫ਼ ਹਲਕੇ ਰੰਗ ਦੇ ਢਿੱਲੇ ਕੱਪੜੇ ਹੀ ਪਹਿਨੋ, ਤਾਂ ਜੋ ਚਮੜੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਗਰਮੀ ਦੀ ਲਹਿਰ ਨਾ ਆਵੇ।

 

Read More
{}{}