Home >>Punjab

Weather Update- ਫਿਰ ਆਉਣਗੇ ਕਾਲੇ ਬੱਦਲ, ਮੋਹਲੇਧਾਰ ਪਵੇਗਾ ਮੀਂਹ, ਅੱਤ ਦੀ ਗਰਮੀ ਤੋਂ ਮਿਲੇਗਾ ਛੁਟਕਾਰਾ

ਪੰਜਾਬ 'ਚ ਕੱਲ੍ਹ ਨੂੰ ਪ੍ਰੀ-ਮੌਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ, ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

Advertisement
Weather Update- ਫਿਰ ਆਉਣਗੇ ਕਾਲੇ ਬੱਦਲ, ਮੋਹਲੇਧਾਰ ਪਵੇਗਾ ਮੀਂਹ, ਅੱਤ ਦੀ ਗਰਮੀ ਤੋਂ ਮਿਲੇਗਾ ਛੁਟਕਾਰਾ
Stop
Zee Media Bureau|Updated: Jun 27, 2022, 03:19 PM IST

ਚੰਡੀਗੜ: ਪੰਜਾਬ 'ਚ ਪਿਛਲੇ 4 ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਦਾ ਕਹਿਰ ਝੱਲ ਰਹੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸੋਮਵਾਰ ਦੁਪਹਿਰ ਤੱਕ ਹੀਟ ਵੇਵ ਜਾਰੀ ਰਹਿਣ ਤੋਂ ਬਾਅਦ ਮੌਸਮ 'ਚ ਬਦਲਾਅ ਆਵੇਗਾ। ਪੰਜਾਬ 'ਚ ਕੱਲ੍ਹ ਨੂੰ ਪ੍ਰੀ-ਮੌਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ, ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਦੀ ਭਵਿੱਖਬਾਣੀ ਮੁਤਾਬਕ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਆ ਸਕਦਾ ਹੈ। ਮਾਨਸੂਨ 2 ਜੁਲਾਈ ਨੂੰ ਆਉਣ ਦੀ ਸੰਭਾਵਨਾ ਹੈ।

 

ਹਵਾ ਗੁਣਵੱਤਾ ਸੂਚਕਾਂਕ ਵਿਚ ਸੁਧਾਰ

ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ 167 ਦੇ ਪੱਧਰ 'ਤੇ ਰਿਹਾ। ਮੌਸਮ ਵਿਭਾਗ ਮੁਤਾਬਕ ਅੱਜ ਦੁਪਹਿਰ 2 ਵਜੇ ਤੱਕ ਧੁੱਪ ਰਹੇਗੀ। ਇਸ ਤੋਂ ਬਾਅਦ ਮੌਸਮ ਬਦਲ ਜਾਵੇਗਾ। ਬੱਦਲ ਸ਼ਹਿਰ ਵਿੱਚ ਦਾਖਲ ਹੋਣਗੇ। ਕੱਲ੍ਹ ਤੋਂ ਸ਼ਹਿਰ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ। ਮੌਸਮ ਦਾ ਮਿਜਾਜ਼ ਦਿਨ-ਬ-ਦਿਨ ਅਜਿਹਾ ਹੀ ਰਹੇਗਾ। ਵਿਭਾਗ ਮੁਤਾਬਕ ਦੋ ਦਿਨਾਂ ਤੱਕ ਪ੍ਰੀ-ਮੌਨਸੂਨ ਮੀਂਹ ਪਵੇਗਾ। ਜ਼ਿਕਰਯੋਗ ਹੈ ਕਿ ਪੰਜਾਬ 'ਚ ਮਈ ਤੋਂ ਬਾਅਦ ਜੂਨ 'ਚ ਬਹੁਤ ਘੱਟ ਬਾਰਿਸ਼ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

 

ਇਨ੍ਹਾਂ ਰਾਜਾਂ ਵਿਚ ਹੋਵੇਗੀ ਬਾਰਿਸ਼

ਮੌਸਮ ਵਿਭਾਗ ਮੁਤਾਬਕ 27 ਤੋਂ 30 ਜੂਨ ਦਰਮਿਆਨ ਮੱਧ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ ਦੇ ਵੱਖ-ਵੱਖ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਿਹਾਰ ਵਿੱਚ 28 ਅਤੇ 29 ਜੂਨ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 28 ਅਤੇ 29 ਜੂਨ ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।

 

WATCH LIVE TV 

Read More
{}{}