Home >>Punjab

ਪੰਜਾਬ 'ਚ ਪਵੇਗੀ ਹੋਰ ਕੜਾਕੇ ਦੀ ਠੰਢ, ਇਨ੍ਹਾਂ ਇਲਾਕਿਆਂ 'ਚ ਸੀਤ ਲਹਿਰ ਦਾ ਅਲਰਟ, ਜਨਜੀਵਨ ਪ੍ਰਭਾਵਿਤ

Weather Update: ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਕਈ ਇਲਾਕਿਆਂ 'ਚ ਕੋਲਡ ਵੇਵ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਕਿਹਾ ਹੈ। ਪਹਾੜੀ ਇਲਾਕਿਆਂ ਵਿਚ ਤਾਪਮਾਨ ਡਿੱਗਦਾ ਜਾ ਰਿਹਾ ਹੈ ਜਿਸ ਕਰਕੇ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। 

Advertisement
ਪੰਜਾਬ 'ਚ ਪਵੇਗੀ ਹੋਰ ਕੜਾਕੇ ਦੀ ਠੰਢ, ਇਨ੍ਹਾਂ ਇਲਾਕਿਆਂ 'ਚ ਸੀਤ ਲਹਿਰ ਦਾ ਅਲਰਟ, ਜਨਜੀਵਨ ਪ੍ਰਭਾਵਿਤ
Stop
Zee News Desk|Updated: Dec 23, 2022, 09:54 AM IST

Punjab Weather Today: ਦਸੰਬਰ ਮਹੀਨਾ  ਜਿਵੇਂ-ਜਿਵੇਂ ਬੀਤ ਰਿਹਾ ਹੈ, ਸਰਦੀ ਵਧਦੀ ਜਾ ਰਹੀ ਹੈ। ਹੁਣ ਤੱਕ ਲੋਕ ਠੰਢ ਨਾ ਪੈਣ ਦੀ ਗੱਲ ਕਹਿ ਰਹੇ ਸਨ ਪਰ ਅੱਜ ਤਾਂ ਪੰਜ ਵਿੱਚ ਹੱਢਚੀਰਵੀ ਠੰਢ ਨੇ ਲੋਕਾਂ ਦਾ ਕੰਮਕਾਜ ਪ੍ਰਭਾਵਿਤ ਕਰ ਦਿੱਤਾ ਹੈ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਤਾਪਮਾਨ ਘੱਟ ਕੇ 15 ਡਿਗਰੀ ਪਹੁੰਚ ਗਿਆ ਜਿਸ ਕਰਕੇ ਵਿਜਿਬਿਲਿਟੀ ਜ਼ੀਰੋ ਹੋ ਗਈ ਹੈ। ਮੌਸਮ ਵਿਭਾਗ (IMD) ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਫਿਰੋਜ਼ਪੁਰ ਸਮੇਤ ਹੋਰ ਹਲਕਿਆਂ ਵਿਚ ਤਾਪਮਾਨ 10 ਤੋਂ 16 ਡਿਗਰੀ ਦਰਮਿਆਨ ਦਰਜ ਕੀਤਾ ਗਿਆ ਹੈ।

ਪੰਜਾਬ ਵਿਚ ਸਰਦੀਆਂ ਵਧਣ ਦੇ ਨਾਲ ਹੀ (Mausam Ka Haal) ਅੱਜ ਸਵੇਰੇ ਬਠਿੰਡਾ ਵਿੱਚ ਧੁੰਦ ਦੀ ਸੰਘਣੀ ਪਰਤ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਵਿਜਿਬਿਲਿਟੀ ਬਹੁਤ ਘੱਟ ਗਈ ਹੈ। ਕ੍ਰਿਸਮਸ ਆਉਣ ਵਾਲਾ ਹੈ ਅਤੇ ਸਰਦੀਆਂ (Punjab Weather) ਦਾ ਮੌਸਮ ਵੀ ਆਪਣੇ ਰੰਗ ਦਿਖਾਉਣ ਲੱਗਾ ਹੈ। ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਆ ਸਕਦੀ ਹੈ।

ਆਈਐਮਡੀ ਮੁਤਾਬਕ ਪੰਜਾਬ, ਹਰਿਆਣਾ, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਰਾਜਸਥਾਨ, ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ਵਿੱਚ ਧੁੰਦ ਛਾਈ ਰਹਿ ਸਕਦੀ ਹੈ। ਅੰਮ੍ਰਿਤਸਰ 'ਚ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਦਾ ਗੋਲਡਨ ਗੇਟ 'ਤੇ ਧੁੰਦ ਦੀ ਚਾਦਰ ਵਿਛ ਗਈ ਹੈ।  ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਰ ਹੀ ਹੈ ਅਤੇ  ਜੁਗਾੜੂ ਰੇਹੜੀਆਂ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ। 

ਇਹ ਵੀ ਪੜ੍ਹੋ: Old Note 2023: ਟਰੈਕਟਰ ਵਾਲਾ 5 ਰੁਪਏ ਦਾ ਪੁਰਾਣਾ ਨੋਟ ਤੁਹਾਨੂੰ ਬਣਾ ਦੇਵੇਗਾ ਲੱਖਪਤੀ, ਕਰਨ ਪਵੇਗਾ ਇਹ ਕੰਮ 

ਧੁੰਦ ਕਾਰਨ (Punjab Weather) ਵਿਜ਼ੀਬਿਲਟੀ ਕਾਫੀ ਘਟ ਗਈ, ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਦੇ ਕੁਝ ਸੂਬਿਆਂ 'ਚ ਧੁੰਦ ਕੁਝ ਦਿਨਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੈ। ਮੌਸਮ ਵਿਭਾਗ ਮੁਤਾਬਕ 23 ਤੋਂ 25 ਦਸੰਬਰ ਦਰਮਿਆਨ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ 'ਚ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਚੱਲ ਰਹੀ ਸੀਤ ਲਹਿਰ ਕਾਰਨ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਕੜਾਕੇ ਦੀ ਠੰਢ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ।  ਉੱਤਰੀ ਭਾਰਤ ਦੇ ਸੂਬਿਆਂ ਵਿੱਚ ਜਿੱਥੇ ਠੰਡ ਵੱਧ ਰਹੀ ਹੈ ਅਤੇ ਇਸ ਦੇ ਨਾਲ ਹੀ ਹੁਣ 21 ਦਸੰਬਰ ਤੋਂ 31 ਜਨਵਰੀ ਤੱਕ ਕਸ਼ਮੀਰ ਅਤੇ ਲੱਦਾਖ ਵਿੱਚ ਕੜਾਕੇ ਦੀ ਠੰਢ ਰਹੇਗੀ। ਲੱਦਾਖ 'ਚ ਝੀਲਾਂ, ਝਰਨੇ ਅਤੇ ਨਦੀਆਂ ਪੂਰੀ ਤਰ੍ਹਾਂ ਜੰਮ ਗਈਆਂ ਹਨ। ਕਸ਼ਮੀਰ ਵਿੱਚ ਵੀ ਝੀਲਾਂ ਜੰਮਣੀਆਂ ਸ਼ੁਰੂ ਹੋ ਗਈਆਂ ਹਨ। 

Read More
{}{}