Home >>Punjab

Bakhara Dam Water Level: ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਧਿਆ; ਸਤਲੁਜ ਕੰਢੇ ਸਥਿਤ ਮੰਦਿਰ ਡੁੱਬਿਆ

Bakhara Dam Water Level:  ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਮਗਰੋਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ।

Advertisement
Bakhara Dam Water Level: ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਧਿਆ; ਸਤਲੁਜ ਕੰਢੇ ਸਥਿਤ ਮੰਦਿਰ ਡੁੱਬਿਆ
Stop
Ravinder Singh|Updated: Aug 14, 2023, 04:58 PM IST

Bakhara Dam Water Level: ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1674.51 ਫੁੱਟ ਤੱਕ ਪਹੁੰਚ ਗਿਆ ਹੈ। ਜੇਕਰ ਬਾਅਦ ਦੁਪਹਿਰ ਮੰਨੀਏ ਤਾਂ ਸੂਤਰਾ ਮੁਤਾਬਕ ਦੋ ਫੁੱਟ ਪਾਣੀ ਝੀਲ ਦੇ ਵਿੱਚ ਪਾਣੀ ਹੋਰ ਵੱਧ ਚੁੱਕਾ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਲੱਗਭੱਗ ਚਾਰ ਤੋਂ ਪੰਜ ਫੁੱਟ ਥੱਲੇ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 109834 ਕਿਊਸਿਕ ਰਿਕਾਰਡ ਕੀਤੀ ਗਈ ਜੋ ਕਿ ਜੋ ਕਿ ਬੀਬੀਐਮਬੀ ਸੂਤਰਾਂ ਮੁਤਾਬਿਕ ਹੋਰ ਵੱਧ ਚੁੱਕੀ ਹੈ।

ਸਤਲੁਜ ਦਰਿਆ ਵਿੱਚ 27200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਬਾਹਰ ਦੁਪਹਿਰ ਵਧਾ ਕੇ 28,200 ਕਰ ਦਿੱਤਾ ਗਿਆ। ਜਿਸ ਤਰੀਕੇ ਨਾਲ ਓਪਰੀ ਪਹਾੜੀ ਇਲਾਕਿਆਂ ਵਿੱਚ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਮੈਦਾਨੀ ਇਲਾਕਿਆਂ ਵਿੱਚ ਚਿੰਤਾ ਵੱਧ ਚੁੱਕੀ ਹੈ। ਜਿੱਥੇ ਭਾਖੜਾ ਡੈਮ ਫਲੱਡ ਗੇਟ ਇੱਕ ਇੱਕ ਫੁੱਟ ਖੋਲ੍ਹੇ ਗਏ ਸਨ ਉਹ ਹੁਣ ਦੋ ਫੁੱਟ ਤੱਕ ਵਧਾ ਦਿੱਤੇ ਗਏ।

ਅਗਰ ਸੂਤਰਾਂ ਦੀ ਮੰਨੀਏ ਤਾਂ ਇਸ ਵਿੱਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਹੈ। ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਜ਼ੋਰਦਾਰ ਬਾਰਿਸ਼ ਤੋਂ ਬਾਅਦ ਭਾਖੜਾ ਡੈਮ ਦਾ ਪੱਧਰ ਵਧ ਰਿਹਾ ਹੈ ਤੇ ਭਾਖੜਾ ਡੈਮ ਤੋਂ ਬਾਅਦ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਕਿਨਾਰੇ ਉਤੇ ਮਸ਼ਹੂਰ ਬਾਬਾ ਊਧੋ ਮੰਦਿਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਪਾਣੀ ਦੇ ਕਾਰਨ ਇਹ ਮੰਦਰ ਵੀ ਪਾਣੀ ਵਿੱਚ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : Mohalla Clinic News: ਪੰਜਾਬੀਆਂ ਨੂੰ ਮਿਲੇਗੀ ਅੱਜ 76 ਮੁਹੱਲਾ ਕਲੀਨਿਕਾਂ ਦੀ ਸੌਗਾਤ, 'ਆਮ ਆਦਮੀ ਕਲੀਨਿਕ' ਦੀਆਂ ਵੇਖੋ ਤਸਵੀਰਾਂ

ਮੰਦਿਰ ਦੀਆਂ ਮੂਰਤੀਆਂ ਪਾਣੀ ਦੇ ਵਿੱਚ ਸਮਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਲਾਕੇ ਦੀ ਕਾਫੀ ਸੰਗਤ ਇਸ ਮੰਦਰ ਵਿੱਚ ਨਤਮਸਤਕ ਹੋਣ ਲਈ ਪੁੱਜਦੀ ਹੈ ਤੇ ਇਸ ਮੰਦਰ ਵਿੱਚ ਪਾਣੀ ਆਉਣ ਕਰਕੇ ਪ੍ਰਸ਼ਾਸਨ ਦੁਆਰਾ ਇੱਥੇ ਆਉਣ ਉਤੇ ਪਾਬੰਦੀ ਲਗਾਈ ਗਈ ਹੈ। ਸਤਲੁਜ ਕੰਢੇ ਉਪਰ ਵੱਸੇ ਹੋਏ ਪਿੰਡਾਂ ਵਿੱਚ ਵੀ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Himachal Pradesh Cloudburst news: ਮੀਂਹ ਦਾ ਕਹਿਰ ਜਾਰੀ, ਮੰਡੀ 'ਚ ਫਟਿਆ ਬੱਦਲ; ਘਰਾਂ ਵਿੱਚ ਫ਼ਸੇ ਲੋਕ, ਵੇਖੋ ਤਸਵੀਰਾਂ

 

Read More
{}{}