Home >>Punjab

Gagandeep Brar News: ਵਿਜੀਲੈਂਸ ਨੇ ਆਈਏਐਸ ਅਫ਼ਸਰ ਗਗਨਦੀਪ ਬਰਾੜ ਖਿਲਾਫ਼ ਕੱਸਿਆ ਸ਼ਿਕੰਜਾ

Gagandeep Brar News: ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਰਹੇ ਆਈਏਐਸ ਅਫਸਰ ਗਗਨਦੀਪ ਸਿੰਘ ਬਰਾੜ ਖਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement
Gagandeep Brar News: ਵਿਜੀਲੈਂਸ ਨੇ ਆਈਏਐਸ ਅਫ਼ਸਰ ਗਗਨਦੀਪ ਬਰਾੜ ਖਿਲਾਫ਼ ਕੱਸਿਆ ਸ਼ਿਕੰਜਾ
Stop
Ravinder Singh|Updated: Oct 10, 2023, 07:55 PM IST

Gagandeep Brar News: ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਰਹੇ ਆਈਏਐਸ ਅਫਸਰ ਗਗਨਦੀਪ ਸਿੰਘ ਬਰਾੜ ਖਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ

ਉਹ ਇਸ ਸਮੇਂ ਸਕੱਤਰ ਆਜ਼ਾਦੀ ਘੁਲਾਟੀਆ ਦੇ ਅਹੁਦੇ ਉਤੇ ਤਾਇਨਾਤ ਹੈ। ਗਗਨਦੀਪ ਸਿੰਘ ਨੂੰ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਸੈਕਟਰ-68 ਮੁਹਾਲੀ ਵਿੱਚ 19 ਅਕਤੂਬਰ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਜਾਂਚ ਵਿੱਚ ਸ਼ਾਮਿਲ ਹੋਣ ਲਈ 19 ਅਕਤੂਬਰ ਨੂੰ ਬੁਲਾਇਆ ਗਿਆ। ਪਹਿਲਾਂ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ 9 ਅਕਤੂਬਰ ਨੂੰ ਬੁਲਾਇਆ ਗਿਆ ਪਰ ਉਨ੍ਹਾਂ ਨੇ ਆਪਣਾ ਮੈਡੀਕਲ ਭੇਜ ਕੇ ਜਾਂਚ ਵਿੱਚ ਸ਼ਾਮਿਲ ਹੋਣ ਵਿੱਚ ਅਮਸਰੱਥਾ ਦਿਖਾਈ ਸੀ।

ਕਾਬਿਲੇਗੌਰ ਹੈ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਤਕਾਲੀ ਪ੍ਰਮੁੱਖ ਸਕੱਤਰ, ਤਿੰਨ ਸਾਬਕਾ ਆਈਪੀਐਸ ਅਧਿਕਾਰੀਆਂ ਅਤੇ ਇੱਕ ਆਈਏਐਸ ਅਧਿਕਾਰੀ ਤੋਂ ਐਸਆਈਟੀ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਇਨ੍ਹਾਂ ਅਧਿਕਾਰੀਆਂ ਵਿੱਚ ਸਾਬਕਾ ਡੀਜੀਪੀ ਰੋਹਿਤ ਚੌਧਰੀ, ਇਕਬਾਲ ਸਹੋਤਾ, ਸਾਬਕਾ ਆਈਜੀ ਰਣਬੀਰ ਸਿੰਘ ਖਟੜਾ ਅਤੇ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਸ਼ਾਮਲ ਸਨ।

ਇਹ ਵੀ ਪੜ੍ਹੋ : Shopian Encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਹੋਈ ਮੁੱਠਭੇੜ, 2 ਆਤੰਕੀ ਢੇਰ

Read More
{}{}