Home >>Punjab

Vegetable Price Hike: ਅੱਤ ਦੀ ਗਰਮੀ ਕਰਕੇ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ! ਜਾਣੋ ਕੀ ਹਨ ਨਵੇੇਂ ਰੇਟ

Punjab Vegetable Price Hike: ਪੰਜਾਬ ਵਿੱਚ ਅੱਤ ਦੀ ਗਰਮੀ ਕਰਕੇ ਹੁਣ ਮਾਨਸੂਨ 'ਚ ਦੇਰੀ ਕਾਰਨ ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਲੋਕਾਂ ਨੇ ਇਨ੍ਹਾਂ ਸਬਜ਼ੀਆਂ ਦਾ ਸੇਵਨ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ।

Advertisement
Vegetable Price Hike: ਅੱਤ ਦੀ ਗਰਮੀ ਕਰਕੇ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ! ਜਾਣੋ ਕੀ ਹਨ ਨਵੇੇਂ ਰੇਟ
Stop
Riya Bawa|Updated: Jun 19, 2024, 10:21 AM IST

Vegetables Prices: ਦੇਸ਼ ਭਰ ਵਿੱਚ ਇਸ ਵਾਰ ਗਰਮੀ ਨੇ ਵੱਟ ਕੱਢ ਦਿੱਤੇ ਹਨ। ਇਸ ਵਾਰ ਗਰਮੀ ਦਾ ਅਸਰ ਸਬਜ਼ੀਆਂ  ਉੱਤੇ ਵੀ ਦੇਖਣ ਨੂੰ ਮਿਲਿਆ ਹੈ। ਮਾਨਸੂਨ ਵਿੱਚ ਦੇਰੀ ਅਤੇ ਅੱਤ ਦੀ ਗਰਮੀ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਪਿਛਲੇ ਕੁਝ ਹਫਤਿਆਂ 'ਚ ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ 'ਚ ਕਰੀਬ 20 ਤੋਂ 50 ਫੀਸਦੀ ਤੱਕ ਦਾ ਵਾਧਾ ਹੋਇਆ ਹੈ। 

ਇਸ ਕਾਰਨ ਲੋਕਾਂ ਨੇ ਖਪਤ ਘਟਾ ਦਿੱਤੀ ਹੈ। ਇੱਕ ਸਰਵੇਖਣ ਮੁਤਾਬਕ ਦੇਸ਼ ਵਿੱਚ ਕਰੀਬ 16 ਫੀਸਦੀ ਪਰਿਵਾਰ ਆਲੂ, ਪਿਆਜ਼ ਅਤੇ ਟਮਾਟਰ ਖਰੀਦਣ ਤੋਂ (Vegetables Prices) ਪਰਹੇਜ਼ ਕਰਨ ਲੱਗ ਪਏ ਹਨ। ਉਸ ਨੇ ਇਨ੍ਹਾਂ ਸਬਜ਼ੀਆਂ ਦੀ ਖਪਤ ਵੀ ਘਟਾ ਦਿੱਤੀ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਹਾਲਾਤ ਇਹ ਹਨ ਕਿ ਆਮ ਆਦਮੀ ਦੀ ਰਸੋਈ ਵਿੱਚੋਂ ਕਈ ਸਬਜ਼ੀਆਂ ਗਾਇਬ ਹੋਣ ਲੱਗ ਪਈਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਸਬਜ਼ੀਆਂ (Vegetables Prices)  ਦੇ ਭਾਅ ਰੋਜ਼ਾਨਾ ਵੱਧ ਰਹੇ ਹਨ। ਅੰਕੜਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਖੁਰਾਕੀ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਅਪ੍ਰੈਲ 'ਚ ਖੁਰਾਕੀ ਮਹਿੰਗਾਈ ਦਰ 8.7 'ਤੇ ਪਹੁੰਚ ਗਈ ਸੀ। ਮਾਰਚ ਵਿੱਚ ਇਹ ਅੰਕੜਾ 8.5 ਫੀਸਦੀ ਸੀ।

ਪੇਂਡੂ ਖੇਤਰਾਂ ਵਿੱਚ ਵੀ ਖੁਰਾਕੀ ਮਹਿੰਗਾਈ (Vegetables Prices)  ਤੇਜ਼ੀ ਨਾਲ ਵਧ ਰਹੀ ਹੈ ਅਤੇ 8.75 ਫੀਸਦੀ ਤੱਕ ਪਹੁੰਚ ਗਈ ਹੈ। 7 ਜੂਨ ਨੂੰ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਖਦਸ਼ਾ ਪ੍ਰਗਟਾਇਆ ਸੀ ਕਿ ਅੱਤ ਦੀ ਗਰਮੀ ਦਾ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਤੇ ਮਾੜਾ ਅਸਰ ਪੈ ਸਕਦਾ ਹੈ।

Vegetables Prices----

ਟਮਾਟਰ  25 ਰੁਪਏ ਪ੍ਰਤੀ ਕਿਲੋ
ਆਲੂ 30 ਰੁਪਏ ਪ੍ਰਤੀ ਕਿਲੋ 
ਪਿਆਜ਼  40 ਰੁਪਏ ਪ੍ਰਤੀ ਕਿਲੋ

ਲਸਣ ਦਾ ਭਾਅ 160 ਤੋਂ 200 ਰੁਪਏ ਪ੍ਰਤੀ ਕਿਲੋ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਬਾਹਰੋਂ ਕੋਈ ਸਪਲਾਈ ਨਹੀਂ ਹੈ। ਘੱਟ ਜਾਂ ਘੱਟ ਇਹੀ ਹਾਲਤ ਅਦਰਕ ਦੀ ਹੈ। ਅਦਰਕ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ। ਨਿੰਬੂ ਅਤੇ ਧਨੀਏ ਦੀ ਕੀਮਤ 100 ਤੋਂ 120 ਰੁਪਏ ਪ੍ਰਤੀ ਕਿਲੋ ਹੈ। ਪਿਛਲੇ ਇੱਕ ਮਹੀਨੇ ਤੋਂ ਹਰੀ ਮਿਰਚ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਜਾ ਰਹੀ ਹੈ।

ਇਹ ਵੀ ਪੜ੍ਹੋ:  Mohali News: ਅੱਤ ਦੀ ਗਰਮੀ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
 

 

Read More
{}{}