Home >>Punjab

Dilroz Case: ਦਿਲਰੋਜ਼ ਕੇਸ ’ਚ ਇਨਸਾਫ਼ ਮਿਲਣ ’ਤੇ ਸ਼ਰਧਾਂਜਲੀ, ਜ਼ਿੰਦਾ ਦਫ਼ਨਾਉਣ ਵਾਲੀ ਥਾਂ ਪਹੁੰਚਿਆ ਪਰਿਵਾਰ

Dilroz Case: ਬੀਤੇ ਵੀਰਵਾਰ(18 ਅਪ੍ਰੈਲ) ਨੂੰ ਲੁਧਿਆਣਾ ਕੋਰਟ ਨੇ ਦਿਲਰੋਜ਼ ਦੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਬੱਚੀ ਨੂੰ ਸਕੂਟਰੀ 'ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿਤਾ ਸੀ। 

Advertisement
Dilroz Case: ਦਿਲਰੋਜ਼ ਕੇਸ ’ਚ ਇਨਸਾਫ਼ ਮਿਲਣ ’ਤੇ ਸ਼ਰਧਾਂਜਲੀ, ਜ਼ਿੰਦਾ ਦਫ਼ਨਾਉਣ ਵਾਲੀ ਥਾਂ ਪਹੁੰਚਿਆ ਪਰਿਵਾਰ
Stop
Manpreet Singh|Updated: Apr 19, 2024, 05:32 PM IST

Dilroz Case: ਦਿਲਰੋਜ਼ ਕਤਲ ਕੇਸ ਵਿਚ ਅਦਾਲਤ ਨੇ ਕਤਲ ਦੀ ਦੋਸ਼ੀ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਮ੍ਰਿਤਕ ਲੜਕੀ ਦਿਲਰੋਜ਼ ਨੂੰ ਇਨਸਾਫ਼ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰਾ ਪਰਵਾਰ ਉਸ ਥਾਂ 'ਤੇ ਪਹੁੰਚ ਗਿਆ ਜਿੱਥੇ ਕਾਤਲ ਨੀਲਮ ਨੇ ਦਿਲਰੋਜ਼ ਨੂੰ ਜ਼ਿੰਦਾ ਦੱਬ ਕੇ ਮਾਰ ਦਿੱਤਾ ਸੀ। ਹੱਥਾਂ ਵਿਚ ਦਿਲਰੋਜ਼ ਦੀ ਫੋਟੋ ਲੈ ਕੇ ਉਸ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਤੋਂ ਇਲਾਵਾ ਰਿਸ਼ਤੇਦਾਰ ਅਤੇ ਗੁਆਂਢੀ ਵੀ ਪਹੁੰਚੇ। ਜਿਨ੍ਹਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਮਾਸੂਮ ਦਿਲਰੋਜ਼ ਨੂੰ ਸ਼ਰਧਾਂਜਲੀ ਦਿੱਤੀ।

ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਦੁੱਖ ਨੂੰ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਆਪਣੇ ਬੇਟੇ ਲਈ ਬਾਜ਼ਾਰ ਵਿੱਚੋਂ ਜਦੋਂ ਵੀ ਸਾਮਾਨ ਖਰੀਦਦਾ ਹੈ, ਉਦੋਂ ਹੀ ਆਪਣੀ ਬੇਟੀ ਦਿਲਰੋਜ਼ ਲਈ ਵੀ ਖਰੀਦਦਾ ਹੈ। ਇਸ ਦੇ ਨਾਲ ਪਿਤਾ ਮੁੜ ਤੋਂ ਜੱਜ ਸਾਹਿਬ ਅਤੇ ਵਕੀਲ ਦਾ ਧੰਨਵਾਦ ਕੀਤਾ।  ਉਹਨਾਂ ਨੇ ਕਿਹਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਸੀ। ਉਸ ਔਰਤ ਨੂੰ ਮੌਤ ਦੀ ਸਜਾ ਮਿਲੇ, ਜੱਜ ਸਾਹਿਬ ਨੇ ਮੌਤ ਦੀ ਸਜਾ ਦੇ ਕੇ ਸਾਡੀ ਦਿਲਰੋਜ ਨੂੰ ਇਨਸਾਫ ਦਿੱਤਾ ਹੈ।

ਦਿਲਰੋਜ਼ ਦੀ ਮਾਂ ਨੇ ਦੱਸਿਆ ਕਿ ਉਹ ਅੱਜ ਵੀ ਦਿਲਰੋਜ਼ ਨੂੰ ਬਹੁਤ ਪਿਆਰ ਕਰਦੀ ਹੈ, ਭਾਵੇਂ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਹੈ ਪਰ ਉਸ ਨੇ ਦਿਲਰੋਜ਼ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਇਸ ਥਾਂ 'ਤੇ ਆ ਕੇ ਮੇਰਾ ਦਾ ਅੱਜ ਵੀ ਦਿਲ ਘਬਰਾ ਰਿਹਾ ਹੈ ਅਤੇ ਲੱਤਾਂ ਕੰਬ ਰਹੀਆ ਹਨ।

ਦਾਦੇ ਨੇ ਕਿਹਾ ਅੱਜ ਦੋ ਸਾਲ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਦਿਲਰੋਜ਼ ਨੂੰ ਸਾਡੇ ਤੋਂ ਵੱਖ ਹੋਏ ਪਰ ਸਾਨੂੰ ਹਮੇਸ਼ਾ ਐਵੇ ਲੱਗਾ ਹੈ ਕਿ ਉਹ ਸਾਡੇ ਨਾਲ ਹੈ। ਭੁਵਾਕ ਹੁੰਦਿਆ ਉਹਨਾਂ ਨੇ ਕਿਹਾ ਕਿ ਅੱਜ ਉਹ ਆਪਣੀ ਦਿਲਰੋਜ਼ ਨੂੰ ਆਪਣੇ ਨਾਲ ਘਰ ਲੈਣਾ ਆਏ ਹਨ। 

ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਲੁਧਿਆਣਾ ਕੋਰਟ ਨੇ ਦਿਲਰੋਜ਼ ਦੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਬੱਚੀ ਨੂੰ ਸਕੂਟਰੀ 'ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿਤਾ ਸੀ। 

{}{}