Home >>Punjab

Taran Taran Chori News: ਬੰਦੂਕ ਦੀ ਨੋਕ 'ਤੇ ਬੈਂਕ ਵਿੱਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਤਿੰਨ ਲੁਟੇਰੇ ਕਾਬੂ

 Taran Taran News: ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਨੂੰ ਟਰੇਸ ਕਰਨ ਦੇ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹਨਾਂ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਦੇ ਹੋਏ, ਬੈਂਕ ਵਿੱਚ ਲੁੱਟ ਕਰਨ ਵਾਲੇ 03 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

Advertisement
 Taran Taran Chori News: ਬੰਦੂਕ ਦੀ ਨੋਕ 'ਤੇ ਬੈਂਕ ਵਿੱਚੋਂ ਲੱਖਾਂ ਰੁਪਏ ਚੋਰੀ ਕਰਨ ਵਾਲੇ ਤਿੰਨ ਲੁਟੇਰੇ ਕਾਬੂ
Stop
Manpreet Singh|Updated: Apr 08, 2024, 05:17 PM IST

Taran Taran Chori News: ਤਰਨ ਤਾਰਨ ਰੋਡ ਤੇ ਸਥਿੱਤ ਇੱਕ ਬੈਂਕ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਪਾਸੋ 07 ਲੱਖ 70 ਹਜ਼ਾਰ ਰੁਪਏ, 01 ਪਿਸਟਲ .30 ਬੋਰ ਸਮੇਤ 05 ਰੌਂਦ ਅਤੇ 01 ਡਮੀ ਪਿਸਟਲ ਬ੍ਰਾਮਦ ਕੀਤਾ ਹੈ।  ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਸੂਰਜ ਉਰਫ ਬਿੱਟੂ, ਇੰਦਰਜੀਤ ਸਿੰਘ ਉਰਫ਼ ਸਾਜ਼ਨ ਅਤੇ ਪ੍ਰਿੰਸ ਉਰਫ਼ ਸ਼ੇਰਾ ਵਜੋ ਹੋਈ ਹੈ।

ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਨੂੰ ਟਰੇਸ ਕਰਨ ਦੇ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹਨਾਂ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਦੇ ਹੋਏ, ਬੈਂਕ ਵਿੱਚ ਲੁੱਟ ਕਰਨ ਵਾਲੇ 03 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 03 ਮੁਲਜ਼ਮਾਂ, ਸੂਰਜ਼ ਉਮਰ 22 ਸਾਲ, ਇੰਦਰਜੀਤ ਸਿੰਘ ਉਰਫ ਸਾਜ਼ਨ, ਉਮਰ 19 ਸਾਲ, ਪ੍ਰਿੰਸ ਉਰਫ਼ ਸ਼ੇਰਾ ਉਮਰ 32 ਸਾਲ, ਤਿੰਨੋਂ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 07 ਲੱਖ 70, ਹਜ਼ਾਰ ਰੁਪਏ, 01 ਪਿਸਟਲ .30 ਬੋਰ ਸਮੇਤ 05 ਰੌਂਦ ਅਤੇ 01 ਡਮੀ ਪਿਸਟਲ ਬ੍ਰਾਮਦ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬਾਕੀ ਰਹਿੰਦੀ ਰਕਮ ਵੀ ਬ੍ਰਾਮਦ ਕੀਤੀ ਜਾਵੇਗੀ। ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ  ਸੂਰਜ ਖਿਲਾਫ਼ ਵਹੀਕਲ ਚੌਰੀ ਅਤੇ ਸਨੈਚਿੰਗ ਦੇ 07 ਮੁਕੱਦਮੇਂ ਪਹਿਲਾਂ ਹੀ ਦਰਜ ਹਨ। ਜਦਕਿ ਇੰਦਰਜੀਤ ਸਿੰਘ ਉਰਫ ਸਾਜਨ ਦੇ ਖਿਲਾਫ ਚੋਰੀ ਦੇ 03 ਮੁਕੱਦਮੇਂ  ਦਰਜ ਹਨ। 

ਪੂਰਾ ਮਾਮਲਾ

ਬੀਤੇ ਦਿਨੀ 03 ਬਦਮਾਸ਼ਾਂ ਆਈ.ਸੀ.ਆਈ.ਸੀ.ਆਈ ਬੈਂਕ ਅੰਦਰ ਵੜ ਗਏ ਜਿੰਨਾਂ ਨੇ ਪਿਸਟਲ ਦਿਖਾ ਕੇ ਡਰਾ-ਧਮਕਾ ਕੇ ਕੈਸ਼ੀਅਰ ਤੋਂ 12,78,122/-ਰੁਪਏ (ਕੈਸ਼) ਲੈ ਕੇ ਫਰਾਰ ਹੋ ਗਏ ਸਨ। ਬੈਂਕ ਮੈਨੇਜ਼ਰ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਇਨ੍ਹਾਂ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

Read More
{}{}