Home >>Punjab

ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਇਹ ਸਰਪੰਚ ਦੇਵੇਗੀ 1100 ਰੁਪਏ ਦਾ ਨਗਦ ਇਨਾਮ

ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮੋਗਾ ਦੇ ਪਿੰਡ ਸਲ੍ਹੀਣਾ ਦੀ ਨੌਜਵਾਨ 30 ਸਾਲਾ ਸਰਪੰਚ ਮਨਿੰਦਰ ਕੌਰ ਦਾ ਵੱਡਾ ਐਲਾਨ। ਪਿੰਡ ਵਿਚ ਪੰਜ ਏਕੜ ਤੋਂ ਜਮੀਨ ਵਾਲੇ ਕਿਸਾਨ ਜੋ ਪਰਾਲੀ ਨਹੀ ਲਾਉਣਗੇ ਅੱਗ ਉਨ੍ਹਾਂ ਨੂੰ ਦਿੱਤਾ ਜਾਵੇਗਾ 1100 ਰੁਪਏ ਨਗਦ ਅਤੇ ਵਿਸੇਸ ਸਨਮਾਨ ਚਿੰਨ ਸਨਮਾਨਤ ਨਾਲ ਕੀਤਾ ਜਾਵੇਗਾ। 

Advertisement
ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਇਹ ਸਰਪੰਚ ਦੇਵੇਗੀ 1100 ਰੁਪਏ ਦਾ ਨਗਦ ਇਨਾਮ
Stop
Zee Media Bureau|Updated: Oct 28, 2022, 03:51 PM IST

ਨਵਦੀਪ ਮਹੇਸਰੀ/ ਮੋਗਾ: ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਅਤੇ ਪਰਾਲੀ ਦੀ ਸਾਂਭ ਸਭਾਲ ਲਈ ਕਰਵਾਉਣ ਲਈ ਪਿੰਡ ਸਲੀਣਾ ਦੀ 30 ਸਾਲਾ ਸਰਪੰਚ ਮਨਿੰਦਰ ਕੌਰ ਪੰਚਾਇਤੀ ਕਾਰਵਾਈ ਰਜਿਸਟਰ 'ਚ ਮਤਾ ਪਾ ਕੇ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਖਪਤਕਾਰਾਂ ਲਈ ਹੈਪੀਸੀਡਰ, ਜ਼ੀਰੋ ਡਰਿੱਲ ਤੇ ਸੁਪਰ ਸੀਡਰ ਵਰਗੇ ਖੇਤੀ ਸੰਦ ਬਿਲਕੁਲ ਮੁਫ਼ਤ ਦੇਣ ਦੇ ਨਾਲ ਨਾਲ ਪੰਜ ਏਕੜ ਜ਼ਮੀਨ ਵਾਲੇ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਉਨ੍ਹਾਂ ਨੂੰ 1100 ਰੁਪਏ ਨਕਦ ਇਨਾਮ ਅਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

 

ਉਧਰ ਦੂਸਰੇ ਪਾਸੇ ਪਿੰਡ ਕਿਸਾਨ ਤਰਸੇਮ ਸਿੰਘ ਨੇ ਪਿੰਡ ਦੀ ਸਰਪੰਚ ਵੱਲੋਂ ਲਏ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੰਜ ਹੋਰਾਂ ਪਿੰਡਾਂ ਲਈ ਮਾਰਗ ਦਰਸ਼ਕ ਬਣ ਕੇ ਉਭਰੇਗੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਜਦੋਂ ਇਕ ਸਰਪੰਚ ਨੇ  ਵਾਤਾਵਰਣ ਨੂੰ ਸੰਭਾਲਣ ਲਈ ਏਡਾ ਵੱਡਾ ਕਦਮ ਚੁੱਕਿਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਉਹ ਵੀ ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਵਾਤਾਵਰਣ ਨੂੰ ਸੰਭਾਲਣ ਅਤੇ ਪਰਾਲੀ ਨੂੰ ਖੇਤਾਂ ਵਿਚ ਨਸ਼ਟ ਕਰਨ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਾਡੇ ਪਿੰਡ ਦੀ ਸੁਸਾਇਟੀ ਨੂੰ ਸਮਾਰਟ ਸੀਡਰ ਦਿੱਤਾ ਜਾਵੇ ਤਾਂ ਜੋ 100% ਪ੍ਰਤੀਸ਼ਤ ਅੱਗ ਨਾ ਲਗਾਉਣ ਵਿੱਚ ਸਭ ਤੋਂ ਮੋਹਰੀ ਪਿੰਡ ਬਣ ਸਕੇ।

 

 

 

 

Read More
{}{}