Home >>Punjab

ਪੰਜਾਬ ਦੇ ਅਧਿਆਪਕ ਹੁਣ ਸਿਰਫ਼ ਪੜਾਈ ਕਰਵਾਉਣਗੇ, ਨਹੀਂ ਦਿੱਤਾ ਜਾਵੇਗਾ ਨਾਨ ਟੀਚਿੰਗ ਕੰਮ

ਅਧਿਆਪਕਾਂ ਦਾ ਕੰਮ ਸਿਰਫ਼ ਬੱਚਿਆਂ ਨੂੰ ਪੜ੍ਹਾਉਣਾ ਹੋਵੇਗਾ। ਇਨ੍ਹਾਂ ਦੀ ਵਰਤੋਂ ਕਿਸੇ ਹੋਰ ਗੈਰ-ਅਕਾਦਮਿਕ ਭਾਵ ਗੈਰ-ਅਧਿਆਪਕ ਕੰਮ ਲਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਡਿਜੀਟਲ ਸਿੱਖਿਆ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਇਸ ਦਾ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨਾ ਜ਼ਰੂਰੀ ਹੈ। 

Advertisement
ਪੰਜਾਬ ਦੇ ਅਧਿਆਪਕ ਹੁਣ ਸਿਰਫ਼ ਪੜਾਈ ਕਰਵਾਉਣਗੇ, ਨਹੀਂ ਦਿੱਤਾ ਜਾਵੇਗਾ ਨਾਨ ਟੀਚਿੰਗ ਕੰਮ
Stop
Zee Media Bureau|Updated: Sep 08, 2022, 11:05 AM IST

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਨਾਲ ਸਬੰਧਤ ਕਈ ਐਲਾਨ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਅਧਿਆਪਕਾਂ ਤੋਂ ਕੋਈ ਗੈਰ-ਅਧਿਆਪਕ ਕੰਮ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਅਧਿਆਪਕ ਦਿਵਸ ਮੌਕੇ ਕੀਤਾ। ਇਸ ਤੋਂ ਪਹਿਲਾਂ ਹਾਲ ਹੀ ਦੇ ਵਿਚ ਸੂਬਾ ਸਰਕਾਰ ਸਕੂਲ ਜਾਣ ਵਾਲੀਆਂ ਲੜਕੀਆਂ ਲਈ ਸ਼ਟਲ ਬੱਸ ਸੇਵਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ ਤਾਂ ਜੋ ਵਿਦਿਆਰਥਣਾਂ ਦੀ ਸਕੂਲ ਛੱਡਣ ਦੀ ਦਰ ਨੂੰ ਰੋਕਿਆ ਜਾ ਸਕੇ।

 

ਸਿੱਖਿਆ ਸੁਧਾਰਾਂ ਲਈ ਆਪ ਸਰਕਾਰ ਵਿਖਾ ਰਹੀ ਪਹਿਲ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ, ਆਵਾਜਾਈ, ਖੁਰਾਕ, ਬੁਨਿਆਦੀ ਢਾਂਚੇ ਅਤੇ ਹੋਰ ਬੁਨਿਆਦੀ ਲੋੜਾਂ ਦਾ ਖਿਆਲ ਰੱਖਣਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਟਰਾਂਸਪੋਰਟ ਸਹੂਲਤਾਂ ਦੀ ਅਣਹੋਂਦ ਵਿਚ ਲੜਕੀਆਂ ਵਿਚ ਸਕੂਲ ਛੱਡਣ ਦੀ ਦਰ ਬਹੁਤ ਜ਼ਿਆਦਾ ਹੈ ਇਸ ਲਈ ਅਸੀਂ ਇਸ ਸਮੱਸਿਆ ਦਾ ਜ਼ੋਰਦਾਰ ਢੰਗ ਨਾਲ ਮੁਕਾਬਲਾ ਕਰਨ ਲਈ ਰਾਜ ਵਿਚ ਹਰ ਇੱਕ ਬੱਚੀ ਨੂੰ ਇਹ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।

 

ਨਾਨ ਟੀਚਿੰਗ ਅਧਿਆਪਕ ਕੰਮ ਨਹੀਂ ਕਰਨਗੇ

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦਾ ਕੰਮ ਸਿਰਫ਼ ਬੱਚਿਆਂ ਨੂੰ ਪੜ੍ਹਾਉਣਾ ਹੋਵੇਗਾ। ਇਨ੍ਹਾਂ ਦੀ ਵਰਤੋਂ ਕਿਸੇ ਹੋਰ ਗੈਰ-ਅਕਾਦਮਿਕ ਭਾਵ ਗੈਰ-ਅਧਿਆਪਕ ਕੰਮ ਲਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਡਿਜੀਟਲ ਸਿੱਖਿਆ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਇਸ ਦਾ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨਾ ਜ਼ਰੂਰੀ ਹੈ। ਦਿੱਲੀ ਸਰਕਾਰ ਵੱਲੋਂ ਲਏ ਗਏ ਅਜਿਹੇ ਫੈਸਲੇ ਦੀ ਤਰਜ਼ ’ਤੇ ਅਧਿਆਪਕਾਂ ਨੂੰ ਨਵੇਂ ਅਧਿਆਪਨ ਹੁਨਰ ਹਾਸਲ ਕਰਨ ਲਈ ਆਕਸਫੋਰਡ, ਹਾਰਵਰਡ ਅਤੇ ਹੋਰ ਨਾਮੀ ਯੂਨੀਵਰਸਿਟੀਆਂ ਵਿਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ।

 

ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਸੀ. ਐਮ. ਦੀ ਅਪੀਲ

ਮੁੱਖ ਮੰਤਰੀ ਨੇ ਆਪਣੇ ਅਧਿਆਪਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਉਨ੍ਹਾਂ ਅਧਿਆਪਕਾਂ ਨੂੰ ਅੰਦੋਲਨ ਦਾ ਰਾਹ ਛੱਡ ਕੇ ਵਿਚਾਰ-ਵਟਾਂਦਰੇ ਲਈ ਸੱਦਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਅਪਣਾਈਆਂ ਗਈਆਂ ਨੀਤੀਆਂ ਨੇ ਅਣਚਾਹੇ ਅੜਿੱਕੇ ਖੜ੍ਹੇ ਕੀਤੇ ਹਨ ਪਰ ਸਿੱਖਿਆ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ 'ਆਪ' ਦਾ ਮੁੱਖ ਖੇਤਰ ਹੈ।

 

WATCH LIVE TV 

 

Read More
{}{}